ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਮੈਦਾਨ ਵਿਖੇ ਅੱਜ ਮੰਗਲਵਾਰ ਨੂੰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਗੁਜਰਾਤ ਦੀਆਂ ਚੋਣਾਂ ਸਨ ਤਾਂ ਇਕ ਕਾਂਗਰਸੀ ਨੇ ਕਿਹਾ ਕਿ ਮੋਦੀ ਤਾਂ ਨੀਚ ਜਾਤ ਦਾ ਹੈ। ਇਸ ਤੋਂ ਬਾਅਦ ਗੁਜਰਾਤ ਚ ਤੂਫ਼ਾਨ ਖੜ੍ਹਾ ਹੋ ਗਿਆ ਤਾਂ ਕਾਂਗਰਸ ਨੇ ਉਸ ਨੇਤਾ ਨੂੰ ਪਾਰਟੀ ਚੋਂ ਕੱਢ ਦਿੱਤਾ ਪਰ ਬਾਅਦ ਚ ਕਾਂਗਰਸ ਨੇ ਉਸ ਨੂੰ ਮੁੜ ਆਪਣੇ ਨਾਲ ਜੋੜ ਲਿਆ।
ਮੋਦੀ ਨੇ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਹੁਣ ਤਕ ਉਹ ਫਿਰ ਤਾਲ ਠੋਕ ਕੇ ਕਹਿਣ ਲਗੇ ਹਨ ਕਿ ਉਨ੍ਹਾਂ ਨੇ ਜੋ ਕਿਹਾ ਉਹ ਠੀਕ ਕਿਹਾ। ਮੋਦੀ ਨੇ ਕਿਹਾ ਕਿ ਜਦੋਂ ਇਹ ਭ੍ਰਿਸ਼ਟਾਚਾਰ ਕਰਦੇ ਸਨ ਤਾਂ ਕਾਂਗਰਸ ਸੋਚਦੀ ਸੀ ਹੁਆ ਤੋਂ ਹੁਆ।
ਮੋਦੀ ਨੇ 1984 ਸਿੱਖ ਕਤਲੇਆਮ ਬਾਰੇ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਇਹ ਘਮੰਡ ਨਾਲ ਬੋਲਦੇ ਨੇ ਕਿ ਹੁਆ ਤੋਂ ਹੁਆ। ਕਤਲੇਆਮ ਚ ਹਜ਼ਾਰਾਂ ਸਿੱਖ ਮਾਰੇ ਗਏ ਪਰ ਕਾਂਗਰਸ ਕਹਿੰਦੀ ਹੈ ਕਿ ਹੁਆ ਤੋ ਹੁਆ। ਇਹ ਗੱਲ ਵੀ ਗਾਂਧੀ ਪਰਿਵਾਰ ਦੇ ਸਭ ਤੋਂ ਨੇੜਲੇ ਵਿਅਕਤੀ ਕਹਿ ਰਹੇ ਹਨ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਹੁਣ ਕਹਿੰਦੇ ਹਨ ਕਿ ਉਨ੍ਹਾਂ ਦੇ ਗੁਰੂ ਸੈਮ ਪਿਤ੍ਰੋਦਾ ਨੂੰ ਆਪਣੇ ਬਿਆਨ ਲਈ ਸ਼ਰਮ ਆਉਣੀ ਚਾਹੀਦੀ ਹੈ ਤੇ ਮੁਆਫੀ ਮੰਗਣੀ ਚਾਹੀਦੀ ਹੈ। ਅਸਲ ਚ ਸ਼ਰਮ ਤਾਂ ਰਾਹੁਲ ਗਾਂਧੀ ਨੂੰ ਆਉਣੀ ਚਾਹੀਦੀ ਹੈ।
.