ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾਮਦਾਰ ਮੋਦੀ ਨੂੰ ਹਰਾਉਣ ’ਚ ਤੇ ਮੋਦੀ ਦੇਸ਼ ਨੂੰ ਜਿਤਾਉਣ ’ਚ ਜੁਟਿਆ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸੋਲਨ ’ਚ ਚੋਣ ਪ੍ਰਚਾਰ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੁਣੌਤੀ ਨੂੰ ਵੀ ਚੁਣੌਤੀ ਦੇਣ ਦਾ ਜਿਹੜਾ ਜਜ਼ਬਾ ਹਿਮਾਚਲ ਦੇ ਕੋਨੇ-ਕੋਨੇ ਚ ਪਾਇਆ ਜਾਂਦਾ ਹੈ, ਉਹੀ ਕੋਸ਼ਿਸ਼ ਮੈਨੂੰ ਵੀ ਰਵਾਇਤ ਚ ਮਿਲੀ ਹੈ। ਮੋਦੀ ਨੇ ਕਿਹਾ ਕਿ ਪਿਛਲੇ 5 ਸਾਲ ਵਿਕਾਸ ਦਰ ਅੱਗੇ ਵਧੀ ਹੈ ਅਤੇ ਮਹਿੰਗਾਈ ਦਰ ਪਹਿਲਾਂ ਦੀ ਤੁਲਨਾ ਚ ਅੱਧੀ ਹੋਈ ਹੈ।

 

ਮੋਦੀ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਜ਼ਮੀਨ ਤੋਂ ਲੈ ਕੇ ਅਸਮਾਨ ਤਕ ਇਨ੍ਹਾਂ ਲੋਕਾਂ ਨੇ ਇੰਨੇ ਘੁਟਾਲੇ ਕੀਤੇ ਹਨ ਕਿ ਅਜਿਹਾ ਕੋਈ ਦਿਨ ਨਹੀਂ ਹੈ ਜਦੋਂ ਅਖ਼ਬਾਰਾਂ ਚ ਇਨ੍ਹਾਂ ਦੇ ਕਾਰਨਾਮਿਆਂ ਦੀ ਖ਼ਬਰ ਨਾ ਛੱਪਦੀ ਹੋਵੇ। ਅੱਜ ਵੀ ਨਾਮਦਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਜ਼ਮਾਨਤ ’ਤੇ ਬਾਹਰ ਹਨ।

 

 

ਮੋਦੀ ਨੇ ਹਮਲੇ ਤੇਜ਼ ਕਰਦਿਆਂ ਕਾਂਗਰਸ ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਅਤੇ ਉਸ ਦੇ ਮਹਾਮਿਲਾਵਟੀ ਸਾਥੀਆਂ ਨੇ ਆਪਣੇ 10 ਸਾਲ ਦੇ ਰਾਜ ਚ ਹਰੇਕ ਵੱਡੇ ਫੈਸਲੇ ਨੂੰ ਅਣਗੋਲਿਆ ਅਤੇ ਜਿਹੜੇ ਫੈਸਲੇ ਲਈ ਵੀ, ਉਹ ਇਸ ਤਰ੍ਹਾਂ ਲਏ ਕਿ ਦੇਸ਼ ਨੂੰ ਨੁਕਸਾਨ ਚੁੱਕਣਾ ਪੈ ਗਿਆ।

 

ਪੀਐਮ ਮੋਦੀ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਨਾਮਦਾਰਾਂ ਦਾ ਮਿਸ਼ਨ ਸਿਰਫ ਮੋਦੀ ਨੂੰ ਹਰਾਉਣਾ ਹੈ ਪਰ ਮੋਦੀ ਦਾ ਮਿਸ਼ਨ ਭਾਰਤ ਨੂੰ ਜਿਤਾਉਣ ਦਾ ਹੈ, ਉਹ ਮੋਦੀ ਨੂੰ ਹਰਾਉਣ ਚ ਲਗੇ ਹਨ, ਮੋਦੀ ਦੇਸ਼ ਨੂੰ ਜਿਤਾਉਣ ਚ ਲਗਿਆ ਹੈ।

 

ਮੋਦੀ ਨੇ ਕਿ ਜਿਹੜੇ ਖੁੱਦ ਜ਼ਮਾਨਤਾਂ ’ਤੇ ਹਨ ਉਹ ਤੁਹਾਡੇ ਇਸ ਸੇਵਕ ਨੂੰ ਆਪਣੀ ਡਿਕਸ਼ਨਰੀ ਤੋਂ ਨਵੀਂ-ਨਵੀਂ ਗਾਲਾਂ ਦੇ ਰਹੇ ਹਨ। ਇਨ੍ਹਾਂ ਗਾਲਾਂ ਤੋਂ ਇਹ ਚੌਕੀਦਾਰ ਡਰਨ ਵਾਲਾ ਨਹੀਂ ਹੈ।

 

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਕਾਂਗਰਸ ਦੀ ਹਾਲਤ ਅੱਜ ਦੇਸ਼ ਚ ਵੋਟਕੱਟੁ ਪਾਰਟੀ ਦੀ ਹੋ ਗਈ ਹੈ। ਇਸ ਦਾ ਇਕ ਹੀ ਕਾਰਨ ਹੈ, ਇਨ੍ਹਾਂ ਦਾ ਘਮੰਡ। ਇਨ੍ਹਾਂ ਨੂੰ ਲੱਗਦਾ ਹੈ ਕਿ ਨਾਮਦਾਰ ਜੋ ਕਹੇਗਾ, ਉਹੀ ਸਹੀ ਹੈ। ਇਹ ਆਪਣੇ ਵੱਡ ਵਡੇਰਿਆਂ ਦੇ ਨਾਂ ਤੇ ਵੋਟਾਂ ਮੰਗਦੇ ਹਨ, ਪਰ ਵੱਡ ਵਡੇਰਿਆਂ ਤੇ ਜਦੋਂ ਸਵਾਲ ਪੁੱਛੇ ਜਾਂਦੇ ਹਨ ਤਾਂ ਕਹਿੰਦੇ ਹਨ ਕਿ ਹੋਇਆ ਤਾਂ ਹੋਇਆ।

 

ਮੋਦੀ ਨੇ ਕਾਂਗਰਸ ਸਰਕਾਰ ਦੇ ਸ਼ਾਸਨਕਾਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਸਰਕਾਰ ਚ ਸਾਡੀ ਫ਼ੌਜ ਬੁਲੇਟ ਪ੍ਰਰੂਫ਼ ਜੈਕਟਾਂ ਮੰਗਦੀ ਰਹੀ ਪਰ ਕਾਂਗਰਸ ਨੇ 6 ਸਾਲ ਤਕ ਉਨ੍ਹਾਂ ਨੂੰ ਲਟਕਾ ਕੇ ਰਖਿਆ। ਸਾਡੇ ਬੱਚੇ ਅੱਤਵਾਦੀਆਂ ਅਤੇ ਨਕਸਲੀਆਂ ਦੇ ਹਮਲੇ ਚ ਸ਼ਹੀਦੇ ਹੁੰਦੇ ਰਹੇ। ਕਾਂਗਰਸ ਕਹਿੰਦੀ ਰਹੀ ਕਿ ਹੋਇਆ ਤਾਂ ਹੋਇਆ।

 

ਮੋਦੀ ਨੇ ਕਿਹਾ ਕਿ ਦੇਸ਼ ਨੇ ਮਨ-ਮਨ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਹੈ ਕਿ ਇਸ ਵਾਰ ਮੁੜ ਤੋਂ ਮੋਦੀ ਸਰਕਾਰ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM Narendra Modi address public meeting at Solan Himachal Pradesh