ਅਗਲੀ ਕਹਾਣੀ

ਭਾਜਪਾ ਨੂੰ ਹਰਾਉਣਾ ਹੀ ਮੇਰਾ ਟੀਚਾ: ਪ੍ਰਿਅੰਕਾ ਗਾਂਧੀ

1 / 3ਭਾਜਪਾ ਨੂੰ ਹਰਾਉਣਾ ਹੀ ਮੇਰਾ ਟੀਚਾ: ਪ੍ਰਿਅੰਕਾ ਗਾਂਧੀ

2 / 3ਭਾਜਪਾ ਨੂੰ ਹਰਾਉਣਾ ਹੀ ਮੇਰਾ ਟੀਚਾ: ਪ੍ਰਿਅੰਕਾ ਗਾਂਧੀ

3 / 3ਭਾਜਪਾ ਨੂੰ ਹਰਾਉਣਾ ਹੀ ਮੇਰਾ ਟੀਚਾ: ਪ੍ਰਿਅੰਕਾ ਗਾਂਧੀ

PreviousNext

  
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਭਾਜਪਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਹੈ ਕਿ ਭਾਜਪਾ ਨੂੰ ਹਰਾਉਣਾ ਹੀ ਮੇਰਾ ਟੀਚਾ ਹੈ ਅਤੇ ਸਾਡੀ ਮੁੱਖ ਲੜਾਈ ਭਾਜਪਾ ਨਾਲ ਹੈ। ਇਸ ਸਰਕਾਰ ਤੋਂ ਨੌਜਵਾਨ, ਕਿਸਾਨ ਅਤੇ ਵਪਾਰੀ ਸਾਰੇ ਦੁਖੀ ਹਨ। 


ਉਨ੍ਹਾਂ ਕਿਹਾ ਕਿ ਪੂਰਬੀ ਉੱਤਰ ਪ੍ਰਦੇਸ਼ ਵਿੱਚ ਅਸੀਂ ਮਜ਼ਬੂਤ ਉਮੀਦਵਾਰ ਖੜੇ ਕੀਤੇ ਹਨ ਜਿਥੇ ਸਥਿਤੀ ਚੰਗੀ ਨਹੀਂ ਰਹੀ, ਉਥੇ ਅਸੀਂ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਮੀਦਵਾਰ ਖੜੇ ਕੀਤੇ ਹਨ। 

 

ਜ਼ਿਲ੍ਹੇ ਵਿੱਚ ਮਹਰਾਜਗੰਜ ਦੇ ਹਲੋਰ ਅਤੇ ਬਛਰਾਵਾਂ ਦੀ ਮੌਰੰਗ ਮੰਡੀ ਸਣੇ ਇੱਕ ਦਰਜਨ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ 56 ਇੰਚ ਦਾ ਸੀਨਾ ਹੈ ਪਰ ਉਹ ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਕੋਲ ਗੱਲ ਨਹੀਂ ਕਰਦੇ। ਉਹ ਇੱਕ ਅਜਿਹੇ ਪ੍ਰਧਾਨ ਮੰਤਰੀ ਹੈ ਜੋ ਜਨਤਾ ਦੀ ਆਵਾਜ਼ ਨੂੰ ਦਬਾਉਂਦੇ ਹਨ।

 

ਟੀਵੀ ਅਖ਼ਬਾਰ ਨਾਲ ਹੀ ਰੇਲ ਗੱਡੀਆਂ ਵਿੱਚ ਭੋਜਨ ਦੇ ਡੱਬਿਆਂ ਤੱਕ ਵਿੱਚ ਸਿਰਫ ਇਨ੍ਹਾਂ ਦਾ ਹੀ ਪ੍ਰਚਾਰ ਰਿਹਾ ਹੈ। ਇਸ ਨੂੰ ਵੇਖਣ ਤੋਂ ਬਾਅਦ ਸ਼ਾਇਦ ਲੱਗਦਾ ਹੈ ਕਿ ਦੇਸ਼ ਕਾਫੀ ਤਰੱਕੀ ਕਰ ਗਿਆ ਪਰ ਸਭ ਝੂਠ ਹੈ।   
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi says my only goal is to defeat BJP