ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਸੀਟ ਵਾਰਾਨਸੀ ਤੋਂ ਆਪਣੇ ਨਾਮਜਦਗੀ ਪੱਤਰ ਦਾਖਲ ਕੀਤੇ। ਪ੍ਰਧਾਨ ਮੰਤਰੀ ਮੋਦੀ ਦੂਜੀ ਵਾਰ ਇੱਥੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ 11.43 ਉਤੇ ਆਪਣੇ ਨਾਮਜ਼ਦਗੀ ਪੱਤਰ ਵਾਰਾਨਸੀ ਦੇ ਚੋਣ ਅਧਿਕਾਰੀ ਨੂੰ ਸੌਪੇ। ਨਾਮਜ਼ਦਗੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਬੀਐਚਯੂ ਮਹਿਲਾ ਕਾਲਜ ਦੀ ਸਾਬਕਾ ਪ੍ਰਿੰਸੀਪਲ ਅਨਪੂਰਣਾ ਸ਼ੁਕਲਾ ਦੇ ਪੈਰੀ ਹੱਥ ਲਗਾਕੇ ਅਸ਼ੀਰਵਾਦ ਲਿਆ।
ਪ੍ਰਧਾਨ ਮੰਤਰੀ ਨਾਲ ਪ੍ਰਸਤਾਵਕ ਦੇ ਰੂਪ ਵਿਚ ਆਈਸੀਐਸਆਰ ਦੇ ਸੇਵਾ ਮੁਕਤ ਵਿਗਿਆਨੀ ਰਮਾਸ਼ੰਕਰ ਪਟੇਲ, ਸੰਘ ਦੇ ਪੁਰਾਣੇ ਵਰਕਰ ਤੇ ਸਮਾਜਿਕ ਕਾਰਜਕਰਤਾ ਸੁਭਾਸ਼ ਗੁਪਤਾ, ਡੋਮਰਾਜ ਪਰਿਵਾਰ ਦੇ ਜਗਦੀਸ਼ ਚੌਧਰੀ, ਪਾਣਿਨੀ ਕੰਨਿਆ ਕਾਲਜ ਦੀ ਪ੍ਰਿੰਸੀਪਲ ਨੰਦਿਤਾ ਸ਼ਾਸਤਰੀ ਆਦਿ ਹਾਜ਼ਰ ਸਨ।
UP ਦੀ ਵਾਰਾਣਸੀ ਲੋਕ ਸਭਾ ਸੀਟ ਦੀ ਨੰਬਰ 77 ਹੈ। ਇਥੋਂ ਮਹਾਗਠਜੋੜ ਨੇ ਸ਼ਾਲਿਨੀ ਯਾਦਵ ਅਤੇ ਕਾਂਗਰਸ ਨੇ ਅਜੈ ਰਾਏ ਨੂੰ ਬਤੌਰ ਉਮੀਦਵਾਰ ਮੈਦਾਨ ਵਿਚ ਉਤਾਰਿਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਅਸੀ ਘਾਟ ਪਹੁੰਚੇ। ਇੱਥੋਂ ਅਲਕਨੰਦਾ ਕਰੂਜ ਉਤੇ ਸਵਾਰ ਹੋ ਕੇ ਉਨ੍ਹਾਂ ਕਾਂਸ਼ੀ ਵਿਚ ਸੁਬਹੇ ਬਨਾਰਸ ਦੇ ਦੀਦਾਰ ਕੀਤੇ। ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਦੀ ਯੋਜਨਾ ਵੀਰਵਾਰ ਦੇਰ ਸ਼ਾਮ ਬਣੀ। ਇਸ ਤੋਂ ਬਾਅਦ ਪ੍ਰਸ਼ਾਸਨ ਅਲਰਟ ਹੋ ਗਿਆ ਅਤੇ ਘਾਟਾਂ ਦੀ ਸੁਰੱਖਿਆ ਵਿਵਸਥਾ ਚੌਕਸ ਕਰ ਦਿੱਤੀ ਗਈ।
ਪ੍ਰਧਾਨ ਮੰਤਰੀ ਕਰੂਜ ਤੋਂ ਅਸੀ ਤੋਂ ਖਿੜਕਿਆ ਘਾਟ ਤੱਕ ਕਿਸ਼ਤੀ ਨਾਲ ਘੁੰਮਣ ਦਾ ਪ੍ਰੋਗਰਾਮ ਸੀ। ਇਸ ਦੇ ਬਾਅਦ ਵਾਪਸ ਡੀਐਲਡਬਲਿਊ ਲਈ ਰਵਾਨਾ ਹੋ ਗਏ। ਇੱਥੋਂ ਉਹ ਡੀ ਪੇਰਿਸ ਵਿਚ ਆਯੋਜਿਤ ਵਰਕਰ ਸੰਮੇਲਨ ਵਿਚ ਸ਼ਾਮਲ ਹੋਏ। ਇਸ ਤੋਂ ਬਾਅਦ ਉਨ੍ਹਾਂ ਬਾਬਾ ਕਾਲ ਭੈਰਵ ਦੇ ਦਰਸ਼ਨ ਕੀਤੇ ਅਤੇ ਨਾਮਜ਼ਦਗੀ ਦਾਖਲ ਕਰਨ ਲਈ ਰਵਾਨਾ ਹੋ ਗਏ।