ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੀ ਜਾਤ ਫਰਜ਼ੀ, ਕਦੇ ਪਿਛੜਾ ਕਦੇ ਫ਼ਕੀਰ ਤੇ ਕਦੇ ਦਸਦੇ ਨੇ ਗ਼ਰੀਬ: ਮਾਇਆਵਤੀ

ਉੱਤਰ ਪ੍ਰਦੇਸ਼ ਚ ਚੱਲ ਰਹੇ ਸਿਆਸੀ ਭੂਚਾਲ ਵਿਚਾਲੇ ਬੁੱਧਵਾਰ ਨੂੰ ਬਸਪਾ ਸੁਪਰੀਮੋ ਮਾਇਆਵਤੀ ਤੇ ਸਪਾ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪੀਐਮ ਤੇ ਰੱਜ ਕੇ ਹਮਲਾ ਬੋਲਿਆ।

 

ਮਾਇਆਵਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਭਾਸ਼ਣ ਦੌਰਾਨ ਆਪਣੀ ਜਾਤੀਆਂ ਬਦਲ ਰਹੇ ਹਨ। ਕਦੇ ਗ਼ਰੀਬ, ਕਦੇ ਫ਼ਕੀਰ ਤੇ ਕਦੇ ਪਿਛੜੀ ਜਾਤ ਦੱਸਦੇ ਹਨ। ਜਦਕਿ ਸੱਚਾਈ ਇਹ ਹੈ ਕਿ ਉਹ ਜਨਮਜਾਤ ਅਗੜੇ ਵਰਗ ਦੇ ਰਹੇ ਹਨ।

 

ਮਾਇਆਵਤੀ ਨੇ ਦੋਸ਼ ਲਗਾਇਆ ਕਿ ਮੋਦੀ ਜੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਪਿਛੜਿਆਂ ਦਾ ਹੱਕ ਮਾਰਨ ਲਈ ਆਪਣੀ ਜਾਤ ਨੂੰ ਪਿਛੜਿਆਂ ਚ ਸ਼ਾਮਲ ਕਰ ਲਿਆ ਜਿਹੜਾ ਕਿ ਪੂਰੀ ਤਰ੍ਹਾਂ ਫ਼ਰਜ਼ੀ ਹੈ।

 

ਮਾਇਆਵਤੀ ਤੇ ਅਖਿਲੇਸ਼ ਯਾਦਵ ਦੋਨਾਂ ਨੇ ਭਾਜਪਾ ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੇ ਹਨ। ਕਿਸਾਨਾਂ, ਨੌਜਵਾਨਾਂ, ਰੋਜ਼ਗਾਰਾਂ ਸਮੇਤ ਬੁਨਿਆਦੀ ਸਵਾਲਾਂ ਤੇ ਗੱਲ ਨਹੀਂ ਕਰਨਾ ਚਾਹੁੰਦੇ। ਨੋਟਬੰਦੀ ਨੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਇਨ੍ਹਾਂ ਮੁੱਦਿਆਂ ਤੇ ਚਰਚਾ ਨਹੀਂ ਕਰਦੇ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister caste is fake sometimes backward sometimes mystic and poor Mayawati