ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਾਰਾਨਸੀ ਚ ਰੋਡ ਸ਼ੋਅ ਅਤੇ ਗੰਗਾ ਦੀ ਆਰਤੀ ਮਗਰੋਂ ਪਾਰਟੀ ਦੇ ਵਰਕਰਾਂ ਅਤੇ ਸ਼ਰਧਾਲੂਆਂ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਕੈਂਟੋਮੈਂਟ ਸਥਿਤ ਹੋਟਲ ਚ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਸਾਲ ਚ ਕਾਸ਼ੀ ਤੋਂ ਮਿਲਿਆ ਪਿਆਰ ਯਾਦਗਾਰੀ ਹੈ। ਮੋਦੀ ਨੇ ਕਿਹਾ ਕਿ ਕਾਸ਼ੀ ਮਹਾਨ ਗੁਰੂਆਂ ਭਗਵਾਨ ਬੁੱਧ, ਤੁਲਸੀਦਾਸ ਅਤੇ ਰਵੀਦਾਸ ਦੀ ਧਰਤੀ ਹੈ। ਇਥੇ ਲੋਕਾਂ ਨਾਲ ਮੇਰਾ ਦਿਲ ਦਾ ਰਿਸ਼ਤਾ ਹੈ ਜਦਕਿ ਇੱਥੇ ਦੇ ਸੁੱਖ-ਦੁੱਖ ਚ ਬਰਾਬਰ ਦੇ ਹਿੱਸੇਦਾਰ ਹਨ।
ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਬਦਲਾਅ ਮਹਿਸੂਸ ਕਰ ਰਿਹਾ ਹੈ। ਨਵਾਂ ਭਾਰਤ ਅੱਤਵਾਦੀਆਂ ਦਾ ਮੁੰਹਤੋੜ ਜਵਾਬ ਦੇ ਰਿਹਾ ਹੈ। ਸਾਡਾ ਰਾਤ ਅਤੇ ਰਫ਼ਤਾਰ ਸਹੀ ਹੈ, ਵਿਰੋਧੀ ਵੀ ਸਾਡਾ ਲੋਹਾ ਮੰਨਦੇ ਹਨ। ਕਾਰਨ ਇਹ ਹੈ ਕਿ ਕਾਸ਼ੀ ਸਿਹਤ ਸਹੂਲਤਾਂ ਦਾ ਕੇਂਦਰ ਬਣ ਰਿਹਾ ਹੈ। ਬਨਾਰਸ ਚ ਲਟਕੀਆਂ ਤਾਰਾਂ ਗਾਇਬ ਹੋ ਰਹੀਆਂ ਹਨ। ਰੇਲਵੇ ਸਟੇਸ਼ਨਾਂ ਨੂੰ ਸੁਧਾਰਨ ਦੇ ਨਾਲ ਹੀ ਇਥੇ ਸਹੂਲਤਾਂ ਵੀ ਵਧਾਈਆਂ ਗਈਆਂ ਹਨ।
ਪੀਐਮ ਮੋਦੀ ਨੇ ਕਿਹਾ ਕਿ 5 ਸਾਲ ਪਹਿਲਾਂ ਜਦੋਂ ਕਾਸ਼ੀ ਦੀ ਧਰਤੀ ’ਤੇ ਮੈਂ ਕਦਮ ਰਖਿਆ ਸੀ ਤਾਂ ਮੈਂ ਕਿਹਾ ਸੀ ਕਿ ਮਾਂ ਗੰਗਾ ਨੇ ਮੈਨੂੰ ਸਦਿਆ ਹੈ। ਮਾਂ ਗੰਗਾ ਨੇ ਅਜਿਹਾ ਦੁਲਾਰਿਆ, ਕਾਸ਼ੀ ਦੇ ਭੈਣ-ਭਰਾਵਾਂ ਨੇ ਇੰਨਾ ਪਿਆਰ ਦਿੱਤਾ ਕਿ ਬਨਾਰਸ ਦੇ ਫੱਕੜਪਣ ਚ ਇਹ ਫਕੀਰ ਵੀ ਰਚ-ਮਿਚ ਗਿਆ। ਇਹ ਮੇਰੀ ਚੰਗੀ ਕਿਸਮਤ ਹੈ ਕਿ ਕਾਸ਼ੀ ਦੀ ਵੇਦ ਰਵਾਇਤ ਨੂੰ ਗਿਆਨ ਦੀ ਪੜਤਾਲ ਤੇ ਤੱਥਾਂ ਦੇ ਤਜੂਰਬੇ ਨਾਲ ਜੁੜ ਸਕਿਆ।
ਉਨ੍ਹਾਂ ਕਿਹਾ, ਕਾਸ਼ੀ ਨੇ ਮੈਨੂੰ ਸਿਰਫ ਲੋਕ ਸਭਾ ਮੈਂਬਰ ਨਹੀਂ ਪੀਐਮ ਬਣਨ ਦਾ ਆਸ਼ਿਰਵਾਦ ਦਿੱਤਾ। ਮੈਨੂੰ 130 ਕਰੋੜ ਭਾਰਤੀਆਂ ਦੇ ਵਿਸ਼ਵਾਸ ਦੀ ਤਾਕਤ ਦਿੱਤੀ। ਸਮਰਥਨ, ਮੁਕੰਮਲ ਅਤੇ ਸੁਖੀ ਭਾਰਤ ਲਈ ਵਿਕਾਸ ਦੇ ਨਾਲ-ਨਾਲ ਸੁਰਖਿਆ ਅਹਿਮ ਹੈ। ਸਾਥੀਓ, ਮੇਰਾ ਇਹ ਮੰਨਣਾ ਹੈ ਕਿ ਬਦਲਾਅ ਤਾਂ ਹੀ ਸੰਭਵ ਅਤੇ ਸਥਾਈ ਹੁੰਦਾ ਹੈ ਜਦੋਂ ਜਨ-ਮਨ ਬਦਲਦਾ ਹੈ।
.