ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Hindustan Exclusive: ਸਰਕਾਰ ਦੀਆਂ ਤਿੰਨ ਵੱਡੀਆਂ ਉਪਲੱਬਧੀਆਂ 'ਤੇ PM ਨੇ ਇਹ ਦਿੱਤਾ ਜਵਾਬ

Hindustan Exclusive: PM ਮੋਦੀ ਦਾ ਹਿੰਦੁਸਤਾਨ ਟਾਈਮਜ਼ ਨੂੰ ਖ਼ਾਸ ਇੰਟਰਵਿਊ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਨੇ ਹਿੰਦੁਸਤਾਨ ਟਾਈਮਜ਼ ਨਾਲ ਲੰਬੀ ਗੱਲਬਾਤ ਚ ਸਿਆਸਤ ਤੋਂ ਲੈ ਕੇ ਰਾਸ਼ਟਰਨੀਤੀ ਤਕ ਦੇ ਸਾਰੇ ਸਵਾਲਾਂ ਦੇ ਬੇਬਾਕੀ ਨਾਲ ਜਵਾਬ ਦਿੱਤੇ। ਆਪਣੇ ਕਾਰਜਕਾਲ ਨੂੰ ਸ਼ਾਨਦਾਨ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਕਹਿੰਦੇ ਹਨ, ਪੰਜ ਸਾਲਾਂ ਦੇ ਤਜੁਰਬੇ ਨੇ ਮੇਰੇ ਇਸ ਵਿਸ਼ਵਾਸ ਨੂੰ ਬਹੁਤ ਵਧਾ ਦਿੱਤਾ ਹੈ ਕਿ ਸਾਡੇ ਕੋਲ ਵਿਕਸਿਤ ਦੇਸ਼ ਦੇ ਸਾਰੇ ਗੁਣ ਹਨ। ਇਹ ਵਿਸ਼ਵਾਸ ਆਉਣ ਵਾਲੇ ਪੰਜ ਸਾਲਾਂ ਚ ਦੇਸ਼ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਲਾਭਦਾਇਕ ਹੋਵੇਗਾ।

 

 


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਿੰਦੁਸਤਾਨ ਟਾਈਮਜ਼ ਦੇ ਚੀਫ਼ ਐਡੀਟਰ ਸ਼ਸ਼ੀ ਸ਼ੇਖਰ ਅਤੇ ਵਿਸ਼ੇਸ਼ ਪੱਤਰਕਾਰ ਰਾਮਨਾਰਾਇਣ ਸ਼੍ਰੀਵਾਸਤਵ ਦੀ ਗੱਲਬਾਤ ਦੇ ਮੁੱਖ ਅੰਸ਼:-

 

-ਗ਼ਰੀਬ ਦਾ ਵਿਕਾਸ, ਮੱਧਮ ਵਰਗ ਦਾ ਵਿਸ਼ਵਾਸ ਅਤੇ ਜਨਹਿੱਸੇਦਾਰੀ ਚ ਸਾਰੀ ਸਮੱਸਿਆਵਾਂ ਦਾ ਹੱਲ ਹੈ।

 

-ਕੁਝ ਲੋਕਾਂ ਰਿਓੜੀਆਂ ਵੰਡ ਕੇ ਜਨਤਾ ਨੂੰ ਖੁਸ਼ ਕਰਨ ਦੇ ਕੰਮ ਕਰਦੇ ਰਹੇ ਹਨ, ਪਰ ਦੇਸ਼ ਦੀ ਜਨਤਾ ਸ਼ਾਨਦਾਰ ਹੈ ਭਿਖਾਰੀ ਨਹੀਂ।

 

-ਨੋਟਬੰਦੀ ਇਕ ਅਜਿਹਾ ਨਾਸੂਰ, ਜਿਸ ਨੂੰ ਅੱਜ ਤਕ ਕੋਈ ਹੱਥ ਲਗਾਉਣ ਦੀ ਹਿੰਮਤ ਨਹੀਂ ਕਰਦਾ ਸੀ। ਅਸੀਂ ਅਜਿਹਾ ਸਿਆਸੀ ਲਾਹਾ ਲੈਣ ਲਈ ਨਹੀਂ, ਦੇਸ਼ਹਿੱਤ ਲਈ ਕੀਤਾ।

 

-ਪਿਛਲੇ ਕੁਝ ਸਾਲਾਂ ਚ ਭਾਰਤ ਸਭ ਤੋਂ ਤੇਜ਼ ਗਤੀ ਨਾਲ ਕਰਨ ਵਾਲੀ ਅਰਥਵਿਵਸਥਾ ਹੈ। ਸਾਲ 1991 ਮਗਰੋਂ ਦੀ ਸਰਕਾਰਾਂ ਨਾਲ ਤੁਲਨਾ ਕਰੀਏ ਤਾਂ ਅਸਲ ਚ ਸਾਡੀ ਸਰਕਾਰ ਦੇ ਸਮੇਂ ਔਸਤ ਵਿਕਾਸ ਬੇਹਤਰੀਨ ਰਿਹਾ ਹੈ। ਕੀ ਇਹ ਜ਼ਿਆਦਾ ਰੋਜ਼ਗਾਰਾਂ ਦੇ ਬਿਨਾਂ ਸੰਭਵ ਹੈ?

 

-ਸੰਸਥਾਨਾਂ ਖਿਲਾਫ਼ ਇਕ ਫ਼ੈਸ਼ਨ ਚਲਿਆ ਹੈ, ਤੁਸੀਂ ਚੋਣ ਹਾਰ ਜਾਓ ਤਾਂ ਈਵੀਐਮ ਨੂੰ ਗਾਲਾਂ ਦਿਓ, ਤੁਹਾਡੇ ਮੁਤਾਬਕ ਫੈਸਲਾ ਨਾ ਹੋਵੇ, ਤਾਂ ਚੀਫ਼ ਜਸਟਿਸ ਖਿਲਾਫ਼ ਮਹਾਦੋਸ਼ ਦੀ ਗੱਲ ਕਹੋ, ਮੀਡੀਆ ਤੁਹਾਡੇ ਮੁਤਾਬਕ ਨਾ ਹੋਵੇ, ਤਾਂ ਉਸ ਨੂੰ ਵਿਕਿਆ ਹੋਇਆ ਕਰਾਰ ਦਿਓ।

 

-ਤੇਲਗੂ ਦੇਸ਼ਮ ਪਾਰਟੀ ਨੂੰ ਟੀਡੀਪੀ ਕਹਿੰਦੇ ਹਨ, ਭਾਰਤੀ ਜਨਤਾ ਪਾਰਟੀ ਨੂੰ ਭਾਜਪਾ ਕਹਿੰਦੇ ਹਨ। ਮੈਂ ਉੱਤਰ ਪ੍ਰਦੇਸ਼ ਚ ਸਮਾਜਵਾਦੀ ਪਾਰਟੀ ਦਾ ਸ, ਰਾਸ਼ਟਰੀ ਲੋਕਦਲ ਦਾ ਰਾ ਅਤੇ ਬਹੁਜਨ ਸਮਾਜ ਪਾਰਟੀ ਦਾ ਬ ਲੈ ਕੇ ‘ਸਰਾਬ’ ਬੋਲਿਆ ਸੀ। ਮੈਂ ਕਦੇ ਸ਼ਰਾਬ ਨਹੀ ਬੋਲਿਆ ਸੀ। ਮੈਂ ਤਾਂ ਕਿਹਾ ਸੀ ਕਿ ਕੀ ਉੱਤਰ ਪ੍ਰਦੇਸ਼ ਦੀ ਸਿਆਸਤ ਲਈ ਇਹ ਸਿਹਤਕਾਰਕ ਹੋਵੇਗਾ? ਸ਼ਰਾਬ ਤਾਂ ਮੇਰੇ ਦਿਮਾਗ ਚ ਹੀ ਨਹੀਂ ਸੀ।

 

-ਮੈ ਹਮੇਸ਼ਾ ਤੋਂ ਕਹਿੰਦਾ ਆਇਆ ਹਾਂ ਕਿ ਭਾਰਤ ਸੰਤੁਲਿਤ ਵਿਕਾਸ ਦੀ ਘਾਟ ਨਾਲ ਵੱਡਾ ਨੁਕਸਾਨ ਹੋਇਆ ਹੈ। ਭਾਰਤ ਦੇ ਸੰਤੁਲਿਤ ਵਿਕਾਸ ਲਈ ਭਾਰਤ ਦੇ ਪੂਰਬੀ ਕੰਢੇ ਨੂੰ ਸਾਨੂੰ ਤਾਕਤਵਰ ਬਣਾਉਣਾ ਹੋਵੇਗਾ। ਮੈਨੂੰ ਪੰਜ ਸਾਲ ਚ ਇਹ ਕੰਮ ਕਰਨਾ ਹੈ।

 

-ਹਾਲ ਚ ਕਾਂਗਰਸ ਪ੍ਰਧਾਨ ਦੇ ਸਿਆਸੀ ਗੁਰੂ ਸੈਮ ਪਿਤ੍ਰੋਦਾ ਨੇ ਕਿਹਾ ਕਿ ਮੱਧਮ ਵਰਗ ਬੋਝ ਚੁੱਕੇ, ਉਸ ਚ ਕੀ ਹੈ? ਤੁਸੀਂ ਆਪਣੀ ਚੋਣ ਜਿੱਤਣ ਲਈ ਮੱਧਮ ਵਰਗ ਦੀ ਬਲੀ ਚੜ੍ਹਾ ਦਿਓਗੇ ਕੀ? ਦੇਸ਼ ਦੀ ਤਰੱਕੀ ਚ ਮੱਧਮ ਵਰਗ ਅੱਜ ਮੀਲ ਦਾ ਪੱਥਰ ਹੈ। ਮੱਧਮ ਵਰਗ ਨੂੰ ਅਣਗੋਲਿਆ ਨਹੀ ਕੀਤਾ ਜਾ ਸਕਦਾ।

 

-ਕਾਂਗਰਸ ਪਾਰਟੀ ਗਜਨੀ ਫ਼ਿਲਮ ਦੇ ਕਿਰਦਾਰ ਵਾਂਗ ਹੈ, ਉਹ ਖੁੱਦ ਯਾਦ ਨਹੀਂ ਰੱਖਦੀ, ਜਿਹੜੇ ਵਾਅਦੇ ਉਸ ਨੇ ਪਿਛਲੇ ਚੋਣ ਮਨੋਰਥ-ਪੱਤਰ ਚ ਕੀਤੇ ਸਨ। ਪਹਿਲਾਂ ਦੇ ਚੋਣ ਮਨੋਰਥ–ਪੱਤਰ ਚ ਵੀ ਕਾਂਗਰਸ ਨੇ ਕਿਸਾਨਾਂ ਨੂੰ ਸਿੱਧੀ ਆਮਦਨ ਅਤੇ ਵੱਧ ਤੋਂ ਵੱਧ ਸਮਰਥਨ ਮੁੱਲ ਦਾ ਵਾਅਦਾ ਕੀਤਾ ਸੀ ਪਰ ਉਹ ਭੁੱਲ ਗਈ।

 

-ਕਸ਼ਮੀਰ ਦੇ ਹਾਲਾਤ ਚੰਗੇ ਨਹੀਂ ਹਨ, ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹਾਂ। ਇਹ 40 ਸਾਲ ਪੁਰਾਣੀ ਸਮੱਸਿਆ ਹੈ ਤੇ ਸਮੇਂ-ਸਮੇਂ ਤੇ ਉੱਥੇ ਰੁਕਾਵਟਾਂ ਆਉਂਦੀਆਂ ਰਹੀਆਂ ਹਨ ਪਰ ਤੁਸੀਂ ਦੇਖੋਗੇ ਕਿ ਜੰਮੂ, ਲੱਦਾਖ ਅਤੇ ਸ੍ਰੀਨਗਰ ਘਾਟੀ ਚ ਸਿਰਫ ਘਾਟੀ ਦੇ 2 ਢਾਈ ਜ਼ਿਲ੍ਰੇ ਹੀ ਬਚੇ ਹਨ ਜਿੱਥੇ ਹਾਲਾਤ ਠੀਕ ਨਹੀਂ ਹਨ।

 

-ਪੁਲਵਾਮਾ ਅੱਤਵਾਦੀ ਹਮਲੇ ਨੇ ਦੁਨੀਆ ਚ ਇਹ ਵਿਸ਼ਵਾਸ ਪੈਦਾ ਕਰ ਦਿੱਤਾ ਹੈ ਕਿ ਭਾਰਤ ਜੋ ਕਹਿੰਦਾ ਹੈ, ਉਹ ਸਹੀ ਹੈ। ਆਲਮੀ ਮੰਚ ਤੇ ਪਹਿਲਾਂ ਸਿਰਫ ਰੂਸ ਸਾਡੇ ਨਾਲ ਹੁੰਦਾ ਸੀ। ਹੁਣ 5 ਸਾਲ ਚ ਇਕੱਲੇ ਚੀਨ ਪਾਕਿਸਤਾਨ ਦੇ ਨਾਲ ਹੈ ਤੇ ਬਾਕੀ ਦੁਨੀਆ ਭਾਰਤ ਦੇ ਨਾਲ ਹੈ।

 

-ਜਿਸ ਢੰਗ ਨਾਲ ਲੋਕ ਭਾਜਪਾ ਚ ਸ਼ਾਮਲ ਹੋ ਰਹੇ ਹਨ, ਚਾਰੇ ਪਾਸਿਓਂ ਭਾਵੇਂ ਓਡੀਸ਼ਾ ਚ ਜਾਚ, ਪੱਛਮੀ ਬੰਗਾਲ ਚ ਜਾਓ, ਲਹਿਰ ਦਿਖਦੀ ਹੈ। ਭਾਜਪਾ ਪਹਿਲਾਂ ਤੋਂ ਜ਼ਿਆਦਾ ਨੰਬਰ ਦੇ ਨਾਲ ਆਵੇਗੀ। ਭਾਜਪਾ ਦੇ ਨਾਲ ਹੀ ਸਾਥੀ ਪਾਰਟੀਆਂ ਵੀ ਜ਼ਿਆਦਾ ਨੰਬਰ ਚ ਆਉਣਗੀਆਂ।

 

-ਪ੍ਰਧਾਨ ਮੰਤਰੀ ਬਣਨ ਮਗਰੋਂ ਜੇਕਰ ਮੈਂ ਦੁਨੀਆ ਚ ਭਾਰਤ ਕਿਵੇਂ ਵੱਡਾ ਬਣ ਸਕਦਾ ਹੈ, ਇਸ ਮਾਨਸਿਕਤਾ ਨੂੰ ਨਾ ਮੰਨਦਾ ਤਾਂ ਵਿਸ਼ਵ ਚ ਭਾਰਤ ਦਾ ਨਾਂ ਨਹੀਂ ਵਧਾ ਸਕਦਾ ਸੀ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi special interview to Hindustan