ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੱਗਿਆ ਠਾਕੁਰ ਨੂੰ ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

ਮੱਧ ਪ੍ਰਦੇਸ਼ ਦੇ ਭੋਪਾਲ ਸੰਸਦੀ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰੱਗਿਆ ਸਿੰਘ ਠਾਕੁਰ ਨੂੰ ਭੋਪਾਲ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਨੋਟਿਸ ਭੇਜਿਆ ਹੈ। 

 

ਤੁਹਾਨੂੰ ਦੱਸਣਯੋਗ ਹੈ ਕਿ ਪ੍ਰੱਗਿਆ ਸਿੰਘ ਠਾਕੁਰ ਉੱਤੇ ਚੋਣ ਕਮਿਸ਼ਨ ਨੇ ਤਿੰਨ ਦਿਨ ਪ੍ਰਚਾਰ ਨਾ ਕਰਨ ਦੀ ਪਾਬੰਦੀ ਲਗਾਈ ਹੋਈ ਸੀ। ਕਮਿਸ਼ਨ ਦੀ ਇਹ ਪਾਬੰਦੀ ਅੱਜ ਹੀ ਖ਼ਤਮ ਹੋਈ ਹੈ। 

 

 

ਕਮਿਸ਼ਨ ਨੇ ਸਾਧਵੀ ਵੱਲੋਂ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਨੇ ਉਨ੍ਹਾਂ ਉਤੇ ਤਿੰਨ ਦਿਨ ਦੀ ਪਾਬੰਦੀ ਲਾਈ ਸੀ।

 

ਭੋਪਾਲ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਪ੍ਰੱਗਿਆ ਠਾਕੁਰ ਤੋਂ ਪੁੱਛਿਆ ਹੈ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਵਲੋਂ ਲਾਏ ਗਏ ਤਿੰਨ ਦਿਨ ਦੀ ਪਾਬੰਦੀ ਦੇ ਬਾਵਜੂਦ ਵੀ ਚੋਣ ਪ੍ਰਚਾਰ ਕੀਤਾ। 

 

ਭੋਪਾਲ ਸੀਟ ਤੋਂ ਉਮੀਦਵਾਰ ਐਲਾਨੀ ਹੋਣ ਤੋਂ ਬਾਅਦ ਚੋਣ ਕਮਿਸ਼ਨ ਪ੍ਰੱਗਿਆ ਨੂੰ ਤਿੰਨ ਨੋਟਿਸ ਜਾਰੀ ਕਰ ਚੁੱਕਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pragya Thakur gets another election commission notice Know what the reason