ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇਹ ਲੋਕ ਚਾਹੁੰਦੇ ਨੇ ਕਿਸੇ ਵੀ ਤਰ੍ਹਾਂ ਖਿਚੜੀ ਸਰਕਾਰ ਬਣ ਜਾਵੇ: PM ਮੋਦੀ

ਉੱਤਰ ਪ੍ਰਦੇਸ਼ ਦੇ ਬਹਰਾਇਚ ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਜਿਹੜੇ ਲੋਕ 50-50 ਸੀਟਾਂ ਲੈ ਕੇ ਵਿਰੋਧੀ ਧੜਾ ਬਣਨ ਦੀ ਹਾਲਤ ਚ ਨਹੀਂ ਹਨ, ਉਹ ਪ੍ਰਧਾਨ ਮੰਤਰੀ ਬਣਨ ਲਈ ਦਰਜੀ ਕੋਲੋਂ ਕਪੜੇ ਸੁਆ ਰਹੇ ਹਨ। ਇਹ ਲੋਕ ਚਾਹੁੰਦੇ ਹਨ ਕਿ ਕਿਸੇ ਵੀ ਤਰ੍ਹਾਂ ਖਿਚੜੀ ਸਰਕਾਰ ਬਣ ਜਾਵੇ, ਕਮਜ਼ੋਰ ਸਰਕਾਰ ਬਣ ਜਾਵੇ। ਉਦੋਂ 3 ਮਹੀਨੇ ਕੋਈ ਪ੍ਰਧਾਨ ਮੰਤਰੀ ਬਣੇਗਾ ਤੇ 3 ਮਹੀਨੇ ਕੋਈ ਹੋਰ। ਮੋਦੀ ਨੇ ਰੈਲੀ ਚ ਲੋਕਾਂ ਨੂੰ ਪੁਛਿਆ, ਕੀ ਤੁਹਾਨੂੰ ਇਹ ਮਨਜ਼ੂਰ ਹੈ, ਅਜਿਹੇ ਲੋਕਾਂ ਨੂੰ ਕੀ ਸੱਚਮੁੱਚ ਦੇਸ਼ ਅਤੇ ਉਸਦੀ ਜਨਤਾ ਦੇ ਭਵਿੰਖ ਦੀ ਫਿਕਰ ਹੈ?'

 

 

ਮੋਦੀ ਨੇ ਕਿਹਾ ਕਿ ਜਿਹੜੀ ਸਰਕਾਰ ਲਈ ਦੇਸ਼ਹਿੱਤ ਪਹਿਲ ਦੇ ਆਧਾਰ ਤੇ ਹੈ, ਉਹੀ ਸਰਕਾਰ ਭੇਦਭਾਵ ਦੀਆਂ ਦੀਵਾਰਾਂ ਤੋੜ ਕੇ ਕੰਮ ਕਰਦੀ ਹੈ। ਮੋਦੀ ਨੇ ਕਿਹਾ ਕਿ ਜਦੋਂ ਸਰਕਾਰ ਮਜ਼ਬੂਰ, ਢਿੱਲੀ ਅਤੇ ਲਮਕਵੀਂ ਹੁੰਦੀ ਹੈ ਤਾਂ 11 ਮਹੀਨੇ ਜਾਂ ਇਕ ਸਾਲ, ਦੋ ਸਾਲ ਚ ਪ੍ਰਧਾਨ ਮੰਤਰੀ ਬਦਲ ਜਾਂਦੇ ਹਨ ਅਤੇ ਦੇਸ਼ ਦਾ ਵਿਕਾਸ ਹੁੰਦਾ ਹੀ ਨਹੀਂ ਹੈ। ਮਹਾਮਿਲਾਵਟੀ ਦਲਾਂ ਨੂੰ ਸਿਰਫ ਆਪਣੇ ਵੋਟ ਬੈਂਕ ਦੀ ਫਿਕਰ ਹੈ।

 

 

ਮੋਦੀ ਨੇ ਰੈਲੀ ਚ ਕਿਹਾ ਕਿ ਉਨ੍ਹਾਂ ਦੇ ਡਰ ਕਾਰਨ ਦੇਸ਼ ਚ ਅੱਤਵਾਦੀ ਘਟਨਾਵਾਂ ਰੁਕੀਆਂ ਹਨ ਪਰ ਇਸ ਖ਼ਤਰੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੇਂਦਰ ਚ ਉਨ੍ਹਾਂ ਦੀ ਅਗਵਾਈ ਵਾਲੀ ਮਜ਼ਬੂਤ ਸਰਕਾਰ ਮੁੜ ਬਣਾਉਣੀ ਹੋਵੇਗੀ।

 

 

ਮੋਦੀ ਨੇ ਕਾਂਗਰਸ ਤੇ ਹਮਲਾ ਬੋਲਦਿਆਂ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੀ ਅੱਜ ਹਾਲਤ ਅਜਿਹੀ ਹੈ ਕਿ ਉਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਉਸ ਨੂੰ ਵਿਰੋਧੀ ਧੜੇ ਦਾ ਆਗੂ ਬਣਨ ਦਾ ਮੌਕਾ ਮਿਲੇਗਾ ਵੀ ਜਾਂ ਨਹੀਂ। ਸਾਲ 2014 ਚ ਤਾਂ ਮੌਕਾ ਮਿਲਿਆ ਨਹੀਂ ਸੀ, ਇਸ ਵਾਰ ਤਾਂ ਜਨਤਾ ਇੰਨੇ ਗੁੱਸੇ ਚ ਹੈ ਕਿ 2019 ਚ ਵੀ ਕੁਝ ਨਸੀਬ ਨਹੀਂ ਹੋਵੇਗਾ।

 

 

ਮੋਦੀ ਨੇ ਆਪਣੀ 5 ਸਾਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੁਲੰਦ ਹੌਂਸਲੇ ਵਾਲੀ ਸਰਕਾਰ ਹੀ ਗ਼ਰੀਬ, ਦਲਿਤ, ਵਾਂਝੇ, ਪਿਛੜੇ ਅਤੇ ਆਦਿਵਾਸੀਆਂ ਦੇ ਭਲੇ ਚ ਬਿਨ੍ਹਾਂ ਕਿਸੇ ਭੇਦਭਾਵ ਦੇ ਕੰਮ ਕਰ ਸਕਦੀ ਹੈ। ਮੋਦੀ ਨੇ ਕਿਹਾ ਕਿ ਸਭ ਦਾ ਸਾਥ-ਸਭ ਦਾ ਵਿਕਾਸ ਸਾਡਾ ਮੰਤਰ ਹੈ ਅਤੇ ਸਭ ਨੂੰ ਸੁਰੱਖਿਆ ਅਤੇ ਸਭ ਨੂੰ ਸਤਿਕਾਰ ਦੇਣਾ ਸਾਡਾ ਪ੍ਰਣ ਹੈ। ਲੰਘੇ 5 ਸਾਲਾ ਚ ਅਸੀਂ ਇਸੇ ਲਈ ਕੰਮ ਕੀਤਾ ਹੈ ਅਤੇ ਆਉਣ ਵਾਲੇ 5 ਸਾਲਾਂ ਚ ਵੀ ਅਸੀਂ ਇਸੇ ਰਸਤੇ ਤੇ ਚਲਣ ਵਾਲੇ ਹਾਂ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:PM narendra modi attacks on opposition parties in Bahraich public meeting Uttar Pradesh