ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬਾਦਲਾਂ ਨੂੰ ਲਾਂਭੇ ਕਰ ਕੇ ਪੰਥਕ ਸੰਸਥਾਨ ਸੰਗਤ ਨੂੰ ਸੌਂਪਾਂਗੇ: ਬੀਰ ਦੇਵਿੰਦਰ ਸਿੰਘ

​​​​​​​ਬਾਦਲਾਂ ਨੂੰ ਲਾਂਭੇ ਕਰ ਕੇ ਪੰਥਕ ਸੰਸਥਾਨ ਸੰਗਤ ਨੂੰ ਸੌਂਪਾਂਗੇ: ਬੀਰ ਦੇਵਿੰਦਰ ਸਿੰਘ

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਨੰਦਪੁਰ ਸਾਹਿਬ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਸ੍ਰੀ ਬੀਰ ਦਵਿੰਦਰ ਸਿੰਘ (69) ਅੱਜ–ਕੱਲ੍ਹ ਪੂਰੀ ਸਰਗਰਮੀ ਨਾਲ ਚੋਣ–ਪ੍ਰਚਾਰ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼:

 

 

ਸ੍ਰੀ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਪੰਥ ਤੇ ਧਰਮ ਦੁਆਲੇ ਘੁੰਮਦੀ ਹੈ। ਆਮ ਲੋਕਾਂ ਨੇ ਹੁਣ ਬਾਦਲਾਂ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ ਤੋਂ ਮੂੰਹ ਫੇਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਉਸ ਨੇ ਪੰਜਾਬ ਤੇ ਸਿੱਖ ਧਾਰਮਿਕ ਅਸਥਾਨਾਂ ਦਾ ਘਾਣ ਕੀਤਾ ਹੈ।

 

 

ਉਨ੍ਹਾਂ ਕਿਹਾ ਕਿ – ‘ਆਮ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗਾ ਤੇ ਫਿਰ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ। ਇਨ੍ਹਾਂ ਸਾਰੀਆਂ ਚੋਣਾਂ ਪ੍ਰਤੀ ਸਾਡੀ ਸੋਚ ਬੇਹੱਦ ਹਾਂ–ਪੱਖੀ ਹੈ। ਅਸੀਂ ਸਾਰੇ ਪੰਥਕ ਸੰਸਥਾਨਾਂ ਤੋਂ ਬਾਦਲਾਂ ਦਾ ਕੰਟਰੋਲ ਖ਼ਤਮ ਕਰ ਕੇ ਸੰਗਤ ਨੂੰ ਸੌਂਪ ਦੇਵਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Panthic Organizations will be controlled by Sangat after ousting Badals