ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖਿਚੜੀ ਵਾਲੀ ਮਹਾਮਿਲਾਵਟੀ ਸਰਕਾਰ ਤੋਂ ਚੌਕਸ ਰਹਿਣ ਲੋਕ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਜ਼ਮਗੜ੍ਹ ਦੀ ਰੈਲੀ ਚ ਸੰਬੋਧਨ ਕਰਦਿਆਂ ਕਿਹਾ ਕਿ ਪੰਜ ਗੇੜ ਦੀਆਂ ਚੋਣਾਂ ਦੌਰਾਨ ਜਿੱਧਰ ਵੀ ਗਿਆ, ਉੱਥੇ ਫਿਰ ਤੋਂ ਇਕ ਵਾਰ ਮੋਦੀ ਸਰਕਾਰ ਦਾ ਲੋਕਾਂ ਦੇ ਘਰਾਂ ਚ ਮੰਤਰ ਬਣ ਗਿਆ ਹੈ। ਜਿਹੜੇ ਲੋਕ ਕੇਂਦਰ ਚ ਇਕ ਖਿਚੜੀ ਵਾਲੀ ਮਹਾਮਿਲਾਵਟੀ ਸਰਕਾਰ ਚਾਹੁੰਦੇ ਹਨ, ਉਨ੍ਹਾਂ ਕੋਲੋਂ ਚੌਕਸ ਰਹਿਣ ਦੀ ਲੋੜ ਹੈ।

 

ਪੀਐਮ ਨੇ ਕਿਹਾ ਕਿ ਦੇਸ਼ ਚ ਇਸ ਤੋਂ ਪਹਿਲਾਂ ਸਥਿਰ ਸਰਕਾਰ ਸੀ। 2004 ਤੋਂ 2014 ਤਕ ਮਿਲਾਵਟ ਸਰਕਾਰ ਨੇ ਸ਼ਰਮਸਾਰ ਕੀਤਾ ਹੈ। ਕਾਂਗਰਸ ਦੌਰ ਚ ਹਰੇਕ ਪਾਸੇ ਘੁਟਾਲੇ ਹੋਏ, ਆਜ਼ਮਗੜ੍ਹ ਦੇ ਨਾਲ ਪਹਿਲਾਂ ਦੀ ਸਰਕਾਰ ਨੇ ਖੇਡ ਖੇਡੀ ਹੈ। ਸਾਲ 2014 ਤਕ ਦੇਸ਼ ਭਰ ਚ ਬੰਬ ਧਮਾਕੇ ਹੁੰਦੇ ਸਨ ਪਰ ਹੁਣ ਜੰਮੂ-ਕਸ਼ਮੀਰ ਦੇ ਕੁਝ ਹਿੱਸਿਆਂ ਤਕ ਹੀ ਸਿਮਟ ਕੇ ਰਹਿ ਗਿਆ। ਮਿਲਾਵਟ ਵਾਲਿਆਂ ਨੇ ਦੇਸ਼ ਨੂੰ ਖਤਰੇ ਚ ਪਾਇਆ ਤੇ ਪਾਕਿਸਤਾਨ ਨੂੰ ਮਦਦ ਦਿੱਤੀ। ਇਹ ਲੋਕ ਦੇਸ਼ ਦੀ ਸੁਰੱਖਿਆ ਅਤੇ ਅੱਤਵਾਦ ਖਿਲਾਫ਼ ਗੱਲ ਕਰਨ ਦੇ ਵੀ ਖਿਲਾਫ ਹਨ।

 

ਮੋਦੀ ਨੇ ਮਾਇਆਵਤੀ ਅਤੇ ਅਖਿਲੇਸ਼ ਯਾਦਵ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਭੂਆ ਤੇ ਬਬੂਆ ਨੇ ਜੌਨਪੁਰ ਨੂੰ ਹੀ ਨਹੀਂ, ਪੂਰੇ ਸੂਬੇ ਨੂੰ ਲੁਟਿਆ ਹੈ। ਮੋਦੀ ਨੇ ਕਿਹਾ ਕਿ ਭੈਣ ਜੀ ਨੂੰ 23 ਮਈ ਨੂੰ ਸਮਝ ਆਵੇਗਾ ਕਿ ਉਨ੍ਹਾਂ ਨੂੰ ਸੂਬੇ ਤੋਂ ਬਾਹਰ ਕਰਨ ਦਾ ਖੇਡ ਕਿਸ ਤਰ੍ਹਾਂ ਖੇਡਿਆ ਗਿਆ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਕਦਮ-ਕਦਮ ਤੇ ਬੇਇਜ਼ਤ ਕਰਨ ਵਾਲਿਆਂ ਲਈ ਭੈਣ ਜੀ ਹੁਣ ਵੋਟਾਂ ਮੰਗ ਰਹੀ ਹਨ।

 

ਮੋਦੀ ਵਰਗਾ ਡਰਪੋਕ ਤੇ ਕਮਜ਼ੋਰ PM ਨਹੀਂ ਦੇਖਿਆ: ਪ੍ਰਿਯੰਕਾ ਗਾਂਧੀ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modi rally in azamgarh and jaunpur in up