ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੁਨੀਆ ’ਚ ਕੋਈ PAK ਨੂੰ ਘਾਹ ਪਾਉਣ ਵਾਲਾ ਨਹੀਂ ਬਚਿਆ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਵੀਰਵਾਰ ਨੂੰ ਬਿਹਾਰ ਦੇ ਭਾਗਲਪੁਰ ਚ ਰੈਲੀ (Bhagalpur Rally) ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਅੱਤਵਾਦੀਆਂ ਨੂੰ ਘਰ ਚ ਵੜ ਕੇ ਮਾਰਿਆ। ਅੱਜ ਪਾਕਿਸਤਾਨ ਦੀ ਹਾਲਤ ਦੇਖੋ, ਉੱਥੇ ਅੱਤਵਾਦ ਦਾ ਆਕਾ ਹੋਵੇ, ਉਨ੍ਹਾਂ ਦੇ ਚਿਹਰਿਆਂ ਤੇ ਡਰ ਦਿਖ ਰਿਹਾ ਹੈ। ਉਹ ਦੁਨੀਆ ਚ ਜਾ ਕੇ ਆਪਣਾ ਰੋਣਾ ਰੋ ਰਹੇ ਹਨ ਪਰ ਦੁਨੀਆ ਚ ਕੋਈ ਵੀ ਅੱਜ ਪਾਕਿਸਤਾਨ (Pakistan) ਨੂੰ ਘਾਹ ਪਾਉਣ ਵਾਲਾ ਨਹੀਂ ਬਚਿਆ ਹੈ।

 

ਪੀਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਚੋਣਾਂ ਚ ਤੁਹਾਨੂੰ ਸਿਰ ਸੰਸਦ ਮੈਂਬਰ ਨਹੀਂ ਚੁਣਨਾ ਹੈ, ਸਿਰਫ ਪ੍ਰਧਾਨ ਮੰਤਰੀ ਨਹੀਂ ਚੁਣਨਾ ਹੈ ਬਲਕਿ ਇਕ ਮਜ਼ਬੂਤ ਭਾਰਤ ਲਈ ਮਜ਼ਬੂਤ ਸਰਕਾਰ ਦੀ ਚੋਣ ਕਰਨੀ ਹੈ। ਤੁਹਾਡੀ ਇਕ–ਇਕ ਵੋਟ ਇਸ ਚੌਕੀਕਾਰ ਦੀ ਤਾਕਤ ਵਧਾਏਗਾ। ਅਸੀਂ ਜੰਮੂ–ਕਸ਼ਮੀਰ ਚ ਅੱਤਵਾਦ ਦੇ ਟਿਕਾਣਿਆਂ ਦਾ ਪਤਾ ਲਗਾ ਲਵਾਂਗੇ। ਪਾਕਿਸਤਾਨ ਤੋਂ ਪੈਸਾ ਲੈਣ ਵਾਲਿਆਂ ਨੂੰ ਜੇਲ੍ਹ ਚ ਸੁਟਾਂਗੇ।

 

ਮੋਦੀ ਨੇ ਅੱਗੇ ਕਿਹਾ ਕਿ ਕਾਂਗਰਸ ਤੇ ਉਨ੍ਹਾਂ ਦੇ ਸਾਥੀ ਕਹਿ ਰਹੇ ਹਨ ਕਿ ਪਾਕਿਸਤਾਨ ਦੀ ਭਾਸ਼ਾ ਬੋਲਣ ਵਾਲਿਆਂ ਨਾਲ ਅੱਤਵਾਦ ਖ਼ਤਮ ਕਰਨ ਲਈ ਗੱਲ ਕੀਤੀ ਜਾਵੇਗੀ। ਅਸਲ ਚ ਇਹ ਡਰੇ ਹੋਏ ਹਨ ਤੇ ਦੇਸ਼ ਨੂੰ ਡਰਾ ਰਹੇ ਹਨ।

 

ਪੀ ਐਮ ਮੋਦੀ ਨੇ ਕਿਹਾ ਕਿ ਤੁਹਾਨੂੰ ਪਤਾ ਹੈ ਕਿ ਸਾਲ 2014 ਤੋਂ ਪਹਿਲਾਂ ਪਾਕਿਸਤਾਨ ਦਾ ਵਤੀਰਾ ਕੀ ਸੀ? ਅੱਤਵਾਦੀ ਵੀ ਪਾਕਿਸਤਾਨ ਭੇਜਦਾ ਸੀ ਤੇ ਫਿਰ ਹਮਲਿਆਂ ਮਗਰੋਂ ਧਮਕੀਆਂ ਵੀ ਉਹੀ ਦਿੰਦਾ ਸੀ। ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਸਿਰਫ ਕਾਗ਼ਜ਼ੀ ਕਾਰਵਾਈ ਚ ਉਲਝੀ ਰਹਿ ਜਾਂਦੀ ਸੀ, ਕੀ ਭਾਰਤ ਨੂੰ ਇਸੇ ਤਰ੍ਹਾਂ ਰਹਿਣਾ ਚਾਹੀਦਾ ਹੈ? ਐਨਡੀਏ ਸਰਕਾਰ ਦੀ ਨੀਤੀ ਸਪੱਸ਼ਟ ਹੈ। ਅੱਤਵਾਦ ਅਤੇ ਨਕਸਲਵਾਦ ਤੋਂ ਨਜਿੱਠਣ ਲਈ ਸਾਡੇ ਜਵਾਨਾਂ ਨੂੰ ਖੁੱਲ੍ਹੀ ਛੋਟ ਦਿੱਤੀ ਜਾਵੇਗੀ।

 

ਪੀ ਐਮ ਮੋਦੀ ਨੇ ਕਿਹਾ ਕਿ ਇਨ੍ਹਾਂ ਲੋਕਾਂ (ਨੇਤਾਵਾਂ) ਨੂੰ ਦੇਸ਼ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਉਹ ਵੀਰ ਜਵਾਨਾਂ ਦੇ ਨਾਲ ਹਨ ਜਾਂ ਫਿਰ ਅੱਤਵਾਦ ਫੈਲਾਉਣ ਵਾਲਿਆਂ ਦੇ ਨਾਲ। ਉਨ੍ਹਾਂ ਕਿਹਾ ਕਿ ਦੇਸ਼ ਦੇ ਛੋਟੇ ਅਤੇ ਸਰਹੱਦੀ ਕਿਸਾਨਾਂ ਨੂੰ 60 ਸਾਲ ਦੀ ਉਮਰ ਮਗਰੋਂ ਪੱਕੀ ਪੈਨਸ਼ਨ ਦਾ ਸਾਡਾ ਪ੍ਰਣ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi rally in Bhagalpur of bihar