ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ‘ਚ ਵੱਖ-ਵੱਖ ਥਾਵਾਂ ਤੋਂ ਪੋਲਿੰਗ ਪਾਰਟੀਆਂ ਹੋਣ ਲੱਗੀਆਂ ਰਵਾਨਾ   

1 / 2ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਵੋਟਿੰਗ ਕਰਵਾਉਣ ਲਈ ਅੰਮ੍ਰਿਤਸਰ ਤੋਂ ਪੋਲਿੰਗ ਪਾਰਟੀਆਂ ਰਵਾਨਾ ਹੁੰਦੀਆਂ ਹੋਈਆਂ। ਤਸਵੀਰਾਂ ਸਮੀਰ ਸਹਿਗਲ

2 / 2ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਦੀਆਂ ਵੋਟਿੰਗ ਕਰਵਾਉਣ ਲਈ ਅੰਮ੍ਰਿਤਸਰ ਤੋਂ ਪੋਲਿੰਗ ਪਾਰਟੀਆਂ ਰਵਾਨਾ ਹੁੰਦੀਆਂ ਹੋਈਆਂ। ਤਸਵੀਰਾਂ ਸਮੀਰ ਸਹਿਗਲ

PreviousNext

ਪੰਜਾਬ ਦੀਆਂ 13 ਤੇ ਚੰਡੀਗੜ੍ਹ ਦੀ ਇੱਕ ਲੋਕ ਸਭਾ ਸੀਟ ਲਈ ਐਤਵਾਰ 19 ਮਈ 2019 ਨੂੰ ਵੋਟਿੰਗ ਹੋਣ ਜਾ ਰਹੀ ਹੈ। ਇਸ ਸਬੰਧੀ ਚੋਣ ਕਮਿਸ਼ਨ ਨੇ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਪੋਲਿੰਗ ਪਾਰਟੀਆਂ ਦੇ ਵੱਖ-ਵੱਖ ਥਾਵਾਂ ਤੋਂ ਰਵਾਨਾ ਹੋਣ ਦੀਆਂ ਖ਼ਬਰਾਂ ਹਨ। 

 

ਦੱਸਣਯੋਗ ਹੈ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 24 ਮਹਿਲਾਵਾਂ ਹਨ। 

 

 

 

 

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਸਭ ਤੋਂ ਜ਼ਿਆਦਾ 30 ਉਮੀਦਵਾਰ ਚੋਣ ਲੜ ਰਹੇ ਹਨ ਅਤੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸਭ ਤੋਂ ਘੱਟ 7 ਉਮੀਦਵਾਰ ਚੋਣ ਮੈਦਾਨ ਵਿੱਚ ਹਨ।  

 

 

 

 

ਸੂਬੇ ਵਿੱਚ ਕੁਲ 23,213 ਪੋਲਿੰਗ ਬੂਥ ਕੇਂਦਰ ਬਣਾਏ ਗਏ ਹਨ। ਸੂਬੇ ਵਿੱਚ ਆਜ਼ਾਦ ਅਤੇ ਨਿਰਪੱਖ ਚੋਣ ਕਰਵਾਉਣ ਲਈ ਅਰਧ ਸੈਨਿਕ ਬਲਾਂ ਦੇ 30,000 ਅਤੇ ਪੰਜਾਬ ਪੁਲਿਸ ਦੇ 75000 ਜਵਾਨ ਤੈਨਾਤ ਕੀਤੇ ਗਏ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:polling parties leave for lok Sabha elections in punjab