ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦਾ ਆਗੂਆਂ ਨੂੰ ਸੰਦੇਸ਼, 18 ਅਪ੍ਰੈਲ ਤਕ ਚੈਨ ਨਾਲ ਨਾ ਬੈਠਿਓ

ਅਲੀਗੜ੍ਹ ਚ ਚੋਣਾਂ ਰੈਲੀ ਨੂੰ ਸੰਬੋਧਨ ਕਰਨ ਜਾ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਲਗਭਗ 8 ਮਿੰਟ ਖੈਰਿਆ (ਆਗਰਾ) ਏਅਰਪੋਰਟ ਤੇ ਰੁਕੇ। ਇਸ ਦੌਰਾਨ ਪੀਐਮ ਮੋਦੀ ਨੇ ਸਥਾਨਕ ਆਗੂਆਂ ਤੋਂ ਆਗਰਾ ਅਤੇ ਫ਼ਤਿਹਪੁਰ ਸੀਕਰੀ ਸੀਟ ਦੀ ਜਾਣਕਾਰੀ ਲਈ। ਇਸ ਮੌਕੇ ਮੋਦੀ ਨੇ ਕਿਹਾ ਕਿ ਤੁਹਾਡੇ ਇੱਥੇ 18 ਅਪ੍ਰੈਲ ਨੂੰ ਵੋਟਾਂ ਹਨ, ਇਸ ਲਈ 18 ਅਪ੍ਰੈਲ ਤਕ ਚੈਨ ਨਾ ਬੈਠਿਓ।

 

ਪ੍ਰਧਾਨ ਮੰਤਰੀ ਦੀ ਆਵਾਜਾਈ ਸਬੰਧੀ ਪਹਿਲਾਂ ਇਹ ਤੈਅ ਹੋਇਆ ਸੀ ਕਿ ਪਾਰਟੀ ਆਗੂ ਉਨ੍ਹਾਂ ਨੂੰ ਰੀਸੀਵ ਕਰਨ ਨਹੀਂ ਜਾਣਗੇ ਸਿਰਫ ਨੌਕਰਸ਼ਾਹ ਹੀ ਉਨ੍ਹਾਂ ਦੀ ਅਗਵਾਈ ਕਰਨਗੇ। ਪਰ ਆਖਰੀ ਪਲਾਂ ਚ ਮੇਅਰ ਨਵੀਨ ਜੈਨ, ਵਿਧਾਇਕ ਯੋਗਿੰਦਰ ਉਪਾਧਿਆ ਸਮੇਤ ਪਾਰਟੀ ਦੇ ਸਿਖਰ ਆਗੂਆਂ ਤੇ ਅਹੁਦੇਦਾਰਾਂ ਨੂੰ ਉਨ੍ਹਾਂ ਦੀ ਅਗਵਾਈ ਕਰਨ ਦੇ ਹੁਕਮ ਹੋਏ। ਅਧਿਕਾਰੀਆਂ ਨਾਲ ਏਅਰ ਫ਼ੋਰਸ ਦੇ ਅਫ਼ਸਰ ਵੀ ਮੌਜੂਦ ਰਹੇ।

 

ਪੀਐਮ ਮੋਦੀ ਨੇ ਪੁੱਛਿਆ ਕਿ ਪ੍ਰਚਾਰ ਦੌਰਾਨ ਜਨਤਾ ਸਰਕਾਰ ਦੇ ਕਿਹੜੇ ਕੰਮਾਂ ਨੂੰ ਵਧੇਰੇ ਪਸੰਦ ਕਰ ਰਹੀ ਹੈ। ਇਸ ਤੇ ਆਗੂਆਂ ਨੇ ਜਵਾਬ ਦਿੱਤਾ ਕਿ ਜਨਤਾ ਸਿਰਫ ਮੋਦੀ–ਮੋਦੀ ਕਰ ਰਹੀ ਹੈ। ਜਵਾਬ ਸੁਣਦੇ ਹੀ ਨਰਿੰਦਰ ਮੋਦੀ ਹੱਸ ਪਏ। ਪੀਐਮ ਨੂੰ ਆਤਮ–ਵਿਸ਼ਵਾਸ ਨਾਲ ਭਰਿਆ ਦੇਖ ਕੋਲ ਖਲੋਤੇ ਆਗੂਆਂ ਦਾ ਹੋਂਸਲਾ ਵੱਧ ਗਿਆ ਤੇ ਉਨ੍ਹਾਂ ਕਿਹਾ ਕਿ ਗ਼ਰੀਬਾਂ ਲਈ ਚਲਾਈ ਯੋਜਨਾਵਾਂ ਨੂੰ ਜਨਤਾ ਦੀ ਹਮਾਇਤ ਮਿਲ ਰਹੀ ਹੈ। ਅੱਤਵਾਦ ਨੂੰ ਮੁੰਹ ਤੋੜ ਜਵਾਬ ਦੇਣ ਦੀ ਸਰਕਾਰ ਦੀ ਨੀਤੀਆਂ ਤਹਿਤ ਕੀਤੀ ਗਈ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਲੋਕ ਉਤਸ਼ਾਹਤ ਹਨ।

 

ਆਗੂਆਂ ਦਾ ਜਵਾਬ ਸੁਣ ਕੇ ਪੀਐਮ ਮੋਦੀ ਨੇ ਕਿਹਾ ਕਿ ਚੰਗੀ ਗੱਲ ਹੈ ਪਰ ਚੋਣਾਂ, ਚੋਣਾਂ ਹੁੰਦੀਆਂ ਹਨ, ਇਨ੍ਹਾਂ ਨੂੰ ਹਲਕੇ ਚ ਨਹੀਂ ਲੈਣਾ ਚਾਹੀਦਾ।

 

ਇਸਦੇ ਨਾਲ ਹੀ ਮੋਦੀ ਹੱਥ ਮਿਲਾ ਕੇ ਹੈਲੀਕਾਪਟਰ ਵੱਲ ਵੱਧ ਗਏ ਤੇ ਦੋ ਹੋਰਨਾਂ ਹੈਲੀਕਾਪਟਰਾਂ ਚ ਉਨ੍ਹਾਂ ਨਾਲ ਆਏ ਅਫ਼ਸਰ ਤੇ ਸੁਰੱਖਿਆ ਅਧਿਕਾਰੀ ਸਵਾਰ ਹੋ ਗਏ। ਮੇਅਰ ਨਵੀਨ ਜੈਨ ਨੇ ਦਸਿਆ ਕਿ ਪ੍ਰਧਾਨ ਮੰਤਰੀ ਨਾਲ ਮਿਲ ਕੇ ਨੇਤਾ ਉਤਸ਼ਾਹਤ ਸਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm modi special message for leaders in fatehpur sikri do not sit till 18th of april