ਆਮ ਆਦਮੀ ਪਾਰਟੀ ਨੇ ਗਠਜੋੜ ਨੂੰ ਲੈ ਕੇ ਕਾਂਗਰਸ ਉਤੇ ਅੰਕੜੇਬਾਜ਼ੀ ਦਾ ਦੋਸ਼ ਲਗਾਇਆ। ਦਿੱਲੀ ਦੀ ਸੱਤਾਧਾਰੀ ‘ਆਪ’ ਦਾ ਕਹਿਣਾ ਹੈ ਕਿ ਉਹ ਦੇਸ਼ ਨੂੰ ਮੋਦੀ–ਸ਼ਾਹ ਨੂੰ ਜੋੜੀ ਨੂੰ ਬਚਾਉਣ ਵਿਚ ਲਗੇ ਹਨ, ਜਦੋਂ ਕਿ ਕਾਂਗਰਸ ਅੰਕੜੇਬਾਜੀ ਵਿਚ ਫਸੀ ਹੋਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਬਾਅਦ ਹਰਿਆਣਾ ਵਿਚ ਵੀ ਗਠਜੋੜ ਲਈ ਕਾਂਗਰਸ ਦੀ ਨਾਂਹ ਦੇ ਬਾਅਦ ਸਿਰਫ ਦਿੱਲੀ ਵਿਚ ਗਠਜੋੜ ਦੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਕਾਂਗਰਸ ਨੇ ਕੱਲ੍ਹ ਰਾਤ ਹਰਿਆਣਾ ਵਿਚ ਵੀ ਆਮ ਆਦਮੀ ਪਾਰਟੀ ਨਾਲ ਗਠਜੋੜ ਤੋਂ ਇਨਕਾਰ ਕਰ ਦਿੱਤਾ ਹੈ, ਅਜਿਹੇ ਵਿਚ ਸਿਰਫ ਦਿੱਲੀ ਵਿਚ ਕਾਂਗਰਸ ਨਾਲ ਗਠਜੋੜ ਲਈ ‘ਆਪ’ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ‘ਆਪ’ ਨੇ ਗਠਜੋੜ ਦੀ ਪਹਿਲ ਸਿਰਫ ਦੇਸ਼ ਨੂੰ ‘ਮੋਦੀ–ਸ਼ਾਹ ਦੀ ਜੋੜੀ ਨੂੰ ਫਿਰ ਤੋਂ ਸੱਤਾ ਵਿਚ ਆਉਣ ਵਿਚ ਆਉਣ ਤੋਂ ਰੋਕਣ ਲਈ ਕੀਤੀ ਸੀ, ਪ੍ਰੰਤੂ ਕਾਂਗਰਸ ਸੀਟਾਂ ਦੇ ਗਣਿਤ ਵਿਚ ਲੱਗੀ ਹੈ। ਉਸਦਾ ਮਕਸਦ ਮੋਦੀ–ਸ਼ਾਹ ਦੀ ਜੋੜੀ ਦੇ ਖਤਰੇ ਤੋਂ ਦੇਸ਼ ਨੂੰ ਬਚਾਉਣ ਨਹੀਂ ਹੈ। ਉਨ੍ਹਾਂ ਹਾਲਾਂਕਿ ਅਜੇ ਵੀ ਗਠਜੋੜ ਦੀ ਗੱਲਬਾਤ ਉਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਸਵਾਲ ਉਤੇ ਕਿਹਾ ਕਿ ਅਸੀਂ ਆਪਣੇ ਵੱਲੋਂ ਹਰ ਸੰਭਵ ਯਤਨ ਕਰ ਲਿਆ ਹੈ। ਹੁਣ ਕਾਂਗਰਸ ਦੇ ਉਪਰ ਹੈ ਕਿ ਉਹ ਕੀ ਕਰਦੀ ਹੈ। ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਭਾਜਪਾ ਨੂੰ ਰੋਕਣ ਲਈ ਸੰਜੀਦਾ ਹੈ।
ਇਸ ਦੌਰਾਨ ਗਠਜੋੜ ਲਈ ਗੱਲਬਾਤ ਕਰ ਰਹੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਕੱਲ੍ਹ ਕਾਂਗਰਸ ਨੇ ਪੰਜਾਬ ਅਤੇ ਹਰਿਆਣਾ ਵਿਚ ਗਠਜੋੜ ਦਾ ਅਧਿਆਏ ਬੰਦ ਕਰ ਦਿੱਤਾ ਹੈ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕਾਂਗਰਸ, ਮੋਦੀ–ਸ਼ਾਹ ਦੀ ਜੋੜੀ ਨੂੰ ਸੱਤਾ ਵਿਚ ਆਉਣ ਦੀ ਸੰਪਾਵਨਾ ਕਿਉਂ ਜਿੰਦਾ ਰੱਖ ਰਹੀ ਹੈ।