ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰੋਧੀ ਧਿਰ ਨੇ EVMs ’ਤੇ ਮੁੜ ਉਠਾਏ ਇਤਰਾਜ਼, ਕਿਹਾ  ਬੈਲਟ–ਪੇਪਰ ਹੀ ਠੀਕ

ਵਿਰੋਧੀ ਧਿਰ ਨੇ EVMs ’ਤੇ ਮੁੜ ਉਠਾਏ ਇਤਰਾਜ਼, ਕਿਹਾ  ਬੈਲਟ–ਪੇਪਰ ਹੀ ਠੀਕ

ਭਾਰਤ ਦੀ ਵਿਰੋਧੀ ਧਿਰ ਨੇ ਅੱਜ ਇੱਕ ਵਾਰ ਫਿਰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (EVMs – Electronic Voting Machines) ਦੀ ਭਰੋਸੇਯੋਗਤਾ ਉੱਤੇ ਇਤਰਾਜ਼ ਪ੍ਰਗਟਾਏ ਤੇ ਨਾਲ ਹੀ ਕਿਹਾ ਕਿ ਹੁਣ ਦੇਸ਼ ਨੂੰ ਇੱਕ ਵਾਰ ਫਿਰ ਵੋਟਾਂ ਲਈ ਬੈਲਟ–ਪੇਪਰ ਹੀ ਵਰਤਣੇ ਚਾਹੀਦੇ ਹਨ। ਵਿਰੋਧੀ ਪਾਰਟੀਆਂ ਦੀ ਇੱਕ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਤੇਲਗੂ ਦੇਸਮ ਪਾਰਟੀ ਦੇ ਪ੍ਰਧਾਨ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਤਕਨਾਲੋਜੀ ਦਾ ਵਿਕਾਸ ਜ਼ਰੂਰ ਹੋਇਆ ਹੈ ਪਰ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦਾ ਨਹੀਂ ਹੋਇਆ।

 

 

ਸ੍ਰੀ ਨਾਇਡੂ ਨੇ ਕਿਹਾ ਕਿ ਬਹੁਤ ਘੱਟ ਦੇਸ਼ਾਂ ਨੇ EVMs ਨੂੰ ਅਪਣਾਇਆ ਹੈ। ਜਰਮਨੀ ਤੇ ਨੀਦਰਲੈਂਡ ਜਿਹੇ ਅਗਾਂਹਵਧੂ ਦੇਸ਼ਾਂ ਵਿੱਚ ਵੀ ਵੋਟਾਂ ਬੈਲਟ–ਪੇਪਰਾਂ ਨਾਲ ਹੀ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਵੋਟਰ ਦਾ ਭਰੋਸਾ ਸਿਰਫ਼ ਕਾਗਜ਼ ਦੀਆਂ ਵੋਟਾਂ ਰਾਹੀਂ ਬਹਾਲ ਹੋ ਸਕਦਾ ਹੈ।

 

 

ਏਐੱਨਆਈ ਦੀ ਰਿਪੋਰਟ ਮੁਤਾਬਕ ਅੱਜ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਹੋਈ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ, ਕਾਂਗਰਸ ਦੇ ਆਗੂ ਕਪਿਲ ਸਿੱਬਲ ਤੇ ਅਭਿਸ਼ੇਕ ਸਿੰਘਵੀ ਮੌਜੂਦ ਸਨ। ਸ੍ਰੀ ਸਿੰਘਵੀ ਨੇ ਕਿਹਾ ਕਿ ਲੱਖਾਂ ਵੋਟਰਾਂ ਦੇ ਨਾਂਅ ਆਨਲਾਈਨ ਹੀ ਡਿਲੀਟ ਕਰ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਕੋਈ ਪੁਸ਼ਟੀ ਵੀ ਨਹੀਂ ਕੀਤੀ ਗਈ। ਵਿਭਿੰਨ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਇੱਕ ਲੰਮੀ ਸੂਚੀ ਸੌਂਪੀ ਹੈ। ਉਨ੍ਹਾਂ ਕਿਹਾ ਕਿ ਹੁਣ VVPAT ਮਸ਼ੀਨਾਂ ਦੀ ਘੱਟੋ–ਘੱਟ 50% ਵਰਤੋਂ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਹੋ ਮੰਗ ਸੁਪਰੀਮ ਕੋਰਟ ਵਿੱਚ ਵੀ ਕੀਤੀ ਜਾਵੇਗੀ।

 

 

ਵੀਰਵਾਰ 11 ਅਪ੍ਰੈਲ ਨੂੰ ਪਹਿਲੇ ਗੇੜ ਦੀ ਵੋਟਿੰਗ ਦੌਰਾਨ ਜਦੋਂ ਆਂਧਰਾ ਪ੍ਰਦੇਸ਼ ਵਿੱਚ EVMs ਦੀ ਗੜਬੜੀ ਦੀਆਂ ਖ਼ਬਰਾਂ ਆਈਆਂ, ਤਦ ਹੀ ਸ੍ਰੀ ਨਾਇਡੂ ਨੇ ਆਖ ਦਿੱਤਾ ਸੀ ਕਿ ਉਹ ਇਸ ਮਾਮਲੇ ’ਚ ਸੁਪਰੀਮ ਕੋਰਟ ਜਾਣਗੇ।

 

 

ਸ੍ਰੀ ਚੰਦਰਬਾਬੂ ਨਾਇਡੂ ਸਨਿੱਚਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਮਿਲੇ ਸਨ ਤੇ ਸ਼ਿਕਾਇਤ ਕੀਤੀ ਸੀ ਕਿ ਚੋਣ ਕਮਿਸ਼ਨ ਆਪਣਾ ਸੰਵਿਧਾਨਕ ਫ਼ਰ਼ਜ਼ ਨਿਭਾਉਣ ਤੋਂ ਨਾਕਾਮ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Opposition raises objections on EVMs say Ballot papers OK