ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੌਥੇ ਗੇੜ ’ਚ 71 ਸੀਟਾਂ ਲਈ ਚੋਣ–ਪ੍ਰਚਾਰ ਖ਼ਤਮ, ਵੋਟਾਂ 29 ਨੂੰ

ਚੌਥੇ ਗੇੜ ’ਚ 71 ਸੀਟਾਂ ਲਈ ਚੋਣ–ਪ੍ਰਚਾਰ ਖ਼ਤਮ, ਵੋਟਾਂ 29 ਨੂੰ

ਲੋਕ ਸਭਾ ਚੋਣਾਂ 2019 ਦਾ ਚੋਣ–ਦੰਗਲ ਹੁਣ ਚੌਥੇ ਗੇੜ ’ਤੇ ਪੁੱਜ ਗਿਆ ਹੈ। ਚੌਥੇ ਗੇੜ ਦੀਆਂ 71 ਸੀਟਾਂ ਲਈ ਚੱਲ ਰਿਹਾ ਚੋਣ–ਪ੍ਰਚਾਰ ਅੱਜ ਸਨਿੱਚਰਵਾਰ ਸ਼ਾਮੀਂ 6 ਵਜੇ ਖ਼ਤਮ ਹੋ ਗਿਆ। ਇਸ ਗੇੜ ਵਿੱਚ 9 ਸੂਬਿਆਂ ਦੇ 71 ਲੋਕ ਸਭਾ ਹਲਕਿਆਂ ਦੇ ਵੋਟਰ 29 ਅਪ੍ਰੈਲ ਨੂੰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ।

 

 

ਚੌਥੇ ਗੇੜ ’ਚ ਉੱਤਰ ਪ੍ਰਦੇਸ਼, ਬਿਹਾਰ ਤੇ ਰਾਜਸਥਾਨ ਸਮੇਤ 9 ਸੂਬਿਆਂ ਵਿੱਚ ਵੋਟਾਂ ਪੈਣੀਆਂ ਹਨ। ਆਉਂਦੀ 29 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਬਹੁਤ ਸਾਰੇ ਬਹੁ–ਚਰਚਿਤ ਆਗੂਆਂ ਦਾ ਸਿਆਸੀ ਭਵਿੱਖ ਦਾਅ ’ਤੇ ਹੋਵੇਗਾ। ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਦੇ ਕਨੋਜ ਤੋਂ ਡਿੰਪਲ ਯਾਦਵ, ਉਨਾਓ ਲੋਕ ਸਭਾ ਸੀਟ ਤੋਂ ਸਾਕਸ਼ੀ ਮਹਾਰਾਜ ਤੇ ਫ਼ਰੁਖ਼ਾਬਾਦ ਤੋਂ ਸਲਮਾਨ ਖ਼ੁਰਸ਼ੀਦ ਹਨ। ਬਿਹਾਰ ’ਚ ਭਾਜਪਾ ਦੇ ਸੂਬਾ ਪ੍ਰਧਾਨ ਨਿੱਤਯਾਨੰਦ ਰਾਏ, ਰਾਲੋਸਪਾ ਦੇ ਰਾਸ਼ਟਰੀ ਪ੍ਰਧਾਨ ਉਪੇਂਦਰ ਕੁਸ਼ਵਾਹਾ, ਜਨਤਾ ਦਲ (ਯੂ) ਦੇ ਸਾਬਕਾ ਸੂਬਾ ਪ੍ਰਧਾਨ ਲਲਨ ਸਿੰਘ, ਭਾਜਪਾ ਆਗੂ ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਤੇ ਸੀਪੀਆਈ ਦੇ ਨੌਜਵਾਨ ਆਗੂ ਕਨਹੱਈਆ ਕੁਮਾਰ ਉੱਤੇ ਸਭ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ।

 

 

ਇਸ ਗੇੜ ’ਚ ਦੋ ਮੁੱਖ ਮੰਤਰੀਆਂ ਦੇ ਪੁੱਤਰਾਂ ਦਾ ਸਿਆਸੀ ਭਵਿੱਖ ਵੀ ਦਾਅ ’ਤੇ ਲੱਗਾ ਹੋਇਆ ਹੈ। ਮੱਧ ਪ੍ਰਦੇਸ਼ ’ਚ ਛਿੰਦਵਾੜਾ ਤੋਂ ਜਿੱਥੇ ਮੁੱਖ ਮੰਤਰੀ ਕਮਲਨਾਥ ਦੇ ਪੁੱਤਰ ਨਕੁਲ ਨਾਥ ਆਪਣੀ ਕਿਸਮਤ ਅਜ਼ਮਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਰਾਜਸਥਾਨ ’ਚ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਵੀ ਜੋਧਪੁਰ ਲੋਕ ਸਭਾ ਸੀਟ ਤੋਂ ਸੰਸਦ ’ਚ ਪੁੱਜਣਾ ਚਾਹ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poll Campaigning ends for 4th phase voting on 29