ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖਾਧੜੀ ਕਰਨ ’ਚ ਕਾਂਗਰਸ ਨੇ ਕੀਤੀ ਹੈ ਪੀਐਚਡੀ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਚ ਇਕ ਰੈਲੀ ਦੇ ਦੌਰਾਨ ਲੋਕਾਂ ਤੋਂ ਸਵਾਲ ਕੀਤਾ ਕਿ ਛੱਤੀਸਗੜ੍ਹ ਨੂੰ ਬਾਰੂਦੀ ਸੁਰੰਗ ਚਾਹੀਦੀ ਹੈ ਜਾਂ ਬਿਜਲੀ ਦੀ ਲਾਈਨ ਚਾਹੀਦੀ ਹੈ। ਮੋਦੀ ਨੇ ਨਕਸਲੀ ਹਮਲੇ ਚ ਭਾਜਪਾ ਵਿਧਾਇਕ ਭੀਮਾ ਮੰਡਾਵੀ ਅਤੇ ਚਾਰ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਦਾ ਜ਼ਿਕਰ ਕਰਦਿਆਂ ਹੋਇਆਂ ਕਾਂਗਰਸ ਤੇ ਹਮਲੇ ਬੋਲਿਆ।

 

ਮੋਦੀ ਨੇ ਰੈਲੀ ਚ ਕਿਹਾ ਕਿ ਨਾ ਤਾਂ ਕਾਂਗਰਸ ਦੇ ਇਰਾਦੇ ਅਤੇ ਨਾ ਹੀ ਉਸ ਦੀਆਂ ਨੀਤੀਆਂ ਇਮਾਨਦਾਰ ਸਨ। ਪਾਰਟੀ ਨੇ ਲੋਕਾਂ ਨੂੰ ਧੋਖਾ ਦੇਣ ਚ ਪੀਐਚਡੀ ਕੀਤੀ ਸੀ। ਕਾਂਗਰਸ ਦਾ ਹੱਥ ਵਿਕਾਸ ਦੀ ਹਮਾਇਤ ਕਰਦਾ ਹੈ ਜਾਂ ਤਬਾਹੀ ਦਾ ਅਤੇ ਕਾਂਗਰਸ ਦਾ ਮੈਨੀਫ਼ੈਸਟੋ ਦੇਸ਼-ਧ੍ਰੋਹ ਕਾਨੂੰਨ ਨੂੰ ਖ਼ਤਮ ਕਰਨ ਦੀ ਗੱਲ ਕਰਦਾ ਹੈ ਜਿਸ ਨਾਲ ਨਕਸਲੀਆਂ ਨੂੰ ਹੱਲਾਸ਼ੇਰੀ ਮਿਲੇਗੀ।

 

ਮੋਦੀ ਨੇ ਅੱਗੇ ਕਿਹਾ ਕਿ 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਇਕ ਵਾਰ ਫਿਰ ਮੋਦੀ ਸਰਕਾਰ ਬਣੇਗੀ। ਕੀ ਤੁਸੀਂ ਕਾਂਗਰਸ ਨੂੰ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦੀ ਆਗਿਆ ਦਿਓਗੇ।

 

ਮੋਦੀ ਨੇ ਕਿਹਾ ਕਿ ਕਾਂਗਰਸ ਦਹਾਕਿਆਂ ਪਹਿਲਾਂ ਤੋਂ ਹੀ ਜ਼ਮੀਨ ਨਾਲੋਂ ਐਨੀ ਕੱਟ ਚੁਕੀ ਹੈ ਕਿ ਉਸ ਨੂੰ ਦੇਸ਼ ਦੇ ਲੋਕਾਂ ਦੀ ਭਾਵਨਾਵਾਂ, ਦੇਸ਼ ਦੇ ਲੋਕਾਂ ਦੀ ਲੋੜਾਂ ਸਮਝ ਹੀ ਨਹੀਂ ਆਉਂਦੀ। ਇਕ ਪਰਿਵਾਰ ਦੀ ਗੁਲਾਮੀ ਤੇ ਉਸ ਪਰਿਵਾਰ ਦਾ ਹੁਕਮ ਮੰਨਣਾ ਹੀ ਕਾਂਗਰਸ ਦੀ ਸੱਚਾਈ ਹੈ।

 

ਮੋਦੀ ਨੇ ਕਿਹਾ ਕਿ ਕਾਂਗਰਸ ਦਾ ਪੰਜਾ ਸਿਰਫ ਨਕਸਲੀਆਂ ਦੇ ਨਾਲ ਹੀ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਨਾਲ ਵੀ ਹੈ ਜਿਹੜੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ। ਛੱਤੀਸਗੜ੍ਹ ਦੇ, ਭਾਰਤ ਦੇ ਲੱਖਾਂ ਜਵਾਨ ਜੰਮੂ–ਕਸ਼ਮੀਰ ਨੂੰ ਅੱਤਵਾਦ ਦੀ ਡੂੰਘੀ ਸਾਜ਼ਿਸਾਂ ਤੋਂ ਬਚਾਉਣ ਚ ਲੱਗੇ ਹਨ ਪਰ ਕਾਂਗਰਸ ਦਾ ਪੰਜਾ ਜਵਾਨਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ।

 

ਮੋਦੀ ਨੇ ਕਾਂਗਰਸ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਛੱਤੀਸਗੜ੍ਹ ਨੂੰ ਮੁੜ ਤੋਂ ਹਿੰਸਾ ਦੇ ਭਿਆਨਕ ਦੌਰ ਚ ਧੱਕਣ ਦੀ ਸਾਜ਼ਿਸ ਚੱਲ ਰਹੀ ਹੈ। ਨਕਸਲੀਆਂ ਅਤੇ ਮਾਓਵਾਦੀਆਂ ਦੇ ਇਨ੍ਹਾਂ ਹਮਾਇਤੀਆਂ ਤੋਂ ਤੁਹਾਨੂੰ ਚੌਕਸ ਰਹਿਣ ਦੀ ਲੋੜ ਹੈ।

 

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਢਕੋਸਲਾ ਪੱਤਰ ਤੋਂ ਵੀ ਨਕਸਲੀਆਂ ਦੀ ਤਾਕਤ ਵੱਧ ਰਹੀ ਹੈ। ਕਾਂਗਰਸ ਨੈ ਐਲਾਨ ਕੀਤਾ ਹੈ ਕਿ ਜੇਕਰ ਉਸ ਦੀ ਸਰਕਾਰ ਬਣੀ ਤਾਂ ਉਹ ਦੇਸ਼-ਧ੍ਰੋਹ ਦਾ ਕਾਨੂੰਨ ਖਤਮ ਕਰ ਦੇਣਗੇ।

 

ਮੋਦੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦਾ ਪੰਜਾ ਸਿਰਫ ਨਕਸਲੀਆਂ ਦੇ ਨਾਲ ਹੀ ਨਹੀਂ ਬਲਕਿ ਉਨ੍ਹਾਂ ਲੋਕਾਂ ਦੇ ਨਾਲ ਵੀ ਹੈ ਜਿਹੜੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦੇ ਹਨ। ਲੋਕਾਂ ਨਾਲ ਧੋਖਾਧੜੀ ਕਰਨ ਚ, ਲੋਕਾਂ ਨੂੰ ਧੋਖਾ ਦੇਣ ਚ ਕਾਂਗਰਸ ਨੂੰ ਦਹਾਕਿਆਂ ਦਾ ਤਜੁਰਬਾ ਹੈ। ਕਾਂਗਰਸ ਦੀ ਨਾ ਨੀਅਤ ਸਾਫ ਹੈ ਤੇ ਨਾ ਹੀ ਨੀਤੀਆਂ, ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਇਹ ਲੋਕ ਮੁੜ ਤੋਂ ਕੋਇਲਾ ਖਦਾਨਾਂ ਦੀ ਬੰਦਰ-ਵੰਡ ਕਰਨਗੇ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi Rally attacks on Congress in Chhattisgarh Rally