ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

EXCLUSIVE: UPA ਸਰਕਾਰ ’ਚ ਕੋਈ ਸਰਜੀਕਲ ਸਟ੍ਰਾਈਕ ਨਹੀਂ ਹੋਈ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਉਸ ਦਾਅਵੇ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਚ ਉਨ੍ਹਾਂ ਨੇ ਯੂਪੀਏ ਕਾਲ ਚ ਸਰਜੀਕਲ ਸਟ੍ਰਾਈਕ ਹੋਣ ਦੀ ਗੱਲ ਕਹੀ ਸੀ। ਹਿੰਦੁਸਤਾਨ ਟਾਈਮਜ਼ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਯੂਪੀਏ ਸਰਕਾਰ ਚ ਕੋਈ ਸਰਜੀਕਲ ਸਟ੍ਰਾਈਕ ਨਹੀਂ ਹੋਈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਸਮੇਂ ਦੇ ਫ਼ੌਜ ਮੁਖੀ ਲੇ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਤਰ੍ਹਾਂ ਦੀ ਸਰਜੀਕਲ ਸਟ੍ਰਾਈਕ ਦੀ ਕੋਈ ਜਾਣਕਾਰੀ ਨਹੀਂ ਹੈ। ਕਿਸ ਤਰ੍ਹਾਂ ਦੀ ਇਹ ਸਰਜੀਕਲ ਸਟ੍ਰਾਈਕ ਸੀ? ਕਿਸਨੇ ਇਸ ਦੇ ਲਈ ਹੁਕਮ ਜਾਰੀ ਕੀਤੇ? ਇਨ੍ਹਾਂ ਦਾ ਜਵਾਬ ਯੂਪੀਏ ਨੂੰ ਦੇਣਾ ਚਾਹੀਦੈ। ਮੋਦੀ ਨੇ ਕਿਹਾ ਕਿ ਮੈਂ ਬਸ ਇੰਨਾ ਕਹਿ ਸਕਦਾ ਹਾਂ ਕਿ ਸਾਨੂੰ ਇਸ ਨਾਲ ਜੁੜਿਆ ਕੋਈ ਰਿਕਾਰਡ ਨਹੀਂ ਮਿਲਿਆ।

 

ਮੋਦੀ ਨੇ ਕਿਹਾ ਕਿ ਇਕ ਦਹਾਕੇ ਤੋਂ ਭਾਰਤ ਸਰਕਾਰ ਨੇ ਪਾਕਿ ਵਲੋਂ ਚਲਾਏ ਜਾ ਰਹੇ ਅੱਤਵਾਦ ਸਾਹਮਣੇ ਹੱਥ ਬੰਨ੍ਹੇ ਹੋਏ ਸਨ। ਪਾਕਿਸਤਾਨ ਲਗਾਤਾਰ ਹਮਲੇ ਕਰ ਰਿਹ ਸੀ ਪਰ ਇਸ ਨੂੰ ਨੇਪਰੇ ਚਾੜਣ ਵਾਲਿਆਂ ਨੂੰ ਕੋਈ ਕੀਮਤ ਨਹੀਂ ਚੁਕਾਉਣੀ ਪੈ ਰਹੀ ਸੀ। ਪੀਐਮ ਮੋਦੀ ਨੇ ਕਿਹਾ ਉਰੀ ਹਮਲੇ ਮਗਰੋਂ 2016 ਦੀ ਸਰਜੀਕਲ ਸਟ੍ਰਾਈਕ ਅਤੇ ਪੁਲਵਾਮਾ ਹਮਲੇ ਮਗਰੋਂ ਫਰਵਰੀ 2019 ਚ ਬਾਲਾਕੋਟ ਏਅਰ ਸਟ੍ਰਾਈਕ ਨਾਲ ਅਸੀਂ ਸੰਦੇਸ਼ ਦਿੱਤਾ ਕਿ ਦੋਸ਼ੀਆਂ ਨੂੰ ਇਸਦੀ ਕੀਮਤ ਚੁਕਾਣੀ ਹੋਵੇਗੀ।

 

ਸਰਜੀਕਲ ਸਟ੍ਰਾਈਕ ਬਾਰੇ RTI ’ਚ ਹੋਇਆ ਨਵਾਂ ਖੁਲਾਸਾ

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pm narendra modi says have not found records of any UP era surgical strike