ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Odisha Exit Polls 2019: ਨਵੀਨ ਪਟਨਾਇਕ ਦੇ ਗੜ੍ਹ 'ਚ ਭਾਜਪਾ ਨੂੰ ਭਾਰੀ ਵਾਧਾ

 
Odisha Exit Polls 2019 Live Updates: ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਦੇ ਆਉਣ ਵਿੱਚ ਅਜੇ ਕੁੱਝ ਦਿਨ ਬਾਕੀ ਹਨ ਪਰ ਅੱਜ ਆਏ ਐਗਜ਼ਿਟ ਪੋਲ ਦੇ ਨਤੀਜਿਆਂ ਵਿੱਚ ਉੜੀਸਾ ਵਿੱਚ ਭਾਜਪਾ ਨੂੰ ਕਾਫੀ ਸੀਟਾਂ ਮਿਲ ਰਹੀਆਂ ਹਨ। 

 

 

 

 

ਉੜੀਸਾ ਵਿਚ ਕਈ ਏਜੰਸੀਆਂ ਦੇ ਐਗਜ਼ਿਟ ਪੋਲ ਸਾਹਮਣੇ ਆਏ ਹਨ। ਉਸ ਮੁਤਾਬਕ ਸੂਬੇ ਦੀ ਸੱਤਾਧਾਰੀ ਪਾਰਟੀ ਬੀਜੇਡੀ ਨੂੰ ਭਾਰੀ ਝਟਕਾ ਲੱਗਣ ਦੇ ਆਸਾਰ ਹਨ ਜਦਕਿ ਭਾਜਪਾ ਨੂੰ ਭਾਰੀ ਵਾਧਾ ਮਿਲਦਾ ਦਿਖ ਰਿਹਾ ਹੈ।

 

ਦੱਸਣਯੋਗ ਹੈ ਕਿ ਉੜੀਸਾ ਵਿੱਚ ਲੋਕ ਸਭਾ ਚੋਣਾਂ ਦੀ ਲੜਾਈ ਨਵੀਨ ਪਟਨਾਇਕ ਬਨਾਮ ਨਰਿੰਦਰ ਮੋਦੀ ਹੈ। ਬੀਤੇ ਦੋ ਦਹਾਕਿਆਂ ਤੋਂ ਸੂਬੇ ਦੀ ਸੱਤਾ 'ਚ ਕਾਬਜ਼ ਨਵੀਨ ਪਟਨਾਇਕ ਨੇ ਇਸ ਵਾਰ ਵੀ ਭਾਜਪਾ ਨੂੰ ਚੁਣੌਤੀ ਦਿੱਤੀ ਹੈ। ਲੋਕ ਸਭਾ ਚੋਣਾਂ ਦੌਰਾਨ ਉੜੀਸਾ ਵਿੱਚ ਫੇਨੀ ਤੂਫਾਨ ਆਇਆ ਸੀ, ਜਿਸ ਦੇ ਚਲਦੇ 11 ਜ਼ਿਲ੍ਹਿਆਂ ਵਿੱਚ ਚੋਣ ਜ਼ਾਬਤੇ ਨੂੰ ਹਟਾ ਦਿੱਤਾ ਸੀ। 

 

ਦਰਅਸਲ, ਭਾਜਪਾ ਇਥੇ ਨਵੀਨ ਪਟਨਾਇਕ ਦੀ ਪਾਰਟੀ ਬੀਜੇਡੀ ਵਿਰੁੱਧ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰਦੀ ਦਿਖੀ ਪਰ ਪੀਐਮ ਮੋਦੀ ਤੋਂ ਲੈ ਕੇ ਅਮਿਤ ਸ਼ਾਹ ਨੇ ਉਸ ਤਰ੍ਹਾਂ ਤੋਂ ਅਪਣੇ ਤੇਵਰ ਨਹੀਂ ਦਿਖਾਏ, ਜਿਵੇ ਉਹ ਹੋਰ ਸੂਬਿਆਂ ਵਿੱਚ ਵਿਰੋਧੀਆਂ ਵਿਰੁੱਧ ਅਪਣਾਉਂਦੇ ਹਨ।


ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਲਈ ਸੱਤ ਗੇੜਾਂ ਵਿੱਚ ਵੋਟਿੰਗ 11 ਅਪ੍ਰੈਲ ਤੋਂ 19 ਮਈ ਤੱਕ ਹੋਈ। ਵੋਟਾਂ ਦੀ ਗਿਣਤੀ ਅਤੇ ਨਾਲ ਹੀ ਨਤੀਜਿਆਂ ਦਾ ਐਲਾਨ 23 ਮਈ ਨੂੰ ਹੋਣਾ ਹੈ। ਲੋਕ ਸਭਾ ਵਿੱਚ ਕੁੱਲ 532 ਸੀਟਾਂ ਹਨ ਅਤੇ ਬਹੁਮਤ ਲਈ ਕਿਸੇ ਵੀ ਪਾਰਟੀ ਜਾਂ ਗੱਠਜੋੜ ਨੂੰ ਘੱਟ ਤੋਂ ਘੱਟ 272 ਸੀਟਾਂ ਚਾਹੀਦੀਆਂ ਹਨ। 

 


(ਚੋਣ ਸਰਵੇਖਣ ਦੇ ਨਤੀਜੇ ਗ਼ਲਤ ਵੀ ਹੋ ਸਕਦੇ ਹਨ)

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Odisha Exit Polls 2019 Live Updates exit poll predict BJP in massive rise in Naveen Patnaik stronghold