ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਬੇਗੂਸਰਾਏ ’ਚ ਕਨਹੱਈਆ ਕੁਮਾਰ ਦੇ ਹੱਕ ’ਚ 6 ਦਿਨ ਪ੍ਰਚਾਰ ਕਰਨਗੇ ਪ੍ਰਕਾਸ਼ ਰਾਜ

ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਤੇ ਸਾਥੀ ਕਨਹੱਈਆ ਕੁਮਾਰ ਨਾਲ

ਕਰਨਾਟਕ ਦੇ ਬੈਂਗਲੁਰੂ–ਕੇਂਦਰੀ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਫ਼ਿਲਮ ਅਦਾਕਾਰ ਪ੍ਰਕਾਸ਼ ਰਾਜ ਦੇਸ਼ ਵਿੱਚ ਕਨਹੱਈਆ ਸਮੇਤ ਕਈ ਲੋਕਾਂ ਲਈ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਹੁਣ ਤਬਦੀਲੀ ਦੀ ਹਵਾ ਮਹਿਸੂਸ ਹੋ ਰਹੀ ਹੈ। ਭਾਰਤ ਦੇ ਸੀਨੀਅਰ ਪੱਤਰਕਾਰ ਹੇਮਵਤੀ ਨੰਦਨ ਰਾਜੌਰਾ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀ ਪ੍ਰਕਾਸ਼ ਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤਬਦੀਲੀ ਦੀ ਹਵਾ ਮਹਿਸੂਸ ਹੋ ਰਹੀ ਹੈ। ‘ਮੈਂ ਇਕੱਲਾ ਚੋਣ ਲੜ ਰਿਹਾ ਹਾਂ। ਬੰਗਲੌਰ ਦੀ ਜਨਤਾ ਨੇ ਚੋਣ ਲੜਨ ਲਈ ਕਿਹਾ ਹੈ। ਉਹੀ ਜਿੱਤ ਤੈਅ ਕਰੇਗੀ। ਮੈਂ ਕਿਸੇ ਪਾਰਟੀ ਖਿ਼ਲਾਫ਼ ਨਹੀਂ ਲੜ ਰਿਹਾ, ਸਗੋਂ ਜਨਤਾ ਲਈ ਲੜ ਰਿਹਾ ਹਾਂ। ਵਕਤ ਆ ਚੁੱਕਾ ਹੈ, ਜਦੋਂ ਲੋਕਾਂ ਨੂੰ ਲੱਗਣਾ ਚਾਹੀਦਾ ਹੈ ਕਿ ਅਸੀਂ ਬਹੁ–ਗਿਣਤੀ ਵਿੱਚ ਹਾਂ ਤੇ ਸਿਆਸੀ ਪਾਰਟੀਆਂ ਘੱਟ–ਗਿਣਤੀ ਵਿੱਚ ਹਨ। ਉਂਝ ਵੀ ਲੋਕਤੰਤਰ ਵਿੱਚ ਹਾਰ–ਜਿੱਤ ਦੀ ਗੱਲ ਨਹੀਂ ਹੈ।’

 

 

ਸੁਆਲਾਂ ਦੇ ਜੁਆਬ ਦਿੰਦਿਆਂ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਜੇ ਨਾ ਜਿੱਤ ਸਕੇ, ਫਿਰ ਵੀ ਜਨਤਾ ਲਈ ਕੰਮ ਕਰਨਗੇ ਤੇ ਜੋ ਵੀ ਜਿੱਤੇਗਾ, ਉਸ ਤੋਂ ਵੀ ਕੰਮ ਕਰਵਾਉਣਗੇ।

 

 

ਪ੍ਰਕਾਸ਼ ਰਾਜ ਹੁਰਾਂ ਦੱਸਿਆ ਕਿ ਉਹ ਪਹਿਲਾਂ ਤਾਂ ਰਾਜੂ ਸ਼ੇਟੀ ਦੇ ਪ੍ਰਚਾਰ ਲਈ ਜਾ ਰਹੇ ਹਨ। ਇਸ ਤੋਂ ਬਾਅਦ 20 ਅਪ੍ਰੈਲ ਨੂੰ ਉਹ ਬੇਗੂਸਰਾਏ ਜਾਣਗੇ, ਜਿੱਥੇ ਉਹ 6 ਦਿਨ ਰੁਕਣਗੇ ਤੇ ਸੀਪੀਆਈ ਉਮੀਦਵਾਰ ਕਨਹੱਈਆ ਕੁਮਾਰ ਦੇ ਹੱਕ ਵਿੱਚ ਚੋਣ–ਪ੍ਰਚਾਰ ਕਰਨਗੇ। ਫਿਰ ਇੱਕ ਮਈ ਤੋਂ ਦਿਨੀ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। ਜੋ ਵੀ ਬਿਹਤਰ ਉਮੀਦਵਾਰ ਹੋਵੇਗਾ, ਉਸ ਲਈ ਖੜ੍ਹੇ ਰਹਿਣਗੇ, ਭਾਵੇਂ ਉਹ ਭਾਜਪਾ ਵਿੱਚ ਹੀ ਕਿਉਂ ਨਾ ਹੋਵੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prakash Raj will campaign 6 days for Kanhaiya Kumar in Begusarai