ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਿਯੰਕਾ ਗਾਂਧੀ ਨੂੰ ਕਾਂਗਰਸੀਆਂ ਦੀ ਸਲਾਹ, ਨਾ ਲੜਨ ਵਾਰਾਨਸੀ ਤੋਂ ਚੋਣ

ਕਾਂਗਰਸ ਸਕੱਤਰ ਪ੍ਰਿਯੰਕਾ ਗਾਂਧੀ ਦਾ ਵਾਰਾਨਸੀ ਤੋਂ ਚੋਣ ਲੜਨ ਦੀ ਕਿਆਸਅਰਾਈਆਂ ਹੁਣ ਖ਼ਤਮ ਹੋ ਗਈਆਂ ਹਨ। ਪ੍ਰਿਯੰਕਾ ਗਾਂਧੀ ਨੇ ਅੱਜ ਚੁੱਪੀ ਤੋੜਦਿਆਂ ਕਿਹਾ ਕਿ ਪਾਰਟੀ ਤੋਂ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਵਾਰਾਨਸੀ ਤੋਂ ਚੋਣ ਨਾ ਲੜਨ।

 

ਪ੍ਰਿਯੰਕਾ ਗਾਂਧੀ ਨੇ ਕਿਹਾ, ਮੈਂ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ ਤੋਂ ਅਤੇ ਉੱਤਰ ਪ੍ਰਦੇਸ਼ ਦੇ ਸਾਥੀਆਂ ਨਾਲ ਸਲਾਹ ਕਰਦੀ ਹਾਂ। ਉਨ੍ਹਾਂ ਸਭ ਨੂੰ ਲੱਗਦਾ ਹੈ ਕਿ ਮੇਰੇ ਕੋਲ 41 ਸੀਟਾਂ ਤੇ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਇਕ ਸੀਟ ਤੇ ਫ਼ੋਕਸ ਕਰਾਂਗੀ ਤਾਂ ਬਾਕੀ ਉਮੀਦਵਾਰ ਨਿਰਾਸ਼ ਹੋ ਸਕਦੇ ਹਨ।

 

ਦੱਸਣਯੋਗ ਹੈ ਕਿ ਵਾਰਾਨਸੀ ਚ ਕਾਂਗਰਸ ਨੇ ਸਾਲ 2014 ਚ ਆਪਣੇ ਵਿਧਾਇਕ ਅਜੇ ਰਾਏ ਨੂੰ ਪ੍ਰਧਾਨ ਮੰਤਰੀ ਖਿਲਾਫ਼ ਚੋਣ ਮੈਦਾਨ ਚ ਉਤਾਰਿਆ ਸੀ। ਇਕ ਵਾਰ ਮੁੜ ਕਾਂਗਰਸ ਨੇ ਅਜੇ ਰਾਏ ਤੇ ਹੀ ਭਰੋਸਾ ਪ੍ਰਗਟਾਇਆ ਹੈ। ਅਜੇ ਰਾਏ ਨੇ ਸਾਲ 2014 ਚ ਇਥੇ ਸਿਰਫ 7 ਫੀਸਦ ਵੋਟਾਂ ਪਾ ਕੇ ਤੀਜਾ ਸਥਾਨ ਹਾਸਲ ਕੀਤਾ ਸੀ। ਜਿਸ ਨੂੰ ਦੇਖਦਿਆਂ ਪਾਰਟੀ ਸਾਲ 2014 ਵਰਗੀ ਹਾਲਤ ਨਹੀਂ ਦੇਖਣਾ ਚਾਹੁੰਦੀ ਸਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka gandhi told the reason of not contesting elections from varanasi