ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5ਵੇਂ ਪੜਾਅ ’ਚ ਪੂਨਮ ਸਿਨਹਾ ਸਭ ਤੋਂ ਵੱਧ ਅਮੀਰ ਉਮੀਦਵਾਰ

5ਵੇਂ ਪੜਾਅ ’ਚ ਪੂਨਮ ਸਿਨਹਾ ਸਭ ਤੋਂ ਵੱਧ ਅਮੀਰ ਉਮੀਦਵਾਰ

ਪੰਜਵੇਂ ਪੜਾਅ ਵਿਚ ਸਮਾਜਵਾਦੀ ਪਾਰਟੀ ਦੀ ਟਿਕਟ ਉਤੇ ਲਖਨਊ ਤੋਂ ਚੋਣ ਲੜ ਰਹੀ ਅਭਿਨੇਤਾ ਤੋਂ ਰਾਜਨੇਤਾ ਬਣੇ ਸ਼ਤਰੂਘਣ ਸਿਨਹਾ ਦੀ ਪਤਨੀ ਪੂਨਮ ਸ਼ਤਰੂਘਨ ਸਿਨਹਾ 193.54 ਕਰੋੜ ਦੀ ਕੁਲ ਸੰਪਤੀ ਦੇ ਨਾਲ ਸਭ ਤੋਂ ਅਮੀਰ ਉਮੀਦਵਾਰ ਹੈ। ਦੇਸ਼ ਦੇ ਪੰਜਵੇਂ ਪੜਾਅ ਦੀਆਂ ਵੋਟਾਂ ਲੋਕ ਸਭਾ ਲਈ 51 ਸੀਟਾਂ ਉਤੇ ਛੇ ਮਈ ਨੂੰ ਹੋਣੀਆਂ ਹਨ। ਇਹ ਮੁਲਾਂਕਣ ਉਮੀਦਵਾਰਾਂ ਦੇ ਸਵੈ ਘੋਸ਼ਣਾ ਪੱਤਰ ਅਧਿਐਨ ਦੇ ਬਾਅਦ ਐਸੋਸੀਏਸ਼ਨ ਫਾਰ ਡੇਮੋਕ੍ਰੇਟਿਕ ਰਿਫੌਮਰਸ (ਏਡੀਆਰ) ਨੇ ਕੀਤਾ ਹੈ। ਯੂਪੀ, ਬਿਹਾਰ, ਮੱਧ ਪ੍ਰਦੇਸ਼ ਦੇ ਕੁਲ ਛੇ ਉਮੀਦਵਾਰਾਂ ਦੇ ਸਹੁੰ ਪੱਤਰ ਪੂਰਣ ਨਾ ਹੋਣ ਕਾਰਨ ਵਿਸ਼ਲੇਸ਼ਣ ਤੋਂ ਬਾਹਰ ਰੱਖਿਆ ਗਿਆ ਹੈ।

 

ਏਡੀਆਰ ਦੀ ਰਿਪੋਰਟ ਅਨੁਸਾਰ ਉਤਰ ਪ੍ਰਦੇਸ਼ ਦੀ ਸੀਤਾਪੁਰ ਲੋਕ ਸਭਾ ਸੀਟ ਤੋਂ ਸਮਾਜਵਾਦੀ ਪਾਰਟੀ (ਲੋਹੀਆ) ਦੇ ਉਮੀਦਵਾਰ ਵਿਜੈ ਕੁਮਾਰ ਮਿਸ਼ਰਾ 177 ਕਰੋੜ ਦੀ ਕੁਲ ਸੰਪਤੀ ਨਾਲ ਪੰਜਵੇ ਪੜਾਅ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਹਨ। ਜਦੋਂ ਕਿ 674 ਉਮੀਦਵਾਰਾਂ ਵਿਚ ਜਯੰਤ ਸਿਨਹਾ ਤੀਜੇ ਸਭ ਤੋਂ ਅਮੀਰ ਵਿਅਕਤੀ ਹਨ। ਉਹ ਹਜਾਰੀਬਾਗ ਤੋਂ ਸਾਂਸਦ ਹਨ ਅਤੇ ਭਾਜਪਾ ਦੀ ਹੀ ਟਿਕਟ ਉਤੇ ਇਕ ਵਾਰ ਫਿਰ ਚੁਣਾਵੀਂ ਅਖਾੜੇ ਵਿਚ ਹਨ। ਏਡੀਆਰ ਦੇ ਵਿਸ਼ਲੇਸ਼ਣ ਮੁਤਾਬਕ ਜਯੰਤ ਸਿਨਹਾ ਨੇ ਚੋਣ ਕਮਿਸ਼ਨ ਨੂੰ ਦਿੱਤੇ ਸਹੁੰ ਪੱਤਰ ਵਿਚ ਆਪਣੀ ਕੁਲ ਸੰਪਤੀ 77.07 ਕਰੋੜ ਰੁਪਏ ਦੱਸੀ ਹੈ, ਜੋ ਇਸ ਪੜਾਅ ਵਿਚ ਉਹ ਝਾਰਖੰਡ ਦਾ ਸਭ ਤੋਂ ਅਮੀਰ ਉਮੀਦਵਾਰ ਬਣਦੀ ਹੈ।

ਸੋਨਾਕਸ਼ੀ ਸਿਹਨਾ ਨੇ ਮਾਂ ਪੂਨਮ ਸਿਨਹਾ ਲਈ ਕੀਤਾ ਚੋਣ ਪ੍ਰਚਾਰ

ਸਰਵੇ ਮੁਤਾਬਕ ਸਾਲ 2017–18 ਦੇ ਆਮਦਨ ਕਰ ਵਿਭਾਗ ਦੇ ਆਧਾਰ ਉਤੇ ਜਯੰਤ ਸਿਨਹਾ ਦੀ ਆਮਦਨ ਮੌਜੂਦਾ ਉਮੀਦਵਾਰਾਂ ਵਿਚ ਸਭ ਤੋਂ ਜ਼ਿਆਦਾ ਹੈ। ਸਿਨਹਾ ਦੀ ਖੁਦ ਦੀ ਆਮਦਨ ਕਰੀਬ 35 ਲੱਖ ਰੁਪਏ ਜਦੋਂਕਿ ਕੁਲ ਆਮਦਨ ਲਗਭਗ ਪੰਜ ਕਰੋੜ ਰੁਪਏ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Poonam Sinha is the richest candidate in the fifth phase of lok sabha elections know their total assets