ਲੋਕ ਸਭਾ ਚੋਣਾਂ 2019 ਦੇ ਸਿਆਸੀ ਦੰਗਲ ਚ ਭਾਜਪਾ ਨੇ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਮੁੰਹ ਭਾਰ ਸੁੱਟ ਕੇ ਇਕ ਵਾਰ ਮੁੜ ਤੋਂ ਬਹੁਮਤ ਹਾਸਲ ਕਰ ਲਿਆ। ਪੀਐਮ ਮੋਦੀ ਦੀ ਅਗਵਾਈ ਚ ਭਾਰਤੀ ਜਨਤਾ ਪਾਰਟੀ ਨੇ ਬਹੁਮਤ ਦਾ ਅੰਕੜਾ ਪਾਰ ਕਰਕੇ ਲਗਾਤਾਰ ਦੂਜੀ ਵਾਰ ਕੇਂਦਰ ਚ ਸਰਕਾਰ ਬਣਾਉਣ ਵੱਲ ਕਦਮ ਵਧਾ ਦਿੱਤੇ ਹਨ।
ਭਾਜਪਾ ਦੀ ਜ਼ਬਰਦਸਤ ਜਿੱਤ ਮਗਰੋਂ ਪੀਐਮ ਮੋਦੀ ਅਤੇ ਭਾਜਪਾ ਕੌਮੀ ਪ੍ਰਧਾਨ ਅਮਿਤ ਸ਼ਾਹ ਪਾਰਟੀ ਦੇ ਮੁੱਖ ਦਫ਼ਤਰ ਪੁੱਜੇ। ਪੀਐਮ ਮੋਦੀ ਦੇ ਪੁੱਜਦੇ ਹੀ ਉਨ੍ਹਾਂ ਦੇ ਸੁਆਗਤ ਚ ਫੁੱਲਾਂ ਦਾ ਮੀਂਹ ਹੋਣ ਲਗਿਆ। ਮੋਦੀ ਜਦੋਂ ਇੱਥੇ ਪੁੱਜੇ ਤਾਂ ਹਲਕਾ ਮੀਂਹ ਪੈ ਰਿਹਾ ਸੀ।
ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਭਾਜਪਾ ਵਰਕਰਾਂ ਵਲੋਂ ਕੀਤਾ ਗਿਆ ਸੁਆਗਤ ਦੇਖ ਮੋਦੀ ਨੇ ਆਪਣੀ ਸੁਰੱਖਿਆ ਚ ਤਾਇਨਾਤ ਮੁਲਾਜ਼ਮ ਨੂੰ ਉਨ੍ਹਾਂ ਦੇ ਉਪਰ ਛੱਤਰੀ ਹਟਾਉਣ ਨੂੰ ਕਿਹਾ। ਪੀਐਮ ਮੋਦੀ ਦੇ ਉਪਰ ਫੁੱਲਾਂ ਦਾ ਮੀਂਹ ਹੋ ਰਿਹਾ ਸੀ ਅਤੇ ਅਮਿਤ ਸ਼ਾਹ ਦੇ ਨਾਲ ਉਹ ਲੋਕਾਂ ਦਾ ਧੰਨਵਾਦ ਪ੍ਰਗਟਾ ਰਹੇ ਸਨ।
#WATCH: Prime Minister Narendra Modi arrives at BJP Headquarters in Delhi, rose petals showered by party workers. #ElectionResults2019 pic.twitter.com/V6Pcq1c0ki
— ANI (@ANI) May 23, 2019
.