ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈ ਸ੍ਰੀਰਾਮ ਕਹਿਣ ਵਾਲਿਆਂ ਨੂੰ ਜੇਲ੍ਹ ਭੇਜ ਰਹੀ ਹੈ ਦੀਦੀ: ਨਰਿੰਦਰ ਮੋਦੀ

ਬੰਗਾਲ ਵਿੱਚ ਪੀਐਮ ਦਾ ਮਮਤਾ ਉੱਤੇ ਹਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਸੋਮਵਾਰ ਨੂੰ ਪੱਛਮੀ ਬੰਗਾਲ ਵਿੱਚ ਕਿਹਾ ਹੈ ਕਿ ਮੈਂ ਦੋ ਵਾਰ ਦੀਦੀ ਨੂੰ ਫ਼ੋਨ ਕੀਤਾ ਪਰ ਉਨ੍ਹਾਂ ਨੇ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਅਜੇ ਉੜੀਸਾ ਤੋਂ ਫੇਨੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਇਥੇ ਆਇਆ ਹਾਂ। ਇਥੇ ਪੱਛਮੀ ਬੰਗਾਲ ਵਿੱਚ ਵੀ ਜੋ ਹਾਲਾਤ ਬਣੇ ਹਨ, ਉਸ ਨਾਲ ਵੀ ਮੈਂ ਚੰਗੀ ਤਰ੍ਹਾਂ ਜਾਣੂ ਹਾਂ।

 

 

 

ਪੀਐਮ ਮੋਦੀ ਨੇ ਕਿਹਾ ਕਿ ਮੈਂ ਪੱਛਮੀ ਬੰਗਾਲ ਦੇ ਲੋਕਾਂ ਨੂੰ ਮੁੜ ਭਰੋਸਾ ਦਿੰਦਾ ਹਾਂ ਕਿ ਕੇਂਦਰ ਸਰਕਾਰ ਪੂਰੀ ਸ਼ਕਤੀ ਨਾਲ ਪੱਛਮੀ ਬੰਗਾਲ ਦੀ ਜਨਤਾ ਨਾਲ ਖੜੀ ਹੈ ਅਤੇ ਰਾਹਤ ਕਾਰਜਾਂ ਵਿੱਚ ਸੂਬਾ ਸਰਕਾਰ ਦੀ ਹਰ ਤਰ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਕੇਂਦਰ ਸਰਕਾਰ ਪੂਰੀ ਤੇਜ਼ੀ ਨਾਲ ਰਾਹਤ ਅਤੇ ਬਚਾਅ ਦੇ ਕੰਮ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਦੀਦੀ ਜੈ ਸ੍ਰੀਰਾਮ ਕਹਿਣ ਵਾਲਿਆਂ ਨੂੰ ਜੇਲ੍ਹ ਭੇਜ ਰਹੀ ਹੈ।
 


ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੱਛਮੀ ਬੰਗਾਲ ਦਾ ਬੱਚਾ ਬੱਚਾ ਟ੍ਰਿਪਲ ਟੀ ਟੈਕਸ ਤੋਂ ਜਾਣੂ ਹੈ। ਇਹ ਟ੍ਰਿਪਲ ਹੈ ਤ੍ਰਿਲਮੂਲ ਤੋਲਾਬਾਜੀ ਟੈਕਸ ਹੈ। ਕਾਲਜ ਵਿੱਚ ਐਡਮਿਸ਼ਨ ਹੋਵੇ, ਟੀਚਰ ਦੀ ਭਰਤੀ ਹੋਵੇ ਜਾਂ ਟਰਾਂਸਫ਼ਰ ਹੋਵੇ, ਲੋਕ ਦੱਸਦੇ ਹਨ ਕਿ ਸਾਰੀਆਂ ਥਾਵਾਂ ਉੱਤੇ ਤ੍ਰਿਲਮੂਲ ਤੋਲਾਬਾਜੀ ਟੈਕਸ ਲੱਗਦਾ ਹੈ। 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM narendra modi addresses Public Meeting at Tamluk West Bengal