ਅਗਲੀ ਕਹਾਣੀ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ 5 ਵਜੇ ਤੱਕ 66% ਵੋਟਿੰਗ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਵੋਟਿੰਗ ਮੁਕੰਮਲ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ ਮੰਗਲਵਾਰ ਨੂੰ ਦੇਸ਼ ਭਰ ਵਿੱਚ 117 ਸੀਟਾਂ ਉੱਤੇ ਵੋਟਿੰਗ ਲਗਭਗ ਹੋ ਚੁੱਕੀ ਹੈ ਤੇ ਵੱਖੋ–ਵੱਖਰੇ ਰਾਜਾਂ ਤੋਂ ਅਮਨ–ਅਮਾਨ ਨਾਲ ਵੋਟਿੰਗ ਹੋਣ ਦੀਆਂ ਖ਼ਬਰਾਂ ਹਨ। ਅੱਜ ਕੁੱਲ 66% ਵੋਟਾਂ ਪੈਣ ਦੀ ਖ਼ਬਰ ਹੈ। ਅੱਜ ਸ਼ਾਮੀਂ 5 ਵਜੇ ਤੱਕ 61.05% ਵੋਟਾਂ ਪੈ ਚੁੱਕੀਆਂ ਸਨ। ਇਸ ਤੋਂ ਪਹਿਲਾਂ ਦੁਪਹਿਰ ਸਾਢੇ ਤਿੰਨ ਵਜੇ ਤੱਕ 51.5 ਫ਼ੀ ਸਦੀ ਵੋਟਿੰਗ ਹੋ ਚੁੱਕੀ ਸੀ।

 

 

ਉਸ ਤੋਂ ਪਹਿਲਾਂ ਦੁਪਹਿਰ ਡੇਢ ਵਜੇ ਤੱਕ 37.89 ਫ਼ੀ ਸਦੀ ਪੋਲਿੰਗ  ਹੋਈ ਸੀ। ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ 52.37 ਫ਼ੀ ਸਦੀ ਪੋਲਿੰਗ ਹੋਈ ਹੈ ਤੇ ਜੰਮੂ–ਕਸ਼ਮੀਰ ਵਿੱਚ ਸਭ ਤੋਂ ਘੱਟ 9.63 ਫ਼ੀ ਸਦੀ ਪੋਲਿੰਗ ਹੋਈ ਹੈ। ਤੀਜੇ ਗੇੜ ਵਿੱਚ ਸਭ ਤੋਂ ਵੱਧ 13 ਸੁਬਿਆਂ ਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 117 ਸੀਟਾਂ ਉੱਤੇ ਪੋਲਿੰਗ ਹੋਈ।

 

 

ਗੁਜਰਾਤ ਦੇ ਅਹਿਮਦਾਬਾਦ ’ਚ ਵੋਟ ਪਾਉੁਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਮਾਂ ਨੂੰ ਮਿਲਣ ਲਈ ਗਾਂਧੀਨਗਰ ਪੁੱਜੇ। ਮਾਂ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਅਹਿਮਦਾਬਾਦ ’ਚ ਵੋਟ ਪਾਈ। ਇੱਥੇ ਅਮਿਤ ਸ਼ਾਹ ਵੀ ਉਨ੍ਹਾਂ ਨਾਲ ਮੌਜੂਦ ਸਨ।

 

 

ਇਸ ਤੋਂ ਬਾਅਦ ਅਮਿਤ ਸ਼ਾਹ ਨੇ ਵੀ ਪਤਨੀ ਨਾਲ ਅਹਿਮਦਾਬਾਦ ’ਚ ਵੋਟਾਂ ਪਾਈਆਂ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਤੇ ਕੇਂਦਰੀ ਮੰਤਰੀ ਅਰੁਣ ਜੇਟਲੀ ਸਮੇਤ ਸਮਾਜ ਸੇਵਕ ਅੰਨਾ ਹਜ਼ਾਰੇ ਨੇ ਵੀ ਵੋਟ ਪਾਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling completed for third phase of Lok Sabha Polls