ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ਨਿੱਚਰਵਾਰ ਨੂੰ ਕੰਨੋਜ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਨੀ ਤੇਜ਼ ਧੁੱਪ ਚ ਰੈਲੀ ਚ ਆਏ ਲੋਕਾਂ ਦਾ ਮੈਂ ਦਿਲੋ ਧੰਨਵਾਦ ਕਰਦਾ ਹਾਂ। ਇੰਨੀ ਤੇਜ਼ ਧੁੱਪ ਚ ਤੁਸੀਂ ਮੈਨੂੰ ਮਿਲਣ ਆਏ ਮੈਂ ਇਸਦਾ ਕਰਜ਼ਾ ਜ਼ਰੂਰ ਮੋੜਾਂਗਾ।
ਮੋਦੀ ਨੇ ਵਿਰੋਧੀਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹ ਕਿ ਮਹਾਮਿਲਾਵਟੀ ਲੋਕਾਂ ਨੇ ਮੋਦੀ ਨੂੰ 100 ਗਾਲਾਂ ਕੱਢੀਆਂ ਹਨ ਜਦਕਿ ਅੱਤਵਾਦ ਨੂੰ ਇਕ ਵੀ ਗਾਲ ਨਹੀਂ ਕੱਢੀ ਹੈ। ਮੋਦੀ ਨੇ ਕਿਹਾ ਕਿ ਸਪਾ-ਬਸਪਾ ਕਿੰਨੀ ਮੌਕਾਪ੍ਰਸਤ ਹੈ ਇਸ ਗੱਲ ਨੂੰ ਦੇਸ਼ ਦੀ ਜਨਤਾ ਚੰਗੀ ਤਰ੍ਹਾਂ ਜਾਣਦੀ ਹੈ।
ਮੋਦੀ ਨੇ ਕਿਹਾ ਕਿ ਕੇਸਰੀ ਰੰਗ ਊਰਜਾ ਦਾ ਸੰਦੇਸ਼ ਦਿੰਦਾ ਹੈ। ਚਿੱਟਾ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ। ਹਰਾ ਰੰਗ ਹਰੀ ਕ੍ਰਾਂਤੀ ਦੀ ਪ੍ਰੇਰਨਾ ਦਿੰਦਾ ਹੈ। ਨੀਲਾ ਰੰਗ ਨੀਲੀ ਕ੍ਰਾਂਤੀ ਦਾ ਸੰਦੇਸ਼ ਦਿੰਦਾ ਹੈ। ਇਸ ਤਰ੍ਹਾਂ ਤਿਰੰਗੇ ਦੇ ਰੰਗਾਂ ਦਾ ਸੰਦੇਸ਼ ਲੈ ਕੇ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। 2022 ਤਕ ਆਜ਼ਾਦੀ ਦੇ 75 ਸਾਲ ਮਗਰੋਂ ਤਿਰੰਗੇ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਾਉਣਾ ਚਾਹੁੰਦੇ ਹਾਂ।
ਮੋਦੀ ਨੇ ਕਾਂਗਰਸ ਮੁਖੀ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਦੇਸ਼ ਚ ਕੁਝ ਅਜਿਹੇ ਬੁੱਧੀਮਾਨ ਤੇ ਤੇਜਸਵੀ ਲੋਕ ਹਨ ਜਿਹੜੇ ਆਲੂ ਤੋਂ ਸੋਨਾ ਬਣਾ ਸਕਦੇ ਹਨ। ਮੋਦੀ ਨੇ ਕਿਹਾ ਕਿ ਨਾ ਹੀ ਅਸੀਂ ਇਹ ਕਰ ਸਕਦੇ ਹਨ ਤੇ ਨਾ ਹੀ ਇਹ ਵਾਅਦਾ ਕਰ ਸਕਦੇ ਹਨ। ਭਾਜਪਾ ਸੰਭਵ ਕੰਮ ਕਰੇਗੀ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਇਹ ਸਰਕਾਰ ਲਗਾਤਾਰ ਜੁਟੀ ਹੋਈ ਹੈ।
ਪੀ ਐਮ ਮੋਦੀ ਨੇ ਵਿਰੋਧੀ ਪਾਰਟੀਆਂ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਵਿਰੋਧੀਆਂ ਦਾ ਧੰਦਾ- ‘ਜਾਤਪਾਤ ਜਪਣਾ ਜਨਤਾ ਦਾ ਮਾਲ ਆਪਣਾ’ ਚੋਣਾਂ ਦੌਰਾਨ ਇਹ ਪਾਰਟੀਆਂ ਮੋਦੀ ਦੀ ਜਾਤ-ਪਾਤ ਦਾ ਰਾਗ ਗਾਉਣੇ ਸ਼ੁਰੂ ਕਰ ਦਿੰਦੀਆਂ ਹਨ। ਮੈਂ ਭੈਣ ਜੀ ਦਾ ਧੰਨਵਾਦੀ ਹਾਂ, ਅਖਿਲੇਸ਼ ਦਾ ਧੰਨਵਾਦੀ ਹਾਂ, ਕਾਂਗਰਸ ਦਾ ਧੰਨਵਾਦੀ ਹਾਂ ਤੇ ਨਾਲ ਹੀ ਮਹਾਮਿਲਾਵਟੀਆਂ ਦਾ ਧੰਨਵਾਦੀ ਹਾਂ ਕਿ ਉਹ ਮੇਰੀ ਜਾਤ ਦੱਸ ਕੇ ਪਿਛੜੀ ਜਾਤ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਮਹਾਮਿਲਾਵਟੀ ਲੋਕੋ ਮੈਨੂੰ ਜਾਤ ਦੀ ਰਾਜਨੀਤੀ ਨਾ ਕਰਨੀ ਬਲਕਿ ਪਿਛੜੇ ਦੇਸ਼ ਨੂੰ ਅੱਗੇ ਵਧਾਉਣਾ ਹੈ।
.