ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਸ਼ ਨੂੰ ਅਸਲੀ ਸਨਮਾਨ PM ਮੋਦੀ ਨੇ ਦਿਵਾਇਆ: ਵਰੁਣ ਗਾਂਧੀ

ਪੀਲੀਭੀਤ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਵਰੁਣ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਦੇ ਪਰਿਵਾਰ ਤੋਂ ਵੀ ਕੁਝ ਲੋਕ ਪ੍ਰਧਾਨ ਮੰਤਰੀ ਰਹੇ ਹਨ ਪਰ ਜਿਹੜਾ ਸਨਮਾਨ ਪੀਐਮ ਨਰਿੰਦਰ ਮੋਦੀ ਨੇ ਦਵਾਇਆ ਹੈ ਉਹ ਸਨਮਾਨ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਦਿਵਾਇਆ।

 

ਗਾਂਧੀ ਨੇ ਬਹੇੜੀ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੀਪੀ ਸਿੰਘ ਵੀ ਰਾਜਾ ਸਨ, ਨਰਸਿਮਹਾ ਰਾਓ ਵੀ ਵੱਡੇ ਆਦਮੀ ਸਨ, ਅਟਲ ਜੀ ਆਮ ਪਰਿਵਾਰ ਤੋਂ ਸਨ ਪਰ ਉਨ੍ਹਾਂ ਨੇ ਇਸ ਤਰ੍ਹਾਂ ਦੀ ਗ਼ਰੀਬੀ ਨਹੀਂ ਦੇਖੀ ਸੀ। ਮੋਦੀ ਜੀ ਤਾਂ ਆਮ ਤੋਂ ਵੀ ਘੱਟ ਕਮਜ਼ੋਰ ਪਰਿਵਾਰ ਤੋਂ ਸਨ ਤੇ ਉਨ੍ਹਾਂ ਨੇ ਗ਼ਰੀਬੀ ਨੇੜੇ ਤੋਂ ਹੰਡਾਈ ਹੈ।

 

ਵਰੁਣ ਗਾਂਧੀ ਨੇ ਕਿਹਾ ਕਿ ਪੰਜ ਸਾਲ ਚ ਮੋਦੀ ’ਤੇ ਬਈਮਾਨੀ ਦਾ ਇਕ ਵੀ ਦਾਗ਼ ਨਹੀਂ ਲਗਿਆ ਹੈ। ਤੁਸੀਂ ਜਾਣਦੇ ਹੋ ਕਿ ਸਿਆਸਤ ਕਿੰਨੀ ਗੰਦੀ ਚੀਜ਼ ਹੈ ਤੇ ਇਸ ਚ 6 ਮਹੀਨੇ ਚ ਹੀ ਦੋਸ਼ ਲੱਗ ਜਾਂਦੇ ਹਨ ਪਰ ਮੋਦੀ ਤੇ ਕੋਈ ਦੋਸ਼ ਨਹੀਂ ਹੈ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi gives real honor to the country says Varun Gandhi