ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪ੍ਰਿਅੰਕਾ ਗਾਂਧੀ ਚੋਣ–ਪ੍ਰਚਾਰ ਲਈ ਪੁੱਜੇ ਆਪਣੀ ਚਾਚੀ ਮੇਨਕਾ ਗਾਂਧੀ ਦੇ ਹਲਕੇ ’ਚ

​​​​​​​ਪ੍ਰਿਅੰਕਾ ਗਾਂਧੀ ਚੋਣ–ਪ੍ਰਚਾਰ ਲਈ ਪੁੱਜੇ ਆਪਣੀ ਚਾਚੀ ਮੇਨਕਾ ਗਾਂਧੀ ਦੇ ਹਲਕੇ ’ਚ

ਪ੍ਰਿਅੰਕਾ ਗਾਂਧੀ ਵਾਡਰਾ ਨੇ ਕਾਂਗਰਸੀ ਉਮੀਦਵਾਰ ਡਾ. ਸੰਜੇ ਸਿੰਘ ਦੇ ਸਮਰਥਨ ਵਿੱਚ ਵੀਰਵਾਰ ਦੀ ਸ਼ਾਮ ਨੂੰ ਸ਼ਹਿਰ ਵਿੱਚ ਜ਼ਬਰਦਸਤ ਰੋਡ–ਸ਼ੋਅ ਕੀਤਾ। ਇਸ ਮੌਕੇ ਭਾਰੀ ਭੀੜ ਬਣੀ ਰਹੀ। ਭੀੜ ਨੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ। ਉਨ੍ਹਾਂ ਨੇ ਫੁੱਲ ਕਦੇ ਆਪਣੇ ਪ੍ਰਸ਼ੰਸਕਾਂ ਵੱਲ ਸੁੱਟੇ ਤੇ ਕਦੇ ਪ੍ਰਸ਼ੰਸਕਾਂ ਨੇ ਦੋਬਾਰਾ ਫੁੱਲ ਤੇ ਪੱਤੀਆਂ ਸੁੱਟੀਆਂ। ਉਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

 

 

ਦਰਿਆਪੁਰ ’ਚ ਚਾਚੀ ਮੇਨਕਾ ਗਾਂਧੀ ਦਾ ਕਾਫ਼ਲਾ ਤੇ ਭਤੀਜੀ ਪ੍ਰਿਅੰਕਾ ਦਾ ਕਾਫ਼ਲਾ ਆਹਮੋ–ਸਾਹਮਣੇ ਹੋ ਗਿਆ। ਪੁਲਿਸ ਨੇ ਮੇਨਕਾ ਦਾ ਕਾਫ਼ਲਾ ਉਨ੍ਹਾਂ ਦੀ ਰਿਹਾਇਸ਼ਗਾਹ ਵੱਲ ਮੋੜ ਦਿੱਤਾ ਤੇ ਪ੍ਰਿਅੰਕਾ ਦੇ ਕਾਫ਼ਲੇ ਨੂੰ ਅੱਗੇ ਵਧਾਇਆ।

 

 

ਦਰਿਆਪੁਰ ਤੋਂ ਇੱਕ ਖੁੱਲ੍ਹੇ ਤੇ ਸਜੇ ਵਾਹਨ ਵਿੱਚ ਸਵਾਰ ਪ੍ਰਿਅੰਕਾ ਨਾਲ ਉਨ੍ਹਾਂ ਦੀ ਧੀ ਮਿਰਾਇਆ, ਬਹਿਰਾਈਚ ਦੀ ਸੰਸਦ ਮੈਂਬਰ ਸਵਿੱਤਰੀ ਬਾਈ ਫੁਲੇ, ਡਾ. ਸੰਜੇ ਸਿੰਘ ਤੇ ਸਾਬਕਾ ਮੰਤਰੀ ਅਮਿਤਾ ਸਿੰਘ ਵੀ ਸ਼ਾਮਲ ਸਨ। ਪ੍ਰਿਅੰਕਾ ਦੇ ਇਸ ਰੋਡ ਸ਼ੋਅ ਦੀ ਅਹਿਮੀਅਤ ਇਸ ਲਈ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਭਾਜਪਾ ਵੱਲੋਂ ਉਨ੍ਹਾਂ ਦੀ ਚਾਚੀ ਮੇਨਕਾ ਗਾਂਧੀ ਸੁਲਤਾਨਪੁਰ ਤੋਂ ਉਮੀਦਵਾਰ ਹਨ।

 

 

ਲਾਗਲੀ ਅਮੇਠੀ ਸੀਟ ਉੱਤੇ ਰਾਹੁਲ ਗਾਂਧੀ ਦੀ ਮੌਜੂਦਗੀ ਕਾਰਨ ਲੋਕਾਂ ਨੂੰ ਇਸ ਗੱਲ ਵਿੱਚ ਦਿਲਚਸਪੀ ਸੀ ਕਿ ਆਪਸੀ ਵਿਰੋਧੀ ਕੈਂਪਾਂ ਦੇ ਗਾਂਧੀ ਕੀ ਆਹਮੋ–ਸਾਹਮਣੇ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi reaches her aunt Menaka Gandhi s constituency