ਅਗਲੀ ਕਹਾਣੀ

ਚੋਣ-ਬਾਂਡ ’ਤੇ ਰੋਕ ਲਗਾਉਣ ਤੋਂ SC ਦਾ ਇਨਕਾਰ, ਪਾਰਟੀਆਂ ਦੇਣ ਜਾਣਕਾਰੀ

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ ਜਿਸ ਵਿਚ ਚੋਣ-ਬਾਂਡ ਦੁਆਰਾ ਦਿੱਤੇ ਜਾਣ ਵਾਲੇ ਚੰਦੇ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਹੁਕਮ ਦਿੱਤੇ ਹਨ ਕਿ ਉਹ ਪਾਰਟੀਆਂ ਨੂੰ ਚੰਦਾ ਦੇਣ ਵਾਲਿਆਂ ਦੀ ਪਛਾਣ ਅਤੇ ਉਨ੍ਹਾਂ ਦੇ ਖਾਤਿਆਂ ਚ ਮੌਜੂਦ ਰਕਮ ਦੀ ਜਾਣਕਾਰੀ 30 ਮਈ ਤਕ ਇਕ ਸੀਲ ਬੰਦ ਲਿਫ਼ਾਫੇ ਚ ਚੋਣ ਕਮੇਟੀ ਨੂੰ ਸੌਂਪਣ।

 

ਸੁਪਰੀਮ ਕੋਰਟ ਦਾ ਇਹ ਫੈਸਲਾ ਉਦੋਂ ਆਇਆ ਹੈ ਜਦੋਂ ਸਿਆਸੀ ਬਾਂਡ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਅਪੀਲ ਦੀ ਸੁਣਵਾਈ ਕੀਤੀ ਜਾ ਰਹੀ ਹੈ। ਜਿਹੜੀ ਕਿਸੇ ਅਣਪਛਾਤੇ ਨਾਂ ਦੀ ਇਜਾਜ਼ਤ ਦਿੰਦਾ ਹੈ। ਇਸ ਤੋਂ ਪਹਿਲਾਂ, ਵੀਰਵਾਰ ਨੂੰ ਕੇਂਦਰ ਨੇ ਕਿਹਾ ਸੀ ਕਿ ਵੋਟਰਾਂ ਨੂੰ ਚੰਦਾ ਦੇਣ ਵਾਲਿਆਂ ਦੀ ਪਛਾਣ ਜਾਨਣ ਦੀ ਲੋੜ ਨਹੀਂ ਹੈ।

 

ਸੁਪਰੀਮ ਕੋਰਟ ਨੇ ਕਿਹਾ, ਅਗਲੇ ਹੁਕਮਾਂ ਤਕ ਚੋਣ ਕਮਿਸ਼ਨ ਵੀ ਚੋਣ–ਬਾਂਡ ਤੋਂ ਇਕੱਠੀ ਕੀਤੀ ਗਈ ਰਕਮ ਦੀ ਜਾਣਕਾਰੀ ਸੀਲ ਬੰਦ ਲਿਫਾਫੇ ਚ ਹੀ ਰੱਖੇ। ਕੋਰਟ ਨੇ ਕਿਹਾ ਕਿ ਉਹ ਕਾਨੂੰਨ ਚ ਕੀਤੇ ਗਏ ਫੇਰਬਦਲ ਦੀ ਵਿਸਥਾਰ ਪ੍ਰੀਖਣ ਕਰੇਗਾ ਤੇ ਨਾਲ ਹੀ ਇਹ ਪੱਕਾ ਕਰੇਗਾ ਕਿ ਸੰਤੁਲਨ ਕਿਸੇ ਪਾਰਟੀ ਦੇ ਪੱਖ ਚ ਨਾ ਝੁਕਿਆ ਹੋਵੇ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No stay on electoral bonds Supreme Court seeks donor details from parties