ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਦਾ BJP ’ਤੇ ਹਮਲਾ, ਸੰਵਿਧਾਨ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਜਾਰੀ

ਭਾਜਪਾ ’ਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸੀ ਆਗੂ ਤੇ ਰਾਹੁਲ ਗਾਂਧੀ ਦੀ ਭੈਦ ਪ੍ਰਿਯੰਕਾ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਅੱਜ ਸੰਵਿਧਾਨ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਤੇ ਇਸ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

ਸਿਲਚਰ ਤੋਂ ਕਾਂਗਰਸ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਦੀ ਹਮਾਇਤ ਚ ਰੋਡ ਸ਼ੋਅ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੀ ਦੁਨੀਅਆ ਦੀ ਯਾਤਰਾ ਕੀਤੀ ਪਰ ਆਪਣੇ ਸੰਸਦੀ ਖੇਤਰ ਵਾਰਾਣਸੀ ਚ ਮੁਸ਼ਕਲ ਨਾਲ ਮਾੜਾ ਮੋਟਾ ਸਮਾਂ ਬਤੀਤ ਕੀਤਾ ਹੈ।

 

ਪ੍ਰਿਯੰਕਾ ਗਾਂਧੀ ਨੇ ਅੱਜ ਭਾਤਰੀ ਸੰਵਿਧਾਨ ਦੇ ਬਾਨੀ ਡਾ. ਬੀ ਆਰ ਅੰਬੇਦਕਰ ਦਾ ਜਨਮ ਦਿਹਾੜਾ ਹੈ। ਉਨ੍ਹਾਂ ਨੇ ਸੰਵਿਧਾਨ ਦੁਆਰਾ ਇਸ ਮੁਲਕ ਦੀ ਬੁਨਿਆਦ ਰੱਖੀ ਸੀ। ਹਰੇਕ ਆਗੂ ਦੀ ਜ਼ਿੰਮੇਵਾਰੀ ਹੈ ਕਿ ਸੰਵਿਧਾਨ ਦਾ ਸਤਿਕਾਰ ਕੀਤਾ ਜਾਵੇ। ਕਾਂਗਰਸੀ ਜਨਰਲ ਸਕੱਤਰ ਅਤੇ ਪੂਰਬੀ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਕਿਹਾ, ਅੱਜ ਤੁਸੀਂ ਦੇਖ ਰਹੇ ਹੋ ਕਿ ਸੰਵਿਧਾਨ ਦਾ ਸਤਿਕਾਰ ਨਹੀਂ ਕੀਤਾ ਜਾ ਰਿਹਾ ਤੇ ਉਸ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

 

ਭਾਜਪਾ ਦੇ ਚੋਣ ਮਨੋਰਥ ਪੱਤਰ ਦੀ ਨਿਖੇਧੀ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਸ ਵਿਚ ਸਭਿਆਚਾਰਾਂ ਅਤੇ ਧਰਮਾਂ ਲਈ ਥਾਂ ਨਹੀਂ ਹੈ। ਸੰਵਿਧਾਨ ਲਈ ਵੀ ਕੋਈ ਸਤਿਕਾਰ ਨਹੀਂ ਹੈ। ਵਾਰਾਣਸੀ ਦੇ ਲੋਕਾਂ ਨੇ ਉਨ੍ਹਾਂ ਨੂੰ ਦਸਿਆ ਕਿ ਮੋਦੀ ਨੇ ਪਿਛਲੇ 5 ਸਾਲਾਂ ਚ ਉੱਥੇ ਕਿਸੇ ਨਾਲ 5 ਮਿੰਟ ਵੀ ਸਮਾਂ ਨਹੀਂ ਬਿਤਾਇਆ ਹੈ।

 

ਪ੍ਰਿਯੰਕਾ ਨੇ ਕਿਹਾ ਕਿ ਉਹ ਅਮਰੀਕਾ ਗਏ ਤੇ ਲੋਕਾਂ ਨੂੰ ਗਲੇ ਮਿਲੇ। ਚੀਨ ਗਏ ਤੇ ਉੱਥੇ ਵੀ ਗਲੇ ਮਿਲੇ। ਰੂਸ ਅਤੇ ਅਫ਼ਰੀਕਾ ਜਾ ਕੇ ਗਲੇ ਮਿਲੇ। ਜਾਪਾਨ ਜਾ ਕੇ ਡ੍ਰੱਮ ਵਜਾਇਆ। ਪਾਕਿਸਤਾਨ ਚ ਬਿਰਯਾਨੀ ਖਾਧੀ। ਪਰ ਆਪਣੇ ਹੀ ਸੰਸਦੀ ਖੇਤਰ ਚ ਉਹ ਇਕ ਵਾਰ ਵੀ ਕਿਸੇ ਪਰਿਵਾਰ ਦੇ ਇੱਥੇ ਉਨ੍ਹਾਂ ਦਾ ਹਾਲਚਾਲ ਪੁੱਛਣ ਨਹੀਂ ਗਏ।

 

ਪ੍ਰਿਯੰਗਾ ਨੇ ਸੁਸ਼ਮਿਤਾ ਦੇਵ ਦੀ ਤੁਲਨਾ ਆਪਣੀ ਦਾਦੀ ਇੰਦਰਾ ਗਾਂਧੀ ਨਾਲ ਕਰਦਿਆਂ ਕਿਹਾ ਕਿ ਜੇਕਰ ਤੁਹਾਨੂੰ ਅੱਜ ਵੀ ਇੰਦਰਾ ਗਾਂਧੀ ਯਾਦ ਹੈ ਤਾਂ ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਨੇ ਤੁਹਾਡੇ ਲਈ ਕੰਮ ਕੀਤਾ। ਮੈਂ ਇੱਥੇ ਸੁਸ਼ਮਿਤਾ ਲਈ ਆਈ ਹਾਂ ਤੇ ਉਨ੍ਹਾਂ ਚ ਇੰਦਰਾ ਵਰਗੀ ਹਿੰਮਤ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi in Silchar Assam Says Attempt being made to destroy the Constitution