ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

6ਵੇਂ ਗੇੜ ’ਚ ਵੋਟਿੰਗ ਜਾਰੀ, 3 ਵਜੇ ਤੱਕ ਹੋਈ 51% ਪੋਲਿੰਗ

6ਵੇਂ ਗੇੜ ’ਚ ਵੋਟਿੰਗ ਜਾਰੀ, 3 ਵਜੇ ਤੱਕ ਹੋਈ 51% ਪੋਲਿੰਗ

ਭਾਰਤ ਦੇ 7 ਸੂਬਿਆਂ ਦੀਆਂ 59 ਸੀਟਾਂ ਉੱਤੇ ਇਸ ਵੇਲੇ ਵੋਟਾਂ ਪਾਉਣ ਦਾ ਕੰਮ ਅਮਨ–ਅਮਾਨ ਨਾਲ ਚੱਲ ਰਿਹਾ ਹੈ। ਦੁਪਹਿਰ ਤਿੰਨ ਵਜੇ ਤੱਕ 51% ਪੋਲਿੰਗ ਹੋ ਚੁੱਕੀ ਸੀ। ਇਹ ਦੇਸ਼ ਵਿੱਚ ਸਾਲ 2019 ਦੀਆਂ ਲੋਕ ਸਭਾ ਚੋਣਾਂ ਦਾ ਛੇਵਾਂ ਗੇੜ ਹੈ, ਜਿਸ ਵਿੱਚ 10 ਕਰੋੜ 17 ਲੱਖ 82 ਹਜ਼ਾਰ 472 ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਹਨ। ਅੱਜ ਸਵੇਰੇ–ਸਵੇਰੇ ਪੱਛਮੀ ਬੰਗਾਲ ਵਿੱਚ ਦੋ ਭਾਜਪਾ ਕਾਰਕੁੰਨਾਂ ਨੂੰ ਗੋਲੀ ਮਾਰਨ ਦੀ ਖ਼ਬਰ ਵੀ ਆ ਚੁੱਕੀ ਹੈ।

 

 

ਅੱਜ ਵੋਟਰ 979 ਉਮੀਦਵਾਰਾਂ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਵਿੱਚ ਕੈਦ ਕਰ ਦੇਣਗੇ। ਇੰਝ 483 ਸੀਟਾਂ ਉੱਤੇ ਵੋਟਾਂ ਪੈ ਜਾਣਗੀਆਂ। ਫਿਰ ਆਖ਼ਰੀ ਗੇੜ 19 ਮਈ ਨੂੰ ਹੋਣਾ ਹੈ, ਜਿਸ ਵਿੱਚ ਸੱਤ ਰਾਜਾਂ – ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੀਆਂ 59 ਸੀਟਾਂ ਉੱਤੇ ਪੋਲਿੰਗ ਹੋਵੇਗੀ।

 

 

ਜਿਹੜੀਆਂ 59 ਸੀਟਾਂ ਉੱਤੇ ਅੱਜ ਵੋਟਾਂ ਪੈ ਰਹੀਆਂ ਹਨ, ਉਨ੍ਹਾਂ ਵਿੱਚੋਂ ਭਾਰਤੀ ਜਨਤਾ ਪਾਰਟੀ ਨੇ 2014 ਦੀਆਂ ਆਮ ਚੋਣਾਂ ਦੌਰਾਨ 44 ਸੀਟਾਂ ਜਿੱਤੀਆਂ ਸਨ; ਜਦ ਕਿ ਐੱਨਡੀਏ ਨੇ 46 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ

 

 

ਅੱਜ ਕੁੱਲ ਮਰਦ ਵੋਟਰ 5.43 ਕਰੋੜ ਤੇ ਔਰਤ ਵੋਟਰ 4.75 ਕਰੋੜ ਵੋਟਾਂ ਪਾਉਣ ਦੇ ਹੱਕਦਾਰ ਹਨ। ਇਨ੍ਹਾਂ ਹਲਕਿਆ ਵਿੱਚ ਕੁੱਲ 1,13,167 ਪੋਲਿੰਗ ਸਟੇਸ਼ਨ ਬਣਾਏ ਗਏ ਹਨ

 

 

ਇਸ ਗੇੜ ਦੌਰਾਨ ਭਾਜਪਾ ਦੇ 54, ਬਸਪਾ ਦੇ 49, ਕਾਂਗਰਸ ਦੇ 46, ਸ਼ਿਵ ਸੈਨਾ ਦੇ 16, ਆਮ ਆਦਮੀ ਪਾਰਟੀ ਦੇ 12, ਤ੍ਰਿਣਮੂਲ ਕਾਂਗਰਸ ਦੇ 10, ਇੰਡੀਅਨ ਨੈਸ਼ਨਲ ਲੋਕ ਦਲ ਦੇ 10, ਸੀਪੀਆਈ ਦੇ 7, ਸੀਪੀਐੱਮ ਦੇ 6 ਤੇ 769 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ

 

 

ਇਨ੍ਹਾਂ ਵਿੱਚੋਂ ਹਰਿਆਣਾ ਤੇ ਦਿੱਲੀ ਸੂਬਿਆਂ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਹਰਿਆਣਾ 10 ਸੀਟਾਂ ਉੱਤੇ ਵੋਟਾਂ ਪੈਣੀਆਂ ਹਨ; ਜਿੱਥੇ 1.80 ਕਰੋੜ ਤੋਂ ਵੱਧ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇੱਥੇ ਕੁੱਲ 223 ਉਮੀਦਵਾਰ ਚੋਣ ਮੈਦਾਨ ਹਨ ਤੇ ਇੱਥੇ ਕੁੱਲ ਪੋਲਿੰਗ ਸਟੇਸ਼ਨ 19,441 ਹੋਣਗੇ

 

 

ਦਿੱਲੀ ਕੁੱਲ 7 ਸੀਟਾਂ ਉੱਤੇ ਵੋਟਾਂ ਪੈਣੀਆਂ ਹਨ ਤੇ ਇੱਕ ਕਰੋੜ 43 ਲੱਖ ਤੋਂ ਵੱਧ ਵੋਟਰ ਵੋਟ ਪਾਉਣ ਦੇ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣਗੇ। ਇੱਥੇ ਕੁੱਲ 164 ਉਮੀਦਵਾਰ ਮੈਦਾਨ ਵਿੱਚ ਹਨ। ਇੱਥੇ ਕੁੱਲ ਪੋਲਿੰਗ ਸਟੇਸ਼ਨ 13,819 ਹੋਣਗੇ

6ਵੇਂ ਗੇੜ ’ਚ ਵੋਟਿੰਗ ਜਾਰੀ, ਪੱਛਮੀ ਬੰਗਾਲ ’ਚ ਦੋ ਭਾਜਪਾ ਕਾਰਕੁੰਨਾਂ ਨੂੰ ਗੋਲ਼ੀ ਮਾਰੀ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Polling is going on in 6th phase 2 BJP workers shot in W Bengal