ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੱਛਮੀ ਬੰਗਾਲ ’ਚ ਚੋਣ ਪ੍ਰਚਾਰ ’ਤੇ ਇੱਕ ਦਿਨ ਪਹਿਲਾਂ ਹੀ ਲੱਗੀ ਰੋਕ

ਪੱਛਮੀ ਬੰਗਾਲ ’ਚ ਚੋਣ ਪ੍ਰਚਾਰ ’ਤੇ ਇੱਕ ਦਿਨ ਪਹਿਲਾਂ ਹੀ ਲੱਗੀ ਰੋਕ

ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਲਈ ਜਿੱਥੇ ਇੱਕ ਪਾਸੇ ਦੇਸ਼ ਦੀਆਂ ਸਾਰੀਆਂ ਪਾਰਟੀਆਂ ਵੱਲੋਂ ਪੂਰਾ ਤਾਣ ਲਾ ਦਿੱਤਾ ਗਿਆ ਹੈ, ਤਾਂ ਇਸੇ ਦੌਰਾਨ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੇ ਨਿਰਧਾਰਤ ਸਮੇਂ ਤੋਂ ਇੱਕ ਦਿਨ ਪਹਿਲਾਂ ਹੀ ਰੋਕ ਲੱਗ ਜਾਵੇਗੀ।

 

 

ਚੋਣ ਕਮਿਸ਼ਨ ਦੇ ਹੁਕਮ ਮੁਤਾਬਕ ਪੱਛਮੀ ਬੰਗਾਲ ਵਿੱਚ 19 ਮਈ ਨੂੰ ਹੋਣ ਵਾਲੀ ਵੋਟਿੰਗ ਲਈ ਵੀਰਵਾਰ ਦੀ ਰਾਤ 10 ਵਜੇ ਚੋਣ ਪ੍ਰਚਾਰ ਉੱਤੇ ਰੋਕ ਲੱਗ ਜਾਵੇਗੀ।

 

 

ਚੋਣ ਕਮਿਸ਼ਨ ਪੱਛਮੀ ਬੰਗਾਲ ’ਚ 19 ਮਈ ਨੂੰ ਹੋਣ ਵਾਲੀ ਵੋਟਿੰਗ ਲਈ ਵੀਰਵਾਰ ਦੀ ਰਾਤ 10 ਵਜੇ ਚੋਣ ਪ੍ਰਚਾਰ ਉੱਤੇ ਰੋਕ ਲੱਗ ਜਾਵੇਗੀ।

 

 

ਕਮਿਸ਼ਨ ਨੇ ਕਿਹਾ ਕਿ ਪੱਛਮੀ ਬੰਗਾਲ ਦੀਆਂ 9 ਸੰਸਦੀ ਸੀਟਾਂ – ਜੈਨਗਰ, ਦਮਦਮ, ਬਾਰਾਸਾਤ, ਬਸ਼ੀਰਹਾਟ, ਡਾਇਮੰਡ ਹਾਰਬਰ, ਮਥੁਰਾਪੁਰ, ਕੋਲਕਾਤਾ–ਦੱਖਣੀ, ਕੋਲਕਾਤਾ–ਉੱਤਰੀ, ਜਾਧਵਪੁਰ ’ਚ ਵੀਰਵਾਰ ਰਾਤੀਂ ਚੋਣ ਪ੍ਰਚਾਰ ਉੱਤੇ ਪੱਕੀ ਰੋਕ ਲੱਗ ਜਾਵੇਗੀ।

 

 

ਚੋਣ ਕਮਿਸ਼ਨ ਨੇ ਕਿਹਾ ਕਿ ਸ਼ਾਇਦ ਅਜਿਹਾ ਪਹਿਲੀ ਵਾਰ ਹੈ, ਜਦੋਂ ਭਾਰਤੀ ਚੋਣ ਕਮਿਸ਼ਨ ਨੇ ਇਸ ਤਰੀਕੇ ਧਾਰਾ 324 ਨੂੰ ਰੱਦ ਕੀਤਾ ਹੈ ਪਰ ਹਿੰਸਾ ਤੇ ਵਿਗੜਦੀ ਕਾਨੂੰਨ ਤੇ ਵਿਵਸਥਾ ਜੋ ਸ਼ਾਂਤੀਪੂਰਨ ਮਤਦਾਨ ਦੀ ਦਿਸ਼ਾ ਵਿੱਚ ਰੁਕਾਵਟ ਬਦੇ, ਉਸ ਹਾਲਤ ਵਿੱਚ ਇਹ ਆਖ਼ਰੀ ਨਹੀਂ ਹੋ ਸਕਦਾ।

 

 

ਇੱਥੇ ਵਰਨਣਯੋਗ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਰੋਡ ਸ਼ੋਅ ਵਿੱਚ ਮੰਗਲਵਾਰ ਨੂੰ ਕੋਲਕਾਤਾ ਵਿੱਚ ਭੜਕੀ ਹਿੰਸਾ ਤੇ ਅੱਗ ਲਾਉਣ ਦੀਆਂ ਘਟਨਾਵਾਂ ਤੋਂ ਬਾਅਦ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ। ਭਾਜਪਾ ਨੇ ਇਸ ਘਟਨਾ ਲਈ TMC ਨੂੰ ਕਸੂਰਵਾਰ ਠਹਿਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poll campaigns will halt one day ahead in West Bengal EC orders