ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਖਿਲਾਫ ਚੋਣ ਲੜਨ ਨੂੰ ਲੈ ਕੇ ਪ੍ਰਿਯੰਕਾ ਨੇ ਦਿੱਤਾ ਬਿਆਨ

ਮੋਦੀ ਖਿਲਾਫ ਚੋਣ ਲੜਨ ਨੂੰ ਲੈ ਕੇ ਪ੍ਰਿਯੰਕਾ ਨੇ ਦਿੱਤਾ ਬਿਆਨ

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਵਾਰਾਣਸੀ ਲੋਕ ਸਭਾ ਸੀਟ ਉਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਨ ਨੂੰ ਲੈ ਕੇ ਉਹ ਪਾਰਟੀ ਦੇ ਫੈਸਲੇ ਨੂੰ ਮੰਨੇਗੀ। ਪ੍ਰਿਯੰਕਾ ਨੁੰ ਜਦੋਂ ਸਵਾਲ ਕੀਤਾ ਗਿਆ ਕਿ ਕੀ ਉਹ ਵਾਰਾਣਸੀ ਵਿਚ ਮੋਦੀ ਖਿਲਾਫ ਚੋਣ ਲੜੇਗੀ, ਤਾਂ ਉਨ੍ਹਾਂ ਕਿਹਾ ਕਿ ਮੈਂ ਲਗਾਤਾਰ ਕਿਹਾ ਹੈ ਕਿ ਮੈਂ ਉਹ ਹੀ ਕਰੂੰਗੀ, ਜੋ ਪਾਰਟੀ ਮੈਨੂੰ ਕਰਨ ਲਈ ਕਹੇਗੀ। ਪ੍ਰਿਯੰਕਾ ਸੋਮਵਾਰ ਤੋਂ ਅਮੇਠੀ ਅਤੇ ਰਾਏਬਰੇਲੀ ਦੇ ਦੋ ਰੋਜ਼ਾ ਦੌਰੇ ਉਤੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਦੁਖੀ ਹੈ ਅਤੇ ਉਤਪੀੜਨ ਮਹਿਸੂਸ ਕਰ ਰਹੀ ਹੈ। ਜਨਤਾ ਬਦਲਾਅ ਚਾਹੁੰਦੀ ਹੈ।

 

ਉਹ ਅੱਜ ਗੌਰੀਗੰਜ ਵਿਚ ਪਾਰਟੀ ਆਗੂਆਂ ਨਾਲ ਮੀਟਿੰਗ ਕਰੇਗੀ। ਜ਼ਿਲ੍ਹਾ ਕਾਂਗਰਸ ਬੁਲਾਰੇ ਅਨਿਲ ਸਿੰਘ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਗੌਰੀਗੰਜ ਕਾਂਗਰਸ ਦਫ਼ਤਰ ਵਿਚ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕਰੇਗੀ। ਉਨ੍ਹਾਂ ਸ਼ਾਮ ਛੇ ਵਜੇ ਵਾਪਸ ਦਿੱਲੀ ਜਾਦ ਦਾ ਪ੍ਰੋਗਰਾਮ ਹੈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਨੇ ਸੋਮਵਾਰ ਨੂੰ ਫੁਰਸਤਗੰਜ ਚੌਰਾਹੇ ਉਤੇ ਆਯੋਜਿਤ ਨੁਕੜ ਸਭਾ ਵਿਚ ਕਿਹਾ ਕਿ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਜਨਤਾ ਨੂੰ ਝੂਠ ਬੋਲ ਰਹੀ ਹੈ ਕਿ ਰਾਹੁਲ ਅਮੇਠੀ ਨਹੀਂ ਆਉਂਦੇ। ਇੱਥੋਂ ਦੇ ਲੋਕਾਂ ਨੂੰ ਸਾਰੀ ਸੱਚਾਈ ਪਤਾ ਹੈ। ਜਨਤਾ ਇਹ ਵੀ ਜਾਣਦੀ ਹੈ ਕਿ  ਕਿਸ ਲਈ ਦਿਲ ਵਿਚ ਅਮੇਠੀ ਹੈ ਅਤੇ ਕਿਸੇ ਦੇ ਦਿਲ ਵਿਚ ਨਹੀਂ। ਚੋਣਾਂ ਵਿਚ ਬਹੁਤ ਸਾਰੇ ਬਾਹਰੀ ਲੋਕ ਆ ਗਏ ਹਨ।

 

ਉਨ੍ਹਾਂ ਕਿਹਾ ਕਿ ਸਮ੍ਰਿਤੀ ਇਰਾਨੀ ਨੇ ਲੋਕਾਂ ਨੂੰ ਜੁੱਤੇ ਵੰਡੇ, ਇਹ ਕਹਿਣ ਲਈ ਕਿ ਅਮੇਠੀ ਦੇ ਲੋਕਾਂ ਕੋਲ ਜੁੱਤੇ ਵੀ ਨਹੀਂ ਹੈ ਪਹਿਨਣ ਲਈ। ਉਹ ਸੋਚ ਰਹੀ ਹੈ ਕਿ ਅਜਿਹਾ ਕਰਕੇ ਉਹ ਰਾਹੁਲ ਜੀ ਦਾ ਅਪਮਾਨ ਕਰ ਰਹੀ ਹੈ। ਉਹ ਅਮੇਠੀ ਦਾ ਅਪਮਾਨ ਕਰ ਰਹੀ ਹੈ। ਅਮੇਠੀ ਅਤੇ ਰਾਏਬਰੇਲੀ ਦੀ ਜਨਤਾ ਨੇ ਕਦੇ ਕਿਸੇ ਤੋਂ ਭੀਖ ਨਹੀਂ ਮੰਗੀ। ਪ੍ਰਿਯੰਕਾ ਨੇ ਕਿਹਾ ਕਿ ਤੁਸੀਂ ਇਨ੍ਹਾਂ ਨੂੰ ਸਿਖਾਓ ਕਿ ਅਮੇਠੀ ਅਤੇ ਰਾਏਬਰੇਲੀ ਦੇ ਲੋਕ ਆਪਣਾ ਸਨਮਾਨ ਕਰਦੇ ਹਨ, ਕਿਸੇ ਦੇ ਸਾਹਮਣੇ ਭੀਖ ਨਹੀਂ ਮੰਗਦੇ। ਭੀਖ ਮੰਗਣਾ ਹੈ ਤਾਂ ਉਹ ਲੋਕ ਖੁਦ ਤੁਹਾਡੇ ਤੋਂ ਵੋਟਾਂ ਦੀ ਭੀਖ ਮੰਗਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka gandhi says will take decision on contesting elections against PM Modi after consulting with party