ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪਰਮਿੰਦਰ ਸਿੰਘ ਢੀਂਡਸਾ ਨੇ ਗੰਭੀਰਤਾ ਨਾਲ ਲੈ ਲਿਆ ਭਗਵੰਤ ਮਾਨ ਦਾ ਵਿਅੰਗ

ਪਰਮਿੰਦਰ ਸਿੰਘ ਢੀਂਡਸਾ ਨੇ ਗੰਭੀਰਤਾ ਨਾਲ ਲੈ ਲਿਆ ਭਗਵੰਤ ਮਾਨ ਦਾ ਵਿਅੰਗ

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਕੀਤਾ ਵਿਅੰਗ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਨੇ ਕੁਝ ਵਧੇਰੇ ਹੀ ਗੰਭੀਰਤਾ ਨਾਲ ਲੈ ਲਿਆ।

 

 

ਇਸੇ ਲਈ ਅੱਜ ਪ੍ਰਤੀਕਰਮ ਵਜੋਂ ਅੱਜ ਜੂਨੀਅਰ ਢੀਂਡਸਾ ਨੇ ਬਾਕਾਇਦਾ ਇੱਕ ਬਿਆਨ ਜਾਰੀ ਕਰ ਕੇ ਸਪੱਸ਼ਟ ਕੀਤਾ ਕਿ ਅਜਿਹੀਆਂ ਗੱਲਾਂ (ਜੋ ਸ੍ਰੀ ਮਾਨ ਨੇ ਕੀਤੀਆਂ ਸਨ) ਬੇਬੁਨਿਆਦ ਹਨ ਤੇ ਉਹ ਬਾਕਾਇਦਾ ਚੋਣ ਲੜ ਰਹੇ ਹਨ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਮਾਨ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜ਼ਬਰਦਸਤੀ ਆਪਣੇ ਆਗੂਆਂ ਨੂੰ ਟਿਕਟਾਂ ਵੰਡਦੇ ਫਿਰ ਰਹੇ ਹਨ, ਜਦ ਕਿ ਉਨ੍ਹਾਂ ਦੇ ਆਗੂ ਐਤਕੀਂ ਚੋਣਾਂ ਲੜਨ ਦੇ ਚਾਹਵਾਨ ਹੀ ਨਹੀਂ ਹਨ।

 

 

ਸ੍ਰੀ ਮਾਨ ਨੇ ਇਹ ਵੀ ਆਖਿਆ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਹਲਕੇ ਤੋਂ ਚੋਣ ਲੜਨ ਤੋਂ ਇਨਕਾਰ ਵੀ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਸ੍ਰੀ ਸੁਖਦੇਵ ਸਿੰਘ ਢੀਂਡਸਾ ਇਸ ਵੇਲੇ ਸੁਖਬੀਰ ਬਾਦਲ ਤੋਂ ਖ਼ੁਸ਼ ਨਹੀਂ ਹਨ ਤੇ ਬਾਦਲ ਵੱਲੋਂ ਢੀਂਡਸਾ ਪਰਿਵਾਰ ਵਿੱਚ ਵੰਡੀਆਂ ਪਾਉਣ ਦੇ ਜਤਨ ਕੀਤੇ ਜਾ ਰਹੇ ਹਨ ਤੇ ਜੂਨੀਅਰ ਢੀਂਡਸਾ ਬੇਦਿਲੀ ਨਾਲ ਚੋਣ ਲੜਨ ਜਾ ਰਹੇ ਹਨ।

 

 

ਪਰ ਜਵਾਬ ਵਿੱਚ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅੱਜ ਜਾਰੀ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਕਿ – ‘ਕੁਝ ਲੋਕ ਸੋਸ਼ਲ ਮੀਡੀਆ ਉੱਤੇ ਬੇਬੁਨਿਆਦ ਅਫ਼ਵਾਹਾਂ ਫੈਲਾ ਰਹੇ ਹਨ ਤੇ ਆਖ ਰਹੇ ਹਨ ਕਿ ਮੈਂ ਚੋਣ ਲੜਨ ਤੋਂ ਇਨਕਾਰ ਕਰਨ ਜਾ ਰਿਹਾ ਹਾਂ। ਮੈਂ ਬੀਤੇ ਦਿਨੀਂ ਆਪਣਾ ਚੋਣ ਪ੍ਰਚਾਰ ਵੀ ਬਾਕਾਇਦਾ ਸ਼ੁਰੂ ਕਰ ਚੁੱਕਾ ਹਾਂ ਤੇ ਮੈਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।’

 

 

ਚੇਤੇ ਰਹੇ ਕਿ ਸੀਨੀਅਰ ਢੀਂਡਸਾ ਹੁਰਾਂ ਨੇ ਪਿੱਛੇ ਜਿਹੇ ਕਿਹਾ ਸੀ ਕਿ ਉਹ ਆਪਣੇ ਪੁੱਤਰ ਪਰਮਿੰਦਰ ਸਿੰਘ ਨੂੰ ਇਹੋ ਸਲਾਹ ਦੇਣਗੇ ਕਿ ਉਹ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਨਾ ਲੜੇ ਕਿਉਂਕਿ ਆਮ ਲੋਕ ਅਕਾਲੀ ਦਲ ਤੋਂ ਖ਼ੁਸ਼ ਨਹੀਂ ਹਨ ਅਤੇ ‘ਜੇ ਪਰਮਿੰਦਰ ਸਿੰਘ ਚੋਣ ਲੜਦਾ ਹੈ, ਤਾਂ ਮੈਂ ਉਸ ਦੇ ਹੱਕ ਵਿੱਚ ਚੋਣ ਪ੍ਰਚਾਰ ਨਹੀਂ ਕਰਾਂਗਾ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Parminder Singh Dhindsa took seriously satire of Bhagwant Mann