ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੋਟਾਂ ਤੋਂ 48 ਘੰਟੇ ਪਹਿਲਾਂ ਚੋਣ–ਮੈਨੀਫ਼ੈਸਟੋ ਜਾਰੀ ਕਰਨ ’ਤੇ ਪਾਬੰਦੀ

ਵੋਟਾਂ ਤੋਂ 48 ਘੰਟੇ ਪਹਿਲਾਂ ਚੋਣ–ਮੈਨੀਫ਼ੈਸਟੋ ਜਾਰੀ ਕਰਨ ’ਤੇ ਪਾਬੰਦੀ

ਭਾਰਤ ਦੇ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਉੱਤੇ ਵੋਟਾਂ ਤੋਂ 48 ਘੰਟੇ ਪਹਿਲਾਂ ਆਪੋ–ਆਪਣੇ ਚੋਣ–ਮੈਨੀਫ਼ੈਸਟੋ ਜਾਰੀ ਕਰਨ ਉੱਤੇ ਪਾਬੰਦੀ ਲਾ ਦਿੱਤੀ ਹੈ।

 

 

ਮੁੱਖ ਚੋਣ ਕਮਿਸ਼ਨਰ ਸ੍ਰੀ ਸੁਨੀਲ ਅਰੋੜਾ ਨੇ ਕਿਹਾ ਹੈ ਕਿ ਚੋਣ–ਮੈਨੀਫ਼ੈਸਟੋ ਲਈ ਜ਼ਾਬਤੇ ਵਿੱਚ ਕੁਝ ਨੁਕਤੇ ਤੈਅ ਕੀਤੇ ਗਏ ਹਨ। ਸੋਧੇ ਗਏ ਇਸ ਚੋਣ–ਜ਼ਾਬਤੇ ਵਿੱਚ ਕਿਹਾ ਗਿਆ ਹੈ ਕਿ – ਜਿਹੜੇ ਸੂਬਿਆਂ ਵਿੱਚ ਇੱਕੋ ਗੇੜ ਵਿੱਚ ਚੋਣਾਂ ਹੋਣੀਆਂ ਹਨ, ਉੱਥੇ ਪਾਬੰਦੀਸ਼ੁਦਾ ਸਮੇਂ ਦੌਰਾਨ ਕੋਈ ਮੈਨੀਫ਼ੈਸਟੋ ਜਾਰੀ ਨਹੀਂ ਕੀਤਾ ਜਾ ਸਕੇਗਾ; ਜਿਵੇਂ ਕਿ ਲੋਕ ਪ੍ਰਤੀਨਿਧਤਾ ਕਾਨੂੰਨ 1951 ਦੀ ਧਾਰਾ 126 ਵਿੱਚ ਲਿਖਿਆ ਗਿਆ ਹੈ।

 

 

ਕਈ ਗੇੜਾਂ ਵਾਲੇ ਸੁਬਿਆਂ ਵਿੱਚ ਵੀ ਮੈਨੀਫ਼ੈਸਟੋ ਪਾਬੰਦੀਸ਼ੁਦਾ ਸਮੇਂ ਦੌਰਾਨ ਜਾਰੀ ਨਹੀ਼ ਕੀਤਾ ਜਾ ਸਕੇਗਾ। ਦਰਅਸਲ, ਵੋਟਾਂ ਪੈਣ ਤੋਂ ਪਹਿਲਾਂ ਦੇ ਆਖ਼ਰੀ 48 ਘੰਟਿਆਂ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਨਹੀਂ ਕੀਤਾ ਜਾ ਸਕਦਾ। ਉ਼ਝ ਹਾਲੇ ਤੱਕ ਚੋਣ–ਮੈਨੀਫ਼ੈਸਟੋ ਜਾਰੀ ਕੀਤੇ ਜਾਣ ਉੱਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਸੀ।

 

 

ਸਾਲ 2014 ਦੀਆਂ ਚੋਣਾਂ ਵੇਲੇ ਭਾਰਤੀ ਜਨਤਾ ਪਾਰਟੀ ਨੇ ਪਹਿਲੇ ਗੇੜ ਦੀਆਂ ਵੋਟਾਂ ਵਾਲੇ ਦਿਨ ਹੀ ਮੈਨੀਫ਼ੈਸਟੋ ਜਾਰੀ ਕੀਤਾ ਸੀ। ਉਦੋਂ ਭਾਵੇਂ ਕਾਂਗਰਸ ਪਾਰਟੀ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਦਿਆਂ ਕਿਹਾ ਸੀ ਕਿ ਇੰਝ ਵੋਟਰਾਂ ਉੱਤੇ ਪ੍ਰਭਾਵ ਪਵੇਗਾ। ਪਰ ਤਦ ਚੋਣ ਕਮਿਸ਼ਨ ਭਾਜਪਾ ਵਿਰੁੱਧ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਸਕੇਗਾ।

 

 

ਇੱਥੇ ਇਹ ਵੀ ਵਰਨਣਯੋਗ ਹੈ ਕਿ ਚੋਣ–ਜ਼ਾਬਤਾ ਕੋਈ ਕਾਨੂੰਨ ਨਹੀਂ ਹੈ ਤੇ ਜੇ ਕੋਈ ਇਸ ਦੀ ਉਲੰਘਣਾ ਵੀ ਕਰ ਦਿੰਦਾ ਹੈ, ਤਾਂ ਇਸ ਬਦਲੇ ਸਿਰਫ਼ ਚੋਣ ਕਮਿਸ਼ਨ ਤੋਂ ਝਾੜ ਹੀ ਪੈ ਸਕਦੀ ਹੈ। ਐਤਕੀਂ ਭਾਰਤ ਵਿੱਚ ਸੱਤ ਗੇੜਾਂ ਵਿੱਚ 11 ਅਪ੍ਰੈਲ, 18 ਅਪ੍ਰੈਲ, 23 ਅਪ੍ਰੈਲ, 29 ਅਪ੍ਰੈਲ, 6 ਮਈ, 12 ਮਈ ਤੇ 19 ਮਈ ਨੂੰ ਵੋਟਾਂ ਪੈਣੀਆਂ ਹਨ। ਇਨ੍ਹਾਂ ਸਾਰੀਆਂ ਤਰੀਕਾਂ ਤੋਂ 48 ਘੰਟੇ ਪਹਿਲਾਂ ਕੋਈ ਸਿਆਸੀ ਪਾਰਟੀ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਨਹੀਂ ਕਰ ਸਕੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No Election Manifesto be issued 48 hours before polling