ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ਚੋਣਾਂ: ਗਠਜੋੜ ਬਾਵਜੂਦ ਨਰਿੰਦਰ ਮੋਦੀ ਦੀ ਹਰਮਨ–ਪਿਆਰਤਾ ਬਰਕਰਾਰ

ਲੋਕ ਸਭਾ ਚੋਣਾਂ ਦੀ ਵੱਧਦੀ ਸਰਗਰਮੀ ਵਿਚਾਲੇ ਸਭ ਦੀਆਂ ਨਜ਼ਰਾਂ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਧ ਸੀਟਾਂ ਤੇ ਹਨ। ਲਗਭਗ 23 ਕਰੋੜ ਦੀ ਅਬਾਦੀ ਵਾਲੇ ਇਸ ਸੂਬੇ ਚ ਲੋਕ ਸਭਾ ਦੀਆਂ 80 ਸੀਟਾਂ ਹਨ। ਜਿਸ ਕਾਰਨ ਇਹ ਪੀਐਮ ਮੋਦੀ ਦੀ ਸੱਤਾਧਾਰੀ ਪਾਰਟੀ ਭਾਜਪਾ ਅਤੇ ਵਿਰੋਧੀ ਮਹਾਗਠਜੋੜ ਦੋਵਿਆਂ ਲਈ ਇਹ ਸੂਬਾ ਸਿਆਸੀ ਜੰਗ ਏ ਮੈਦਾਨ ਤੋਂ ਘੱਟ ਨਹੀਂ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਭਾਜਪਾ ਨਾਲ ਵੱਧ ਰਹੀ ਨਾਰਾਜ਼ਗੀ ਦੇ ਬਾਵਜੂਦ ਸੂਬੇ ਚ ਨਰਿੰਦਰ ਮੋਦੀ ਦੀ ਹਰਮਨ–ਪਿਆਰਤਾ ਕਾਇਮ ਹੈ ਜਦਕਿ ਚੋਣ ਗਠਜੋੜ ਹੋਣ ਜਾਣ ਮਗਰੋਂ ਬਸਪਾ–ਸਪਾ ਚ ਭਾਰੀ ਉਤਸ਼ਾਹਤ ਦੇਖਿਆ ਜਾ ਰਿਹਾ ਹੈ। ਪ੍ਰਿਯੰਕਾ ਗਾਂਧੀ ਦੇ ਸਿਆਸਤ ਸਰਗਰਮ ਹੋ ਜਾਣ ਮਗਰੋਂ ਵੀ ਵਰਕਰਾਂ ਚ ਇੱਕ ਜੋਸ਼ ਦੇਖਿਆ ਜਾ ਰਿਹਾ ਹੈ।

 

2019 ਦੀਆਂ ਆਮ ਚੋਣਾਂ ਚ ਭਾਜਪਾ ਸਾਹਮਦੇ ਉੱਤਰ ਪ੍ਰਦੇਸ਼ ਚ ਆਪਣੀ ਪਿਛਲੀ ਕਾਮਯਾਬੀ ਮੁੜ ਦੁਹਰਾਉਣ ਦੀ ਵੱਡੀ ਚੁਣੌਤੀ ਹੋਵੇਗੀ। ਜੇਕਰ ਉਹ ਆਪਣਾ ਪਿਛਲਾ ਆਂਕੜਾਂ ਹਾਸਲ ਨਹੀਂ ਕਰੇਗੀ ਤਾਂ ਉਸਨੂੰ ਬਹੁਮਤ ਹਾਸਲ ਕਰਨ ਲਈ ਸੰਘਰਸ਼ ਕਰਨਾ ਹੋਵੇਗਾ।

 

ਭਾਜਪਾ ਨੂੰ ਉਮੀਦ ਹੈ ਕਿ ਉਹ ਪੂਰਬੀ–ਉੱਤਰ ਸਮੇਤ ਉਨ੍ਹਾਂ ਸਥਾਨਾਂ ਤੇ ਨਵੀਂਆਂ ਸੀਟਾਂ ਜਿੱਤੇਗੀ, ਜਿੱਥੇ ਉਹ ਹਾਲ ਹੀ ਚ ਇੱਕ ਖਿਡਾਰੀ ਵਾਂਗੂ ਉਭਰੀ ਹੈ। ਇਸਦੇ ਬਾਵਜੂਦ ਜੇਕਰ ਉੱਤਰ ਪ੍ਰਦੇਸ਼ ਚ ਸੀਟਾਂ ਦਾ ਨੁਕਸਾਨ ਹੁੰਦਾ ਹੈ ਤਾਂ ਉਸਦੀ ਭਰਪਾਈ ਕਰਨਾ ਮੁਸ਼ਕਲ ਹੋਵੇਗਾ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

2010 ਚ ਬਸਤਾ ਤੇ ਸਪਾ 38-38 ਸੀਟਾਂ ਤੇ ਚੋਣਾਂ ਲੜਣਗੀ। ਉਨ੍ਹਾਂ ਨੇ 2 ਸੀਟਾਂ ਕਾਂਗਰਸ ਲਈ ਅਤੇ 2 ਸੀਟਾਂ ਰਾਸ਼ਟਰੀ ਲੋਕਦਲ ਲਈ ਛੱਡ ਦਿੱਤੀ ਹੈ। ਮਾਹਰਾਂ ਮੁਤਾਬਕ ਬਸਪਾ–ਸਪਾ ਮਹਾਗਠਜੋੜ ਭਾਜਪਾ ਦੀ ਅੱਧੀ ਸੀਟਾਂ ਖੋਹ ਸਕਦਾ ਹੈ। ਕਾਂਗਰਸ ਨੇ ਸੰਕੇਤ ਦਿੱਤੇ ਹਨ ਕਿ ਉਹ ਉੱਤਰ ਪ੍ਰਦੇਸ਼ ਚ ਆਪਣੇ ਜ਼ੋਰ ਤੇ ਚੋਣਾਂ ਲੜੇਗੀ। ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਸਭ ਦੇ ਬਾਵਜੂਦ ਪੀਐਮ ਮੋਦੀ ਦੀ ਹਰਮਨ–ਪਿਆਰਤਾ ਹਾਲੇ ਵੀ ਬਰਕਰਾਰ ਹੈ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:popularity of Narendra Modi remains intact