ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ ’ਚ ਹਿੰਸਾ ਫੈਲਾਉਣ ਦੀ ਸਾਜਿਸ਼ ਘੜ ਰਿਹੈ ਪਾਕਿਸਤਾਨ

ਪਾਕਿਸਤਾਨ ਲੋਕ ਸਭਾ ਚੋਣਾਂ ਦੌਰਾਨ ਘਾਟੀ ਚ ਗੜਬੜੀ ਫੈਲਾਉਣ ਦੀ ਕੋਸ਼ਿਸ਼ ਲਗਿਆ ਹੈ। ਖ਼ੁਫ਼ੀਆ ਏਜੰਸੀਆਂ ਦੀ ਰਿਪੋਰਟਾਂ ਮੁਤਾਬਕ ਚੋਣਾਂ ਦੌਰਾਨ ਘਾਟੀ ਚ ਹਿੰਸਾ ਫੈਲਾਉਣ ਅਤੇ ਅੱਤਵਾਦੀ ਗੁਟਾਂ ਨੂੰ ਸ਼ਹਿ ਦੇਣ ਦੀ ਕੋਸ਼ਿਸ਼ ਸਰਹੱਦੋਂ ਪਾਰ ਤੋਂ ਜਾਰੀ ਹੈ।

 

ਪਾਕਿਸਤਾਨ ਚਾਹੁੰਦਾ ਹੈ ਕਿ ਕਸ਼ਮੀਰ ਚ ਸ਼ਾਂਤੀਪੂਰਨ ਵੋਟਾਂ ਕਰਾਉਣ ਦੇ ਸੁਰੱਖਿਆ ਏਜੰਸੀਆਂ ਦੀ ਸਕੀਮ ਚ ਰੁਕਾਵਟ ਪਾਈ ਜਾਵੇ ਤੇ ਦਹਿਸ਼ਤ ਕਾਰਨ ਲੋਕ ਵੋਟ ਪਾਉਣ ਲਈ ਬਾਹਰ ਨਾ ਜਾਣ।

 

ਖੁਫ਼ੀਆ ਰਿਪੋਰਟਾਂ ਮੁਤਾਬਕ ਅੱਤਵਾਦੀ ਗੁੱਟਾਂ ਨੇ ਪਾਕਿਸਤਾਨ ਚ ਮੌਜੂਦ ਆਪਣੇ ਆਕਾਵਾਂ ਦੇ ਹੁਕਮਾਂ ਤੇ ਪੂਰਾ ਖ਼ਾਕਾ ਤਿਆਰ ਕੀਤਾ ਹੈ। ਘਾਟੀ ਦੇ ਕਈ ਇਲਾਕਿਆਂ ਨੂੰ ਗੜਬੜੀ ਫੈਲਾਉਣ ਲਈ ਚੁਣਿਆ ਗਿਆ ਹੈ। ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ ਤੇ ਹਿਜਬੁਦ ਮੁਜ਼ਾਹਿਦੀਨ ਵੱਡੇ ਅੱਤਵਾਦੀ ਵਾਰਦਾਤ ਲਈ ਇਕ ਦੂਜੇ ਨਾਲ ਹੱਥ ਮਿਲਾ ਕੇ ਰਣਨੀਤੀ ਬਣਾਉਣ ਚ ਜੁਟੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pakistan is planning to create violence in elections