ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਕਾਸ਼ ਰਾਜ ਪੁੱਜੇ ਕਨਹੱਈਆ ਕੁਮਾਰ ਦੇ ਬੇਗੂਸਰਾਏ

ਪ੍ਰਕਾਸ਼ ਰਾਜ ਪੁੱਜੇ ਕਨਹੱਈਆ ਕੁਮਾਰ ਦੇ ਬੇਗੂਸਰਾਏ

ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਚੋਣ–ਪ੍ਰਚਾਰ ਲਈ ਅੱਜ ਬੇਗੂਸਰਾਏ ਪੁੱਜ ਗਏ। ਸਿੰਘਮ, ਵਾਂਟੇਡ, ਇੰਡੀਅਨ, ਦਬੰਗ–2, ਪੁਲਿਸਗਿਰੀ – ਜਿਹੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਪ੍ਰਕਾਸ਼ ਰਾਜ ਅੱਜ ਜੇਐੱਨਯੂ (JNU – ਜਵਾਹਰਲਾਲ ਨਹਿਰੂ ਯੂਨੀਵਰਸਿਟੀ) ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਤੇ ਸੀਪੀਆਈ ਉਮੀਦਵਾਰ ਕਨਹੱਈਆ ਕੁਮਾਰ ਨਾਲ ਸ਼ਹਿਰ ਦੇ ਪੋਖਰੀਆ ਮੁਹੱਲੇ ਵਿੱਚ ਬਾਬਾ ਚੌਹਰਮੱਲ ਮੇਲੇ ਦਾ ਉਦਘਾਟਨ ਕੀਤਾ। ਉਨ੍ਹਾਂ ਬਾਬਾ ਚੌਹਰਮੱਲ ਦੀ ਮੂਰਤੀ ਉੱਤੇ ਫੁੱਲ–ਮਾਲਾਵਾਂ ਚੜ੍ਹਾਈਆਂ।

 

 

ਸਥਾਨਕ ਲੋਕਾਂ ਤੇ ਪੂਜਾ ਕਮੇਟੀ ਦੇ ਲੋਕਾਂ ਨੇ ਆਪਣੇ ਨੇਤਾ ਕਨਹੱਈਆ ਕੁਮਾਰ ਤੇ ਅਦਾਕਾਰ ਪ੍ਰਕਾਸ਼ ਰਾਜ ਦਾ ਜ਼ੋਰਦਾਰ ਸੁਆਗਤ ਕੀਤਾ। ਭਾਵੇਂ ਕਨਹੱਈਆ ਕੁਮਾਰ ਨੇ ਆਦਰਸ਼ ਚੋਣ–ਜ਼ਾਬਤੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਇੱਕ–ਦੋ ਦਿਨਾਂ ਬਾਅਦ ਫਿਰ ਪ੍ਰਕਾਸ਼ ਰਾਜ ਨਾਲ ਪੋਖਰੀਆ ਆਉਣਗੇ।

 

 

ਦੋਵਾਂ ਨੂੰ ਵੇਖਣ ਲਈ ਅੱਜ ਔਰਤਾਂ, ਬੱਚਿਆਂ ਤੇ ਵੱਡਿਆਂ ਦੀਆਂ ਵੱਡੀਆਂ ਭੀੜਾਂ ਟੁੱਟ ਪਈਆਂ। ਆਮ ਲੋਕਾਂ ਦਾ ਜੋਸ਼ ਵੇਖਦਿਆਂ ਹੀ ਬਣਦਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prakash Raj reaches Begusarai of Kanhaiya Kumar