ਮਹਾਰਾਸ਼ਟਰ ਦੇ ਸੋਲਾਪੁਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਹਮਲਾ ਬੋਲਦਿਆਂ ਕਿਹਾ ਕਿ ਪਛੜਿਆ ਹੋਣ ਕਾਰਨ ਕਾਂਗਰਸ ਮੈਨੂੰ ਗਾਲਾਂ ਦੇ ਰਹੀ ਹੈ। ਮੋਦੀ ਨੇ ਕਿਹਾ ਕਿ ਕਈ ਵਾਰ ਕਾਂਗਰਸ ਤੇ ਉਸ ਦੇ ਸਾਥੀਆਂ ਨੇ ਮੇਰੀ ਹੈਸੀਅਤ ਦੱਸਣ ਵਾਲੀ, ਮੇਰੀ ਜਾਤ ਬਣਾਉਣ ਵਾਲੀ ਗਾਲਾਂ ਦਿੱਤੀਆਂ ਹਨ। ਇਸ ਵਾਰ ਤਾਂ ਉਨ੍ਹਾਂ ਨੇ ਸਾਰੀਆਂ ਹਦਾਂ ਪਾਰ ਕਰ ਦਿੱਤੀਆਂ, ਹੁਣ ਉਹ ਪੂਰੇ ਪਛੜੇ ਭਾਈਚਾਰੇ ਨੂੰ ਹੀ ਚੋਰ ਕਹਿਣ ਲੱਗੇ ਹਨ।
ਮੋਦੀ ਨੇ ਅੱਗੇ ਕਿਹਾ ਕਿ ਜਿਹੜੇ ਲੋਕ ਦਿੱਲੀ ਚ ਏਸੀ ਕਮਰਿਆਂ ਚ ਬੈਠ ਕੇ ਅੰਦਾਜੇ ਲਗਾਉਂਦੇ ਹਨ, ਉਨ੍ਹਾਂ ਲੋਕਾਂ ਨੂੰ ਧਰਤੀ ਦੀ ਸੱਚਾਈ ਪਤਾ ਨਹੀਂ ਹੈ, ਹੁਣ ਸਮਝ ਆਇਆ ਕਿ ਸ਼ਰਦ ਰਾਓ ਨੇ ਮੈਦਾਨ ਕਿਉਂ ਛੱਡ ਦਿੱਤਾ। ਸ਼ਰਦ ਰਾਓ ਵੀ ਖਿਡਾਰੀ ਹਨ, ਉਹ ਹਵਾ ਦੀ ਦਿਸ਼ਾ ਜਾਣ ਲੈਂਦੇ ਹਨ, ਉਹ ਆਪਣਾ ਨੁਕਸਾਨ ਕਦੇ ਨਹੀਂ ਹੋਣ ਦਿੰਦੇ।
ਪੀਐਮ ਮੋਦੀ ਨੇ ਲੋਕਾਂ ਤੋਂ ਪੁਛਿਆ ਕਿ ਇਕ ਮਜ਼ਬੂਤ ਅਤੇ ਸੰਵੇਦਨਸ਼ੀਲ ਸਰਕਾਰ ਦਾ ਮਤਲਬ ਕੀ ਹੁੰਦਾ ਹੈ? ਮੋਦੀ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਹ ਧਰਤੀ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ। ਇੰਨਾ ਵੱਡਾ ਦੇਸ਼ ਚਲਾਉਣਾ ਹੈ ਤਾਂ ਮਜ਼ਬੂਤ ਆਗੂ ਹੋਣਾ ਲਾਜ਼ਮੀ ਹੈ। ਮੋਦੀ ਨੇ ਕਿਹਾ ਕਿ ਤੁਸੀਂ 2014 ਚ ਮੈਨੂੰ ਜਿਹੜਾ ਬਹੁਮਤ ਦਿੱਤਾ, ਉਸ ਨੇ ਮੈਨੂੰ ਅਜਿਹੀ ਤਾਕਤ ਦਿੱਤੀ ਜਿਸ ਨਾਂਲ ਮੈਂ ਵੱਡੇ-ਵੱਡੇ ਫੈਸਲੇ ਲੈ ਸਕਿਆ ਅਤੇ ਗ਼ਰੀਬਾਂ ਦੀ ਭਲਾਈ ਲਈ ਵੀ ਮੈਂ ਕਈ ਫੈਂਸਲੇ ਲੈ ਸਕਿਆ। ਭਾਰਤ ਨੂੰ 21ਵੀਂ ਸਦੀ ਚ ਨਵੀਂ ਉਚਾਈਆਂ ’ਤੇ ਪੁੱਜਣ ਚ ਕੇਂਦਰ ਚ ਅਜਿਹੀ ਹੀ ਮਜ਼ਬੂਤ ਸਰਕਾਰ ਦੀ ਲੋੜ ਹੈ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਈ ਹਨੇਰੀ-ਤੂਫ਼ਾਨ ਨਾਲ ਹੋਈਆਂ ਮੌਤਾਂ ’ਤੇ ਦੁੱਖ ਪ੍ਰਗਟਾਉਂਦਿਆਂ ਮੋਦੀ ਨੇ ਕਿਹਾ ਕਿ ਮਹਾਰਾਸ਼ਟਰ, ਗੁਜਰਾਤ ਅਤੇ ਹੋਰਨਾਂ ਕੁਝ ਸੂਬਿਆਂ ਚ ਕੱਲ੍ਹ ਆਏ ਤੂਫ਼ਾਨ ਚ ਕਈ ਲੋਕਾਂ ਦੀ ਮੌਤ ਹੋਈ ਹੈ। ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰ ਗੁਆਏ ਹਨ ਉਨ੍ਹਾਂ ਪਰਿਵਾਰਾਂ ਪ੍ਰਤੀ ਮੈਂ ਡੂੰਘਾ ਦੁੱਖ ਜ਼ਾਹਰ ਕਰਦਾ ਹਾਂ। ਕਿਸਾਨਾਂ ਦੀ ਫ਼ਸਲਾਂ ਦਾ ਵੀ ਨੁਕਸਾਨ ਹੋਇਆ ਹੈ। ਮੈਂ ਅਫਸਰਾਂ ਨੂੰ ਕਿਹਾ ਹੈ ਕਿ ਆਮ ਲੋਕਾਂ ਨੂੰ ਛੇਤੀ ਤੋਂ ਛੇਤੀ ਮਦਦ ਪਹੁੰਚਾਈ ਜਾਵੇ।
.