ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਨੇ ਭਾਜਪਾ ’ਤੇ ਲਗਾਏ ਨੋਟ ਬਦਲੇ ਵੋਟ ਦੀ ਰਾਜਨੀਤੀ ਦੇ ਦੋਸ਼

ਪ੍ਰਿਯੰਕਾ ਨੇ ਭਾਜਪਾ ’ਤੇ ਲਗਾਏ ਨੋਟ ਬਦਲੇ ਵੋਟ ਦੀ ਰਾਜਨੀਤੀ ਦੇ ਦੋਸ਼

ਆਪਣੇ ਅਮੇਠੀ ਦੌਰੇ ਦੇ ਦੂਜੇ ਦਿਨ ਗੌਰੀਗੰਜ ਸਥਿਤ ਕੇਂਦਰੀ ਕਾਂਗਰਸ ਦਫ਼ਤਰ ਪਹੁੰਚੀ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਭਾਜਪਾ ਉਤੇ ਨੋਟ ਬਦਲੇ ਵੋਟ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ। ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਪ੍ਰਸ਼ਾਸਨਿਕ ਤੰਤਰ ਦੀ ਵਰਤੋਂ ਕਰਕੇ ਪ੍ਰਧਾਨਾਂ ਨੂੰ ਤੰਗ ਕਰ ਰਹੀ ਹੈ।

 

ਸਲੋਨ ਖੇਤਰ ਵਿਚ ਜਨਸੰਪਰਕ ਕਰਨ ਦੇ ਬਾਅਦ ਪ੍ਰਿਯੰਕਾ ਅਚਾਨਕ ਗੌਰੀਗੰਜ ਸਥਿਤ ਪਾਰਟੀ ਦੀ ਕੇਂਦਰੀ ਕਾਂਗਰਸ ਦਫ਼ਤਰ ਪਹੁੰਚੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਵੱਲੋਂ ਪ੍ਰਧਾਨਾਂ ਨੂੰ ਪੈਸੇ ਵੰਡੇ ਜਾ ਰਹੇ ਹਨ। ਕਈ ਪ੍ਰਧਾਨਾਂ ਨੇ ਪੈਸੇ ਵਾਪਸ ਵੀ ਕੀਤੇ ਹਨ। ਪ੍ਰਿਯੰਕਾ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਰਾਜਨੀਤੀ ਨਹੀ਼ ਕਰਦੇ ਅਤੇ ਅਸੀਂ ਵਿਕਾਸ ਦੇ ਮੁੱਦੇ ਉਤੇ ਗੱਲ ਕਰਦੇ ਹਾਂ। ਕੰਮ ਦੇ ਆਧਾਰ ਉਤੇ ਵੋਟ ਮੰਗਦੇ ਹਾਂ। ਪ੍ਰਿਯੰਕਾ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਮਾਹੌਲ ਇਸ ਵਾਰ ਅਮੇਠੀ ਵਿਚ ਹੈ।  ਵੈਸੇ ਹੀ 1999 ਤੋਂ ਬਣਾਇਆ ਜਾ ਰਿਹਾ ਹੈ। ਜਦੋਂ ਮੈਂ ਮਾਤਾ ਜੀ ਲਈ ਚੋਣ ਪ੍ਰਬੰਧਨ ਸੰਭਾਲ ਰਹੀ ਸੀ। ਅਮੇਠੀ ਦੇ ਲੋਕ ਸਮਝਦਾਰ ਹਨ ਉਹ ਜਾਣਦੇ ਹਨ ਕਿ ਕੌਣ ਸੁੱਖ–ਦੁੱਖ ਵਿਚ ਸ਼ਾਮਲ ਹੁੰਦਾ ਹੈ ਅਤੇ ਕੌਣ ਸਿਰਫ ਚੇਹਰਾ ਦਿਖਾਉਣ ਆਉਂਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਪ੍ਰਧਾਨਾਂ ਨੂੰ ਤੰਗ ਕਰਨ ਦਾ ਕੰਮ ਕਰ ਰਹੀ ਹੈ। ਪ੍ਰਦੇਸ਼ਾਂ ਤੋਂ ਆ ਕੇ ਉਨ੍ਹਾਂ ਦੇ ਆਗੂਆਂ ਦੇ ਕੰਮ ਕਰ ਰਹੇ ਰਹੇ ਹਨ। ਜਦੋਂ ਕਿ ਪ੍ਰਸ਼ਾਸਨ ਉਨ੍ਹਾਂ ਦੀ ਜਾਂਚ ਨਹੀਂ ਕਰ ਰਿਹਾ।

 

ਪ੍ਰਿਯੰਕਾ ਨੇ ਕਿਹਾ ਕਿ ਚੋਣ ਜਨਤਾ ਦੀ ਸਮੱਸਿਆਵਾਂ ਉਤੇ ਹੋਣੀ ਚਾਹੀਦੀ ਹੈ ਜਦੋਂਕਿ ਚੋਣ ਦੌਰਾਨ ਫਾਲਤੂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਦਫ਼ਤਰ ਤੋਂ ਨਿਕਲਕੇ ਪ੍ਰਿਯੰਕਾ ਗੌਰੀਗੰਜ ਖੇਤਰ ਦੇ ਬਰਨਾਟੀਕਰ, ਛਿਟੇਪੁਰ ਹੁੰਦੇ ਹੋਏ ਪੰਡਰੀ ਤੇ ਠੇਂਗਹਾ ਪਿੰਡਾਂ ਵਿਚ ਜਨਸੰਪਰਕ ਕਰੇਗੀ। ਅਮੇਠੀ ਕਸਬੇ ਵਿਚ ਉਹ ਕਾਂਗਰਸ ਪਿਛੜਾ ਵਰਗ ਮੋਰਚਾ ਵੱਲੋਂ ਆਯੋਜਿਤ ਰੋਡ ਸ਼ੋਅ ਵਿਚ ਸ਼ਾਮਲ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi accuses BJP of doing vote politics in exchange for notes imposed on BJP