ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦਾ ਵਾਰਾਨਸੀ ’ਚ ਮੈਗਾ ਰੋਡ ਸ਼ੋਅ, ਭਲਕੇ ਭਰਨਗੇ ਕਾਗਜ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਚ ਮੈਗਾ ਰੋਡ ਸ਼ੋਅ ਕੀਤਾ। ਇਸ ਮੌਕੇ ਰੋਡ ਸ਼ੋਅ ਚ ਭਾਰੀ ਭੀੜ ਨੇ ਵੀ ਹਿੱਸਾ ਲਿਆ ਤੇ ਪੀਐਮ ਮੋਦੀ ਦਾ ਭਰਵਾਂ ਸੁਆਗਤ ਕੀਤਾ। ਰੋਡ ਸ਼ੋਅ ਚ ਚਾਰੇ ਪਾਸੇ ਮੋਦੀ ਨੇ ਸਮਰਥਕ ਮੌਜੂਦ ਰਹੇ ਤੇ ਮੋਦੀ-ਮੋਦੀ ਦੇ ਨਾਅਰੇ ਲਗਾਉਂਦੇ ਰਹੇ। ਇਸ ਮੌਕੇ ਪੀਐਮ ਮੋਦੀ ’ਤੇ ਗੁਲਾਬ ਦੇ ਫੁੱਲਾਂ ਨਾਲ ਵਰਖਾ ਕੀਤੀ ਜਾ ਰਹੀ ਸੀ, ਜਿਸ ਦਾ ਪੀਐਮ ਮੋਦੀ ਨੇ ਹੱਥ ਹਿਲਾ ਕੇ ਸਭ ਦਾ ਧੰਨਵਾਦ ਪ੍ਰਗਟਾਇਆ।

 

ਇਸ ਰੋਡ ਦੌਰਾਨ ਮੋਦੀ ਨੇ ਵਿਚਾਲੇ ਕਈ ਵਾਰ ਆਪਣੇ ਉਤੇ ਸੁੱਟੇ ਗਏ ਗੁਲਾਬ ਦੇ ਫੁੱਲਾਂ ਨੂੰ ਰੋਡ ਸ਼ੋਅ ਚ ਮੌਜੂਦ ਲੋਕਾਂ ਤੇ ਵਾਰ ਕੇ ਆਪਣਾ ਪਿਆਰ ਜ਼ਾਹਿਰ ਕੀਤਾ। ਭਾਰੀ ਭੀੜ ਹੋਣ ਕਾਰਨ ਮੋਦੀ ਦਾ ਰੋਡ ਸ਼ੋਅ ਮਿੱਥੇ ਸਮੇਂ ਤੋਂ ਮਾੜਾ ਜਿਹਾ ਲੇਟ ਹੋ ਗਿਆ ਜਿਸ ਤੋਂ ਬਾਅਦ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਗੱਲ ਕਰਕੇ ਗੰਗਾ ਆਰਤੀ ਸ਼ੁਰੂ ਕਰ ਦਿੱਤੀ ਗਈ।

 

ਪੀਐਮ ਮੋਦੀ ਗੰਗਾ ਦੀ ਆਰਤੀ ਲਈ ਦਸ਼ਾਸ਼ਵਮੇਧ ਘਾਟ ਪੁੱਜੇ ਅਤੇ ਗੰਗਾ ਆਰਤੀ ਚ ਹਾਜ਼ਾਰ ਲਗਵਾਈ। ਆਰਤੀ ਖ਼ਤਮ ਹੋਣ ਮਗਰੋਂ ਪੀਐਮ ਮੋਦੀ ਨੇ ਗੰਗਾ ਨਦੀ ਲਈ ਪੂਜਾ-ਪਾਠ ਕੀਤਾ। ਇਸ ਦੌਰਾਨ ਥਾਂ-ਥਾਂ ਕਾਲਜ ਵਿਦਿਆਰਥਣਾਂ ਅਤੇ ਲੋਕਾਂ ਨੇ ਸਭਿਆਚਾਰਕ ਸਮਾਗਮ ਪੇਸ਼ ਕੀਤਾ। ਅੱਜ ਸ਼ਾਮ ਮੋਦੀ ਦਾ ਰੋਡ ਸ਼ੋਅ ਲਗਭਗ 6 ਵਜੇ ਲੰਕਾ ਤੋਂ ਅੱਸੀ ਪੁੱਜਿਆ। ਇਸ ਦੌਰਾਨ ਉਨ੍ਹਾਂ ਦਾ ਕਾਸ਼ੀ ਵਾਸੀਆਂ ਨੇ ਫੁੱਲਾਂ ਨਾਲ ਸੁਆਗਤ ਕੀਤਾ ਗਿਆ।

 

ਪੀਐਮ ਮੋਦੀ ਦੇ ਰੋਡ ਸ਼ੋਅ ਚ ਭਾਜਪਾ ਪ੍ਰਧਾਨ ਅਮਿਤ ਸ਼ਾਹ, ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਤੇ ਮਨੋਜ ਤਿਵਾੜੀ ਸ਼ਾਮਲ ਹਨ। ਭਾਰੀ ਭੀੜ ਹੋਣ ਕਾਰਨ ਰੋਡ ਸ਼ੋਅ ਬੇਹੱਦ ਹੋਲ ਤੁਰਿਆ ਜਿਸ ਕਾਰਨ ਸੁਰੱਖਿਆ ਮੁਲਾਜ਼ਮਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

 

 

PM ਮੋਦੀ ਦਾ ਵਾਰਾਨਸੀ ’ਚ ਮੈਗਾ ਰੋਡ ਸ਼ੋਅ, ਤਸਵੀਰਾਂ ਦੇਖਣ ਲਈ ਇਸੇ ਲਾਈਨ ਤੇ ਕਲਿੱਕ ਕਰੋ

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Modis mega road show in Varanasi tomorrow to fill paper