ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਾਲ ਪਿੰਡ, ਗ਼ਰੀਬ ਤੇ ਕਿਸਾਨਾਂ ਦੀ ਕਿਸਮਤ ਬਦਲਣ ਲਈ ਕੰਮ ਕੀਤਾ: ਅਮਿਤ ਸ਼ਾਹ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਸਿਵਾਨ ਵਿਖੇ ਕੀਤੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੀ ਸਰਕਾਰ ਦੀ ਪਿਛਲੇ ਪੰਜ ਸਾਲ ਚ ਪਿੰਡ, ਗ਼ਰੀਬ ਅਤੇ ਕਿਸਾਨਾਂ ਦੀ ਕਿਸਮਤ ਬਦਲਣ ਲਈ ਕੀਤਾ ਕੀਤਾ। ਨਾ ਕਿ ਕਾਂਗਰਸ ਸਮੇਤ ਗਠਜੋੜ ਚ ਸ਼ਾਮਲ ਪਾਰਟੀਆਂ ਵਾਂਗ ਡਰ ਦਾ ਮਾਹੌਲ ਬਣਾ ਕੇ ਵਿਕਾਸ ਦੇ ਕੰਮਾਂ ਨੂੰ ਰੋਕਣ ਦਾ ਕੰਮ ਕੀਤਾ।

 

ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਨੇ 7 ਕਰੋੜ ਤੋਂ ਜ਼ਿਆਦਾ ਗ਼ਰੀਬ ਮਾਤਾਵਾਂ ਦੇ ਘਰ ਚ ਗੈਸ ਚੁੱਲ੍ਹਾ ਪਹੁੰਚਾਉਣ ਦਾ ਕੰਮ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਨਰਿੰਦਰ ਮੋਦੀ ਤੋਂ ਇਲਾਵਾ ਦੇਸ਼ ਨੂੰ ਕੋਈ ਸੁਰੱਖਿਅਤ ਨਹੀਂ ਕਰ ਸਕਦਾ ਹੈ।

 

ਅਮਿਤ ਸ਼ਾਹ ਨੇ ਕਿਹਾ ਕਿ ਪੁਲਵਾਮਾ ਚ ਹੋਏ ਅੱਤਵਾਦੀ ਹਮਲੇ ਚ ਸਾਡੇ 40 ਫ਼ੌਜੀ ਜਵਾਨ ਸ਼ਹੀਦ ਹੋ ਗਏ। ਜਿਸ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਦੀ ਸਰਕਾਰ ਨੇ ਹਵਾਈ ਫ਼ੌਜ ਨਾਲ ਪਾਕਿਸਤਾਨ ਚ ਵੜ੍ਹ ਕੇ ਅੱਤਵਾਦੀਆਂ ਦਾ ਖ਼ਾਤਮਾ ਕੀਤਾ। ਅਮਿਤ ਸ਼ਾਹ ਨੇ ਕਿਹਾ ਕਿ ਦੁਨੀਆ ਚ ਦੋ ਹੀ ਮੁਲਕ ਅਜਿਹੇ ਹਨ ਜਿਹੜੇ ਆਪਣੇ ਫ਼ੌਜੀਆਂ ਦਾ ਬਦਲਾ ਲੈਂਦੇ ਹਨ ਪਹਿਲਾ ਅਮਰੀਕਾ ਤੇ ਦੂਜਾ ਇਜ਼ਰਾਈਲ। ਇਨ੍ਹਾਂ ਦੋਨਾਂ ਮੁਲਕਾਂ ਦੀ ਸੂਚੀ ਚ ਨਰਿੰਦਰ ਮੋਦੀ ਨੇ ਤੀਜਾ ਨਾਂ ਭਾਰਤ ਦਾ ਜੋੜਨ ਦੀ ਕੋਸ਼ਿਸ਼ ਕੀਤੀ ਹੈ।

 

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲੈਂਦਿਆਂ ਸ਼ਾਹ ਨੇ ਕਿਹਾ ਕਿ ਰਾਹੁਲ ਦੇ ਗੁਰੂ ਸੈਮ ਪਿਤ੍ਰੋਦਾ ਹਨ ਤੇ ਜਦੋਂ ਪੁਲਵਾਮਾ ਹੋਇਆ ਤਾਂ ਉਸ ਤੋਂ ਬਾਅਦ ਪਿਤ੍ਰੋਦਾ ਨੇ ਕਿਹਾ ਕਿ ਤਿੰਨ ਚਾਰ ਲੋਕਾਂ ਕਾਰਨ ਕਾਰਵਾਈ ਨਹੀਂ ਹੋਣੀ ਚਾਹੀਦੀ, ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ।

 

ਸ਼ਾਹ ਨੇ ਲੋਕਾਂ ਤੋਂ ਸਵਾਲ ਕੀਤਾ ਕਿ ਸਾਡੇ 40 ਜਵਾਨਾਂ ਨੂੰ ਕੋਈ ਦਿੰਦਾ ਹੈ ਤਾਂ ਕੀ ਤੁਸੀਂ ਉਸ ਨਾਲ ਗੱਲਬਾਤ ਕਰੋਗੇ? ਉਨ੍ਹਾਂ ਕਿਹਾ ਕਿ ਰਾਹੁਲ ਪਾਕਿਸਤਾਨ ਨਾਲ ਗੱਲਬਾਤ ਕਰ ਸਕਦੇ ਹਨ ਪਰ ਮੋਦੀ ਸਰਕਾਰ ਦੀ ਨੀਤੀ ਸਪੱਸ਼ਟ ਹੈ। ਉਨ੍ਹਾਂ ਕਿਹਾ ਕਿ ਚੋਣਾਂ ਆਣਗੀਆਂ, ਜਾਣਗੀਆਂ ਪਰ ਅਸੀਂ ਵੋਟ ਬੈਂਕ ਖਾਤਰ ਦੇਸ਼ ਦੀ ਸੁਰੱਖਿਆ ਨੂੰ ਦਾਅ ਤੇ ਨਹੀਂ ਲਗਾ ਸਕਦੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Only PM Narendra Modi Can Save Country Says Amit Shah in Siwan