ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਹੁਣ ਜਿੱਥੇ ਵੀ ਜਾਂਦਾ, ਆਖਦੈ ਮੋਦੀ ਮਾਰ ਰਿਹੈ: PM

ਪਾਕਿ ਹੁਣ ਜਿੱਥੇ ਵੀ ਜਾਂਦਾ, ਆਖਦੈ ਮੋਦੀ ਮਾਰ ਰਿਹੈ: PM

ਕਰਨਾਟਕ ਦੇ ਸ਼ਹਿਰ ਬਗਲਕੋਟ ਵਿਖੇ ਅੱਜ ਇੱਕ ਵੱਡੀ ਚੋਣ–ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ (PM – Prime Minister) ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੁੰਬਈ ਹਮਲੇ ਤੋਂ ਬਾਅਦ ਕਾਂਗਰਸ ਦੀ ਅਗਵਾਈ ਹੇਠਲੀ ਉਦੋਂ ਦੀ ਸਰਕਾਰ ਰੋਂਦੀ ਘੁੰਮ ਰਹੀ ਸੀ। ਹੁਣ ਪਾਕਿਸਤਾਨ ਜਿੱਥੇ ਵੀ ਜਾਂਦਾ ਹੈ, ਉਹ ਹਰੇਕ ਨੂੰ ਰੋ–ਰੋ ਕੇ ਇਹੋ ਆਖਦਾ ਹੈ ਕਿ ਮੋਦੀ ਉਸ ਨੂੰ ਮਾਰ ਰਿਹਾ ਹੈ।

 

 

ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਆਪਣੀ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। ਉਹ ਸਮਾਜ ਨੂੰ ਵੰਡਣ ਦਾ ਜਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਬੇਵੱਸ ਸਰਕਾਰ ਹੈ। ਕੁਮਾਰਸਵਾਮੀ ਦਾ ਅਕਸਰ ਭਾਵੁਕ ਹੋ ਕੇ ਕੁਝ ਆਖਣਾ ‘ਨਾਟਕ’ ਹੈ। ਕਾਂਗਰਸ ਸਰਜੀਕਲ ਹਮਲਿਆਂ ਤੇ ਬਾਲਾਕੋਟ ਹਵਾਈ ਹਮਲੇ ਨੂੰ ਸਾਡੀ ਜਿੱਤ ਦੇ ਤੌਰ ਉੱਤੇ ਪ੍ਰਵਾਨ ਕਰਨ ਲਈ ਤਿਆਰ ਨਹੀਂ ਹੈ। ਕਾਂਗਰਸ ਤੇ ਉਸ ਦੇ ਸਹਿਯੋਗੀ ਆਪਣੇ ਬਾਰੇ ਸੋਚਦੇ ਹਨ, ਰਾਸ਼ਟਰ–ਹਿਤ ਬਾਰੇ ਨਹੀਂ। ਜੇ ਤੁਸੀਂ ਮਜ਼ਬੂਤ ਸਰਕਾਰ ਵੇਖਣੀ ਚਾਹੁੰਦੇ ਹੋ, ਤਾਂ ਦਿੱਲੀ ਵਿੱਚ ਵੇਖੋ ਤੇ ਜੇ ਤੁਸੀਂ ਬੇਵੱਸ ਸਰਕਾਰ ਵੇਖਣੀ ਚਾਹੁੰਦੇ ਹੋ, ਤਾਂ ਕਰਨਾਟਕ ਵਿੱਚ ਵੇਖੋ।

 

 

ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਭਾਰਤ ਵਿਕਾਸ ਤੇ ਆਤਮ–ਵਿਸ਼ਵਾਸ ਦੀਆਂ ਜਿਹੜੀਆਂ ਵੀ ਪੌੜੀਆਂ ਚੜ੍ਹਿਆ ਹੈ, ਉਸ ਪਿੱਛੇ ਸਿਰਫ਼ ਤੇ ਸਿਰਫ਼ ਤੁਹਾਡਾ ਆਸ਼ੀਰਵਾਦ ਹੈ। ਸ੍ਰੀ ਮੋਦੀ ਨੇ ਸਿਰਫ਼ ਤੁਹਾਡਾ ਸੇਵਕ ਹੋਣ ਦੇ ਨਾਤੇ ਤੁਹਾਡਾ ਚੌਕੀਦਾਰ ਹੋਣ ਦੇ ਨਾਤੇ ਆਪਣਾ ਕੰਮ ਕੀਤਾ ਹੈ। ਮਜ਼ਬੂਤ ਸਰਕਾਰ ਕੀ ਹੁੰਦੀ ਹੈ, ਉਹ ਵੇਖਣਾ ਹੈ, ਤਾਂ ਦਿੱਲੀ ਵੱਲ ਵੇਖੋ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pak now wherever goes says Modi is beating PM