ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ਾਈਲਾਂ ਨੂੰ ਨਹੀਂ ਲੱਗੀ ਅੱਗ, ਰਾਹੁਲ ਗਾਂਧੀ ਝੂਠ ਬੋਲਣਾ ਬੰਦ ਕਰਨ: ਭਾਜਪਾ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ’ਤੇ ਵਰਦਿਆਂ ਹੋਇਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੰਗਲਵਾਰ ਨੂੰ ਕਿਹਾ ਕਿ ਦਿੱਲੀ ਦੇ ਸ਼ਾਸਤਰੀ ਭਵਨ ਚ ਅੱਗ ਲੱਗਣ ਦੀ ਘਟਨਾ ਚ ਕੋਈ ਫ਼ਾਈਨ ਨਹੀਂ ਸੜੀ, ਜਿਵੇਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਸੀ, ਸ਼ਾਸਤਰੀ ਭਵਨ ਚ ਕਈ ਮੰਤਰਾਲਿਆਂ ਦੇ ਦਫ਼ਤਰ ਹਨ।

 

ਪ੍ਰਕਾਸ਼ ਜਾਵੜੇਕਰ ਨੇ ਟਵੀਟ ਕੀਤਾ – ਝੂਠ ਬੋਲਣਾ ਬੰਦਰ ਕਰੋ। ਸ਼ਾਸਤਰੀ ਭਵਨ ਚ ਅੱਗ ਲੱਗਣ ਨਾਲ ਕਿਸੇ ਫ਼ਾਈਲ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉੱਪਰ ਦੀ ਮੰਜ਼ਿਲ ਤੇ ਰੱਖੇ ਕਬਾੜ ਚ ਅੱਗ ਲਗੀ ਸੀ ਅਤੇ 30 ਮਿੰਟਾਂ ਦੇ ਅੰਦਰ ਇਸ ਅੱਗ ਨੂੰ ਬੁਝਾ ਦਿੱਤਾ ਗਿਆ। ਦੋਸ਼ ਲਗਾਉਣ ਤੋਂ ਪਹਿਲਾਂ ਆਪਣਾ ਹੋਮਵਰਕ ਕਰੋ। ਕਾਂਗਰਸ ਦਾ ਇਕ ਹੋਰ ਝੂਠ।

 

ਜਾਵੜੇਕਰ ਨੇ ਕਿਹਾ, ਤੁਸੀਂ ਸੱਤਾ ਚ ਆਉਣ ਬਾਰੇ ਦੇ ਸੁਫ਼ਨੇ ਦੇਖ ਰਹੇ ਹੋ ਜੋ ਹੋਣ ਵਾਲਾ ਨਹੀਂ ਹੈ। ਭਾਰਤ ਦੇ ਲੋਕ ਪਹਿਲਾਂ ਹੀ ਨਰਿੰਦਰ ਮੋਦੀ ਦੀ ਅਗਵਾਈ ਚ ਆਪਣਾ ਵਿਸ਼ਵਾਸ ਦੁਹਰਾਉਣ ਦਾ ਫੈਸਲਾ ਕਰ ਚੁੱਕੇ ਹਨ। ਤੁਹਾਡੇ ਫੈਸਲੇ ਦਾ ਦਿਨ ਛੇਤੀ ਹੀ ਆਉਣ ਵਾਲਾ ਹੈ। ਸਦਮੇ ਦੀ ਉਡੀਕ ਕਰੋ।

 

ਦੱਸਣਯੋਗ ਹੈ ਕਿ ਸ਼ਾਸਤਰੀ ਭਵਨ ਦੀ 6ਵੀਂ ਮੰਜ਼ਿਲ ਤੇ ਦੁਪਹਿਰ ਬਾਅਦ ਅੱਗ ਲੱਗ ਗਈ ਸੀ ਜਿਸ ਤੇ ਇਕ ਘੰਟੇ ਦੇ ਅੰਦਰ ਹੀ ਕਾਬੂ ਪਾ ਲਿਆ ਗਿਆ।

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ਤੇ ਹਮਲਾ ਬੋਲਦਿਆਂ ਟਵੀਟ ਕੀਤਾ ਸੀ। ਉਨ੍ਹਾਂ ਨੇ ਆਪਣੇ ਇਸ ਟਵੀਟ ਚ ਲਿਖਿਆ, ‘ਮੋਦੀ ਜੀ ਫਾਈਲਾਂ ਜਲਾਉਣ ਨਾਲ ਤੁਸੀਂ ਬੱਚ ਨਹੀਂ ਸਕੋਗੇ, ਤੁਹਾਡੇ ਇਨਸਾਫ ਦਾ ਦਿਨ ਆ ਰਿਹਾ ਹੈ।'

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:no-files-destroyed-in-shastri-bhawan-fire-rahul-gandhi-peddling-lies-prakash-javadekar