ਕੋਈ ਵੀ ਦੇਸ਼ ਕਮਜ਼ੋਰ ਸਰਕਾਰਾਂ ਦੇ ਰਹਿੰਦੇ ਸ਼ਕਤੀਸ਼ਾਲੀ ਨਹੀਂ ਬਣ ਸਕਦਾ ਹੈ। ਜਿੰਨੀ ਜ਼ਿਆਦਾ ਮਜ਼ਬੂਤ ਸਰਕਾਰ ਉਨਾ ਹੀ ਸ਼ਕਤੀਸ਼ਾਲੀ ਭਾਰਤ। ਤੁਹਾਡਾ ਇੱਕ ਵੋਟ ਦੇਸ਼ ਵਿੱਚ ਸ਼ਕਤੀਸ਼ਾਲੀ ਭਾਰਤ ਦਾ ਗਠਨ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ ਦੇ ਰਾਬਰਟਸਗੰਜ ਵਿੱਚ ਕਰਵਾਏ ਇੱਕ ਜਨ ਸਭਾ ਵਿੱਚ ਕਹੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਦੀਆਂ ਅਹਿਮ ਗੱਲਾਂ
* 21 ਸਾਲ ਪਹਿਲਾਂ ਅੱਜ ਹੀ ਦਾ ਉਹ ਦਿਨ ਸੀ ਜਦੋਂ ਭਾਰਤ ਨੇ ਪਰਮਾਣੂ ਪ੍ਰੀਖਣ ਕਰਵਾਏ ਸਨ, ਆਪਰੇਸ਼ਨ ਸ਼ਕਤੀ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਸੀ, ਮੈਂ ਉਨ੍ਹਾਂ ਸਾਰੇ ਵਿਗਿਆਨਕਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਪਣੀ ਮਿਹਨਤ ਨਾਲ ਮਾਣ ਦਿਵਾਇਆ।
PM in Sonbhadra: 21 yrs back on this day, India successfully carried out nuclear test - operation Shakti. I salute scientists who brought laurels to the country with hardwork. This historical incident in 1998 proves what a strong political willpower can do for national security. pic.twitter.com/Fl0eSzMDPV
— ANI UP (@ANINewsUP) May 11, 2019
* ਇਸ ਟੈਸਟ ਨਾਲ ਇਹ ਸਪੱਸ਼ਟ ਹੋ ਗਿਆ ਕਿ ਭਾਰਤ ਕੋਲ ਪਹਿਲਾਂ ਹੀ ਇੰਨੀ ਵੱਡੀ ਸੰਭਾਵਨਾ ਸੀ ਪਰ ਵਾਜਪਈ ਸਰਕਾਰ ਤੋਂ ਠੀਕ ਪਹਿਲਾਂ ਦੀ ਸਰਕਾਰ ਵਿੱਚ ਹਿੰਮਤ ਨਹੀਂ ਸੀ ਕਿ ਅਜਿਹਾ ਕਰ ਸਕੇ।
ਅਜਿਹੀ ਇਤਿਹਾਸਕ ਪ੍ਰਾਪਤੀ ਉਦੋਂ ਪ੍ਰਾਪਤ ਕੀਤੀ ਜਾਂਦੀ ਹੈ ਜਦੋਂ ਦੇਸ਼ ਦੀ ਸੁਰੱਖਿਆ ਸਰਵਉੱਚ ਹੁੰਦੀ ਹੈ। ਤਾਂ ਹੀ ਤੁਹਾਡੇ ਕੋਲ ਪ੍ਰਮਾਣੂ ਪ੍ਰੀਖਣਾਂ ਵਰਗੇ ਵੱਡੇ ਫ਼ੈਸਲੇ ਲੈਣ ਦੀ ਹਿੰਮਤ ਪੈਦਾ ਹੁੰਦੀ ਹੈ। ਤਦ ਹੀ ਤੁਸੀਂ ਸਪੇਸ ਵਿੱਚ ਮਿਸ਼ਨ ਸ਼ਕਤੀ ਦੀ ਹਿੰਮਤ ਦਿਖਾਉਂਦੇ ਹੋ? ਉਦੋ ਹੀ ਤੁਸੀਂ ਅੱਤਵਾਦ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਹੋ। ਭਾਜਪਾ-ਐਨਡੀਏ ਨੇ ਹਮੇਸ਼ਾ ਇਸੇ ਮੰਤਰ ਨੂੰ ਹੀ ਅਪਣਾਈ ਰਖਿਆ ਹੈ।