ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜ ਦੇ ਕੰਮਕਾਜ ’ਚ ਸਿਆਸੀ ਦਖ਼ਲਅੰਦਾਜ਼ੀ ਬੇਹੱਦ ਖਤਰਨਾਕ: ਕੈਪਟਨ

----ਚੋਣ ਕਮਿਸ਼ਨ ਵਲੋਂ ਫ਼ੌਜੀਆਂ ਸਬੰਧੀ ਹਦਾਇਤ ਦੀ ਕੈਪਟਨ ਵਲੋਂ ਸ਼ਲਾਘਾ----

 

ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪ੍ਰਚਾਰ ਦੌਰਾਨ ਸੁਰੱਖਿਆ ਬਲਾਂ ਨਾਲ ਸਬੰਧਤ ਤਸਵੀਰਾਂ ਦੀ ਵਰਤੋਂ ਵਿਰੁੱਧ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਦਾ ਸਵਾਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਲਾਹਾ ਖੱਟਣ ਲਈ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦਾ ਅੰਤ ਕਰਨ ਦਾ ਸੱਦਾ ਦਿੱਤਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਇਕ ਬਿਆਨ ਚ ਕੈਪਟਨ ਨੇ ਕਿਹਾ ਕਿ ਸਾਡੀ ਫੌਜ ਦੇ ਸਿਆਸੀਕਰਨ ਰਾਹੀਂ ਸ਼ੋਹਰਤ ਖੱਟਣੀ ਉਨ੍ਹੀਂ ਹੀ ਗਲਤ ਹੈ, ਜਿੰਨੀ ਸਿਆਸੀ ਲਾਹਾ ਖੱਟਣ ਲਈ ਰੱਖਿਆ ਸੈਨਾਵਾਂ ਦੀਆਂ ਤਸਵੀਰਾਂ ਵਰਤਣਾ ਹੈ।

 

ਚੋਣ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਮੁਲਕ ਦੀਆਂ ਸਾਰੀਆਂ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਐਡਵਾਈਜ਼ਰੀ ਜਾਰੀ ਕਰਕੇ ਆਖਿਆ ਸੀ ਕਿ ਆਪਣੇ ਚੋਣ ਪ੍ਰਚਾਰ ਜਾਂ ਮੁਹਿੰਮ ਦੌਰਾਨ ਇਸ਼ਤਿਹਾਰਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਰੱਖਿਆ ਸੈਨਾਵਾਂ ਦੀਆਂ ਤਸਵੀਰਾਂ ਜਾਂ ਰੱਖਿਆ ਸੈਨਾਵਾਂ ਦੀ ਸ਼ਮੂਲੀਅਤ ਵਾਲੇ ਸਮਾਗਮਾਂ ਵਾਲੀਆਂ ਤਸਵੀਰਾਂ ਛਾਪਣ ਤੋਂ ਸੰਕੋਚ ਵਰਤਿਆ ਜਾਵੇ।

 

ਸਿਆਸੀ ਪਾਰਟੀਆਂ ਨੂੰ ਰੱਖਿਆ ਸੈਨਾਵਾਂ ਦੇ ਸਿਆਸੀਕਰਨ ਦੀ ਕਿਸੇ ਵੀ ਕੋਸ਼ਿਸ਼ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਚੋਣ ਕਮਿਸ਼ਨ ਨੇ ਕੰਟਰੋਲ ਰੇਖਾ ਤੋਂ ਪਾਰ ਹਾਲ ਹੀ ਵਿੱਚ ਭਾਰਤੀ ਹਵਾਈ ਫੌਜ ਦੀ ਸਰਜੀਕਲ ਸਟਰਾਈਕ ਦੇ ਮੱਦੇਨਜ਼ਰ ਸਿਆਸੀ ਲਾਹਾ ਖੱਟਣ ਲਈ ਅਜਿਹੀਆਂ ਫੋਟੋਆਂ ਵਰਤਣ ਦੇ ਸ਼ਰਮਨਾਕ ਅਮਲ ਦਾ ਨੋਟਿਸ ਲਿਆ ਹੈ।

 

ਮੁੱਖ ਮੰਤਰੀ ਜੋ ਖੁਦ ਸਾਬਕਾ ਫੌਜੀ ਹਨ, ਨੇ ਕਿਹਾ ਕਿ ਫੌਜ ਜਾਤ, ਧਰਮ ਅਤੇ ਸਿਆਸੀ ਵਿਚਾਰਧਾਰਾਵਾਂ ਵਰਗੀਆਂ ਸੌੜੀਆਂ ਵਲਗਣਾਂ ਤੋਂ ਉਪਰ ਹੁੰਦੀ ਹੈ ਅਤੇ ਜੇਕਰ ਭਾਰਤ ਨੇ ਪ੍ਰਭੂਸੱਤਾ ਸੰਪੰਨ ਮੁਲਕ ਰਹਿਣਾ ਹੈ ਤਾਂ ਫੌਜ ਦਾ ਮੌਜੂਦਾ ਸਰੂਪ ਬਰਕਰਾਰ ਰੱਖਣਾ ਵੀ ਜ਼ਰੂਰੀ ਹੈ। ਉਨ੍ਹਾਂ ਨੇ ਸਰਹੱਦ 'ਤੇ ਨਾਜ਼ੁਕ ਸਥਿਤੀ ਮੌਕੇ ਫੌਜ ਜਿਵੇਂ ਚਾਹੇ, ਉਸੇ ਤਰ੍ਹਾਂ ਨਜਿੱਠਣ ਲਈ ਖੁੱਲ੍ਹ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੌਜ ਦੇ ਕੰਮਕਾਜ ਵਿੱਚ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਸੁਰੱਖਿਆ ਅਤੇ ਮੁਲਕ ਤੇ ਇੱਥੋਂ ਦੇ ਲੋਕਾਂ ਲਈ ਬਹੁਤ ਘਾਤਕ ਹੈ।

 

ਮੁੱਖ ਮੰਤਰੀ ਨੇ ਰੱਖਿਆ ਸੈਨਾਵਾਂ 'ਤੇ ਸਿਆਸੀ ਕੰਟਰੋਲ ਮੁਲਕ ਅਤੇ ਇਸ ਦੇ ਭਵਿੱਖ ਲਈ ਓਨ੍ਹਾਂ ਹੀ ਘਾਤਕ ਹੋ ਸਕਦਾ ਹੈ, ਜਿੰਨਾ ਸਿਆਸਤ ਵਿੱਚ ਫੌਜ ਦੇ ਦਖਲ ਨਾਲ ਹੋ ਸਕਦਾ ਹੈ। ਉਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਇਹ ਗਲਤੀ ਨਾ ਕਰਨ ਚਿਤਾਵਨੀ ਦਿੱਤੀ ਕਿਉਂ ਜੋ ਅਜਿਹੀ ਭੁੱਲ ਨੇ ਕਈ ਮੁਲਕਾਂ ਨੂੰ ਸੰਕਟ ਵਿੱਚ ਪਾਇਆ ਹੈ। ਉਨ੍ਹਾਂ ਨੇ ਸੁਚੇਤ ਕਰਦਿਆਂ ਕਿਹਾ ਕਿ ਫੌਜ ਸਾਡੇ ਮੁਲਕ ਦੀ ਅਹਿਮ ਸੰਸਥਾ ਹੈ ਅਤੇ ਉਨ੍ਹਾਂ ਦੇ ਅਥਾਰਟੀ ਨੂੰ ਕਿਸੇ ਤਰ੍ਹਾਂ ਦੀ ਢਾਹ ਲੱਗਣ ਨਾਲ ਸਾਡੇ ਲੋਕਾਂ ਦੀ ਸਰੁੱਖਿਆ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Political interference in army operations is highly dangerous Captain