ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੇਅਦਬੀ ਲਈ ਅਕਾਲੀ, ਕਿਸਾਨਾਂ ਦੀ ਖੁੱਦਕੁਸ਼ੀ ਲਈ ਮੋਦੀ ਜ਼ਿੰਮੇਦਾਰ: ਪ੍ਰਿਯੰਕਾ ਗਾਂਧੀ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗਲਵਾਰ ਨੂੰ ਬਠਿੰਡਾ ਚ ਰੈਲੀ ਕਰਦਿਆਂ ਭਾਜਪਾ ਦੀ ਭਾਈਵਾਰ ਸ਼੍ਰੋਮਣੀ ਅਕਾਲੀ ਦਲ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਦਾਰ ਠਹਿਰਾਇਆ।

 

ਲੋਕ ਸਭਾ ਚੋਣਾਂ ਦੌਰਾਨ ਪੰਜਾਬ ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆਂ ਪ੍ਰਿਯੰਕਾ ਨੇ ਬਾਦਲਾਂ ਵਾਲੀ ਟਿੱਪਣੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵੀ ਨਿਸ਼ਾਨਾ ਲਗਾਇਆ ਤੇ ਕਿਹਾ ਕਿ ਮੋਦੀ ਦਾ ਸੱਚ ਹੁਣ ਲੋਕਾਂ ਦੇ ਰਡਾਰ ਤੇ ਹੈ।

 

 

ਅਕਾਲੀ ਦਲ ਦੇ ਗੜ੍ਹ ਮੰਨੇ ਜਾਣ ਵਾਲੇ ਬਠਿੰਡਾ ਦੀ ਰੈਲੀ ਚ ਪ੍ਰਿਯੰਕਾ ਨੇ ਕਿਹਾ, ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਕੁਝ ਹੋ ਜਾਵੇ ਤਾਂ ਪੰਜਾਬ ਦੀ ਆਤਮਾ ਚਲੀ ਜਾਵੇਗੀ। ਸਿਆਸੀ ਲਾਭ ਅਤੇ ਵੋਟਾਂ ਲਈ ਭਾਜਪਾ ਦੇ ਭਾਈਵਾਲ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਚ ਸ਼ਾਮਲ ਸਨ।

 

ਦੱਸ ਦੇਈਏ ਕਿ ਬਠਿੰਡਾ ਤੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਕਾਂਗਰਸ ਦੇ ਅਮਰਿੰਦਰ ਸਿੰਘ ਵੜਿੰਗ ਨਾਲ ਹੈ।

 

 

ਪ੍ਰਿਯੰਕਾ ਗਾਂਧੀ ਨੇ ਪੰਜਾਬੀ ਚ ਭਾਸ਼ਣ ਦੇ ਕੇ ਸਥਾਨਕ ਨੂੰ ਕਿਹਾ ਕਿ ਮੈਂ ਇੱਥੇ ਆ ਕੇ ਖੁਸ਼ ਹਾਂ। ਮੇਰੇ ਪਤੀ ਰਾਡਟ ਵਾਡਰਾ ਪੰਜਾਬੀ ਹਨ। ਉਨ੍ਹਾਂ ਨੇ ਹਮੇਸ਼ਾ ਮੁਸਕੁਰਾਉਂਦੇ ਹੋਏ ਹਰੇਕ ਚੁਣੌਤੀ ਦਾ ਸਾਹਮਣਾ ਕੀਤਾ ਹੈ। ਮੈਂ ਪੰਜਾਬ ਦੀ ਧਰਮੀ ਅਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਦੀ ਹਾਂ। ਪੰਜਾਬੀ ਭਾਈਚਾਰਾ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ ਤੇ ਹਮੇਸ਼ਾ ਖੁਸ਼ ਰਹਿੰਦਾ ਹੈ।

 

ਪ੍ਰਿਯੰਕਾ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਪ੍ਰਚਾਰ ਜਾਂ ਕੁੜਪ੍ਰਚਾਰ ਚ ਲਗੇ ਰਹਿੰਦੇ ਹਨ, ਵੱਡੇ-ਵੱਡੇ ਵਾਅਦੇ ਕਰਦੇ ਹਨ ਤੇ ਦਿਖਾਉਂਦੇ ਹਨ ਕਿ ਪਿਛਲੇ 70 ਸਾਲ ਚ ਕੋਈ ਵਿਕਾਸ ਹੀ ਨਹੀਂ ਹੋਇਆ।

 

ਪ੍ਰਿਯੰਕਾ ਨੇ ਕਿਹਾ ਕਿ ਮੋਦੀ ਨੇ 2 ਕਰੋੜ ਨਵੀਂ ਨੌਕਰੀਆਂ ਦੇਣ ਦਾ ਆਪਣਾ ਵਾਅਦਾ ਨਹੀਂ ਨਿਭਾਇਆ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 5 ਸਾਲ ਚ 12,000 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਪਰ ਮੋਦੀ ਕਿਸਾਨਾਂ ਨੂੰ ਅਣਗੋਲਦੇ ਰਹਿੰਦੇ ਹਨ। ਮੌਜੂਦਾ ਲੋਕ ਸਭਾ ਚੋਣਾਂ ਲੋਕਤੰਤਰ ਅਤੇ ਦੇਸ਼ ਬਚਾਉਣ ਦੀਆਂ ਚੋਣਾ ਹਨ।

 

ਦੱਸਣਯੋਗ ਹੈ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ 7ਵੇਂ ਅਤੇ ਆਖਰੀ ਗੇੜ ਚ 19 ਮਈ ਨੂੰ ਵੋਟਾਂ ਪੈਣੀਆਂ ਹਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi blames SAD for desecration of Guru Granth Sahib in Bathinda Punjab