Lok Sabha Poll Results 2019: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਚੋਣਾਂ ਚ ਜ਼ਬਰਦਸਤ ਜਿੱਤ ਹਾਸਲ ਕਰਨ ਮਗਰੋਂ ਭਾਜਪਾ ਦੇ ਦਫ਼ਤਰ ਚ ਪਾਰਟੀ ਵਰਕਰਾਂ ਨੂੰ ਸੰਬੋਧਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਕਰੋੜਾਂ ਨਾਗਰਿਕਾਂ ਨੇ ਇਸ ਫਕੀਰ ਦੀ ਝੋਲੀ ਨੂੰ ਭਰ ਦਿੱਤਾ।
ਦੂਜੀ ਵਾਰ ਚੁਣੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਭਾਰਤ ਦੇ 130 ਕਰੋੜ ਨਾਗਰਿਕਾਂ ਦਾ ਸਿਰ ਝੁਕਾ ਧੰਨਵਾਦ ਕਰਦਾ ਹਾਂ। ਸਾਲ 2019 ਦੀਆਂ ਵੋਟਾਂ ਦਾ ਅੰਕੜਾ ਆਪਣੇ ਆਪ ਚ ਲੋਕਤਾਂਤਰਿਕ ਵਿਸ਼ਵ ਦੇ ਇਤਿਹਾਸ ਦੀ ਸਭ ਤੋਂ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਚ ਉਹ ਮਾੜੇ ਇਰਾਦੇ ਜਾਂ ਬੇਨਿਯਤ ਨਾਲ ਕੋਈ ਕੰਮ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਮੈਂ ਇਸ ਲੋਕਤੰਤਰ ਦੇ ਮੇਲੇ ਚ ਲੋਕਤੰਤਰ ਖਾਤਰ ਜਿਨ੍ਹਾਂ ਲੋਕਾਂ ਨੇ ਸ਼ਹੀਦੀ ਦਿੱਤੀ, ਜਿਹੜੇ ਜ਼ਖ਼ਮੀ ਹੋਏ ਹਨ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਦਭਾਵਨਾ ਪ੍ਰਗਟ ਕਰਦਾ ਹਾਂ ਅਤੇ ਲੋਕਤੰਤਰ ਦੇ ਇਤਿਹਾਸ ਚ ਲੋਕਤੰਤਰ ਲਈ ਮਰਨਾ, ਆਉਣ ਵਾਲੇ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦੀ ਰਹੇਗੀ।
ਉਨ੍ਹਾਂ ਕਿਹਾ ਕਿ 2 ਤੋਂ ਦੁਬਾਰਾ ਦੀ ਯਾਤਰਾ ਚ ਕਈ ਵਾਧੇ ਘਾਟੇ ਆਏ ਨਾ ਉਦੋਂ ਨਿਰਾਸ਼ ਹੋਇਆ ਤੇ ਨਾ ਹੁਣ ਆਦਰਸ਼ਾਂ ਨੂੰ ਛੱਡਾਂਗੇ। ਮੋਦੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਚ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ ਕਿ ਇਹ ਚੋਣਾਂ ਕੋਈ ਦਲ ਨਹੀਂ ਲੜ ਰਿਹਾ ਹੈ, ਕੋਈ ਉਮੀਦਵਾਰ ਨਹੀਂ ਲੜ ਰਿਹਾ ਹੈ, ਕੋਈ ਨੇਤਾ ਨਹੀਂ ਲੜ ਰਿਹਾ ਹੈ। ਇਹ ਚੋਣਾਂ ਦੇਸ਼ ਦੀ ਜਨਤਾ ਲੜ ਰਹੀ ਹੈ।
.