ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਕਹਿਣਗੇ ਤਾਂ ਵਾਰਾਣਸੀ ਤੋਂ ਲੜਾਂਗੀ ਚੋਣ : ਪ੍ਰਿਯੰਕਾ ਗਾਂਧੀ

ਰਾਹੁਲ ਕਹਿਣਗੇ ਤਾਂ ਵਾਰਾਣਸੀ ਤੋਂ ਲੜਾਂਗੀ ਚੋਣ : ਪ੍ਰਿਯੰਕਾ ਗਾਂਧੀ

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਰਡਾ ਨੇ ਐਤਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਭਾਈ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕਹਿਣਗੇ ਤਾਂ ਉਹ ਵਾਰਾਣਸੀ ਤੋਂ ਚੋਣ ਲੜਨ ਨੂੰ ਤਿਆਰ ਹੈ।  ਵਾਏਨਾਡ ਲੋਕ ਸਭਾ ਖੇਤਰ ਵਿਚ ਆਪਣੇ ਭਾਈ ਦੇ ਸਮਰਥਨ ਵਿਚ ਪ੍ਰਚਾਰ ਲਈ ਦੋ ਰੋਜ਼ਾ ਦੌਰੇ ਉਤੇ ਆਈ ਪ੍ਰਿਯੰਕਾ ਨੇ ਇੱਥੋਂ ਰਵਾਨਾ ਹੋਣ ਤੋਂ ਪਹਿਲਾਂ ਇਹ ਗੱਲ ਕਹੀ। ਪ੍ਰਿਯੰਕਾ ਗਾਂਧੀ ਨੂੰ ਜਦੋਂ ਇਹ ਸਵਾਲ ਪੁੱਛਾ ਗਿਆ ਕਿ ਕੀ ਉਹ ਵਾਰਾਣਸੀ ਤੋਂ ਚੋਣ ਲੜ ਰਹੀ ਹੈ? ਤਾਂ ਜਵਾਬ ਵਿਚ ਪ੍ਰਿਯੰਕਾ ਨੇ ਕਿਹਾ, ਜੇਕਰ ਕਾਂਗਰਸ ਪ੍ਰਧਾਨ ਮੈਨੂੰ ਚੋਣ ਲੜਨ ਲਈ ਕਹਿੰਦੇ ਹਨ, ਤਾਂ ਮੈਨੂੰ ਚੋਣ ਲੜਨ ਵਿਚ ਖੁਸ਼ੀ ਹੋਵੇਗੀ।

 

ਰਾਹੁਲ ਆਪਣੀ ਪਾਰੰਪਰਿਕ ਸੀਟ ਅਮੇਠੀ ਤੋਂ ਇਲਾਵਾ ਵਾਏਨਾਡ ਤੋਂ ਵੀ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਦੇ ਵਾਰਾਣਸੀ ਤੋਂ ਚੋਣ ਲੜਨ ਉਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਗਹਿ ਚੁੱਕੇ ਹਨ ਕਿ ਅਜੇ ਇਸ ਮਾਮਲੇ ਉਤੇ ਸਸਪੈਂਸ ਰਹਿਣ ਦਿਓ। ਇਸ ਤੋਂ ਪਹਿਲਾਂ 16 ਅਪ੍ਰੈਲ ਨੂੰ ਪ੍ਰਿਯੰਕਾ ਦੇ ਪਤੀ ਰਾਬਰਟ ਵਾਰਡਾ ਨੇ ਕਿਹਾ ਸੀ ਕਿ ਪ੍ਰਿਯੰਕਾ ਵਾਰਾਣਸੀ ਤੋਂ ਚੋਣ ਲੜਦੀ ਹੈ, ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਖਤ ਚੁਣੌਤੀ ਦੇਵੇਗੀ। ਉਨ੍ਹਾਂ ਕਿਹਾ ਸੀ ਕਿ ਲੋਕ ਪ੍ਰਿਯੰਕਾ ਵਿਚ ਬਦਲਾਅ ਅਤੇ ਖੁਸ਼ੀ ਦੇਖਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi says will contest from varanasi lok sabha seat if Rahul Gandhi says